ਕੈਲੀਫੋਰਨੀਆ ਦੇ ਇਕ 76 ਸਾਲਾ ਭਾਰਤੀ-ਅਮਰੀਕੀ ਡਾਕਟਰ ਨੂੰ ਇਲਾਜ ਲਈ ਪਾਬੰਦੀਸ਼ੁਦਾ ਦਵਾਈਆਂ ਲਿਖਣ ਦਾ ਦੋਸ਼ੀ ਮੰਨਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰ ਨੇ ਖੁਦ ਸਵੀਕਾਰ ਕੀਤਾ ਹੈ ਕਿ ਉਸ ਨੇ ਗੈਰ-ਕਾਨੂੰਨੀ ਤੌਰ ‘ਤੇ ਪਾਬੰਦੀਸ਼ੁਦਾ ਦਵਾਈਆਂ ਲਿਖੀਆਂ ਸਨ।
ਅਮਰੀਕੀ ਅਟਾਰਨੀ ਫਿਲਿਪ ਏ ਟਲਬਰਟ ਮੁਤਾਬਕ ਮੋਡੇਸਟੋ ਦੇ ਸੁਤੰਤਰ ਚੋਪੜਾ ਨੂੰ ਪਾਬੰਦੀਸ਼ੁਦਾ ਓਪੀਆਡ ਤੇ ਹੋਰ ਦਵਾਈਆਂ ਨੂੰ ਲਿਖਣ ਦੇ ਮਾਮਲੇ ਵਿਚ ਦੋਸ਼ੀ ਮੰਨਿਆ ਗਿਆ ਸੀ। ਉਸ ‘ਤੇ 3 ਮਾਮਲੇ ਦਰਜ ਕੀਤੇ ਗਏ ਸਨ ਜਿਸ ਨੂੰ ਉਸ ਨੇ ਸਵੀਕਾਰ ਕੀਤਾ ਹੈ। ਦੱਸਿਆ ਗਿਆ ਕਿ ਉਸ ਨੇ ਆਪਣੇ ਅਭਿਆਸ ਦੌਰਾਨ ਮਰੀਜ਼ਾਂ ਨੂੰ ਅਜਿਹੀਆਂ ਦਵਾਈਆਂ ਲਿਖੀਆਂ ਸਨ, ਜਿਸ ‘ਤੇ ਪਾਬੰਦੀ ਲੱਗੀ ਹੋਈ ਸੀ।
ਇਹ ਦਵਾਈਆਂ ਅਫੀਮ ਨਾਲ ਬਣਦੀਆਂ ਹਨ। ਇਨ੍ਹਾਂ ਨਾਲ ਨਸ਼ੇ ਦੀ ਆਦਤ ਲੱਗ ਜਾਂਦੀ ਹੈ। ਇਸ ਦਾ ਆਮ ਤੌਰ ‘ਤੇ ਲੋਕ ਗਲਤ ਇਸਤੇਮਾਲ ਕਰਦੇ ਹਨ। ਇਸ ਲਈ ਦਵਾਈਆਂ ਨੂੰ ਸਿਰਫ ਉਦੋਂ ਲਿਖਿਆ ਜਾ ਸਕਦਾ ਹੈ ਜਦੋਂ ਮਰੀਜ਼ ਦੇ ਸਿਹਤ ਲਈ ਬਹੁਤ ਜ਼ਰੂਰੀ ਹੋਵੇ।
ਇਹ ਵੀ ਪੜ੍ਹੋ : ਯੂਗਾਂਡਾ ‘ਚ ਭਾਰਤੀ ਬੈਂਕਰ ਦਾ ਕਤਲ, ਪੁਲਿਸ ਵਾਲੇ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਅਧਿਕਾਰੀ ਨੇ ਦੱਸਿਆ ਕਿ ਚੋਪੜਾ ਨੇ 2020 ਵਿਚ ਆਪਣਾ ਮੈਡੀਕਲ ਸਰੰਡਰ ਕਰ ਦਿੱਤਾ ਸੀ ਕਿਉਂਕਿ ਮਾਮਲਾ ਪੈਂਡਿੰਗ ਸੀ। ਹੁਣ ਮੁਲਜ਼ਮ ਨੂੰ 5 ਸਤੰਬਰ ਨੂੰ ਸਜ਼ਾ ਸੁਣਾਈ ਜਾਣੀ ਹੈ। ਦੋਸ਼ੀ ਪਾਏ ਜਾਣ ‘ਤੇ ਉਸ ਨੂੰ 20 ਸਾਲ ਦੀ ਜੇਲ੍ਹ ਤੇ ਇਕ ਮਿਲੀਅਨ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: