ਪਿਛਲੇ ਇਕ ਸਾਲ ਤੋਂ ਚੱਲ ਰਿਹਾ ਰੂਸ-ਯੂਕਰੇਨ ਦੇ ਵਿਚ ਯੁੱਧ ਕਦੋਂ ਖਤਮ ਹੋਵੇਗਾ ਇਸ ਬਾਰੇ ਸਥਿਤੀ ਸਾਫ ਨਹੀਂ ਹੋ ਸਕੀ ਹੈ ਪਰ ਦੋਵੇਂ ਦੇਸ਼ ਇਕ-ਦੂਜੇ ‘ਤੇ ਅੱਗ ਵਰ੍ਹਾਉਣਾ ਘੱਟ ਨਹੀਂ ਕਰ ਰਹੇ। ਰੂਸ ਇਸ ਗੱਲ ‘ਤੇ ਅੜਿਆ ਹੈ ਕਿ ਯੂਕਰੇਨ ਨੂੰ ਤਬਾਹ ਕਰਕੇ ਹੀ ਛੱਡੇਗਾ ਤੇ ਦੂਜੇ ਪਾਸੇ ਯੂਕਰੇਨ ਰੂਸ ਦੇ ਸਾਹਮਣੇ ਗੋਡੇ ਟੇਕ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ।
ਯੂਕਰੇਨ ਨੇ ਕਿਹਾ ਕਿ ਰੂਸ ਨੇ ਇਕ ਹੀ ਰਾਤ ਵਿਚ 6 ਰੂਸੀ ਰਾਈਪਰਸੋਨਿਕ ਕਿੰਜਲ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਹੈ ਤੇ ਇਕ ਸੁਪਰ ਵੈਪਨ ਨੂੰ ਅਸਫਲ ਕਰ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਯੂਕਰੇਨ ਨੇ ਕਈ ਹਾਈਪਰਸੈਨਿਕ ਮਿਜ਼ਾਈਲਾਂ ਦੀ ਇਕ ਪੂਰੀ ਵਾਲੀ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਜੇਕਰ ਇਸ ਗੱਲ ਦੀ ਪੁਸ਼ਟ ਹੁੰਦੀ ਹੈ ਤਾਂ ਉਹ ਰੂਸ ਦੇ ਸਾਹਮਣੇ ਯੂਕਰੇਨ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇਗਾ।
ਯੂਕਰੇਨ ਦਾ ਦਾਅਵਾ ਹੈ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਨਸ਼ਟ ਕਰਨ ਦੌਰਾਨ ਰਾਜਧਾਨੀ ਕੀਵ ਦਾ ਆਸਮਾਨ ਵਿਸਫੋਟ ਦੀ ਚਮਕ ਨਾਲ ਰੌਸ਼ਨ ਹੋ ਗਿਆ ਤੇ ਉਸ ਦੇ ਮਲਬੇ ਆਸਮਾਨ ਤੋਂ ਜ਼ਮੀਨ ‘ਤੇ ਡਿਗਣ ਲੱਗੇ। ਯੂਕਰੇਨ ਦੇ ਸ਼ਸਤਰ ਬਲਾਂ ਦੇ ਕਮਾਂਡਰ-ਇਨ-ਚੀਫ ਵਾਲੇਰੀ ਜਾਲੁਜਨੀ ਨੇ ਕਿਹਾ ਕਿ ਸਾਰੀਆਂ ਮਿਜ਼ਾਈਲਾਂ ਨੂੰ ਸਫਲਤਾਪੂਰਵਕ ਰੋਕ ਦਿੱਤਾ ਗਿਆ ਸੀ। ਹਾਲਾਂਕਿ ਰੂਸ ਵੱਲੋਂ ਤਤਕਾਲ ਕੋਈ ਟਿੱਪਣੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : Vodafone 11000 ਮੁਲਾਜ਼ਮਾਂ ਨੂੰ ਦਿਖਾਏਗੀ ਬਾਹਰ ਦਾ ਰਸਤਾ, ਕੰਪਨੀ ਦੇ CEO ਨੇ ਦੱਸਿਆ ਪਲਾਨ
ਜਾਲੁਜ਼ਨੀ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਜਹਾਜ਼ ਤੋਂ ਲਾਂਚ ਕੀਤੇ ਗਏ 6 ਕਿੰਜਲ, ਨਾਲ ਹੀ ਕਾਲਾ ਸਾਗਰ ਵਿਚ ਜਹਾਜ਼ਾਂ ਤੋਂ 9 ਕਲਿਬ੍ਰ ਕਰੂਜ਼ ਮਿਜ਼ਾਈਲਾਂ ਹੋਰ ਜ਼ਮੀਨ ਤੋਂ ਦਾਗੇ ਗਏ ਤਿੰਨ ਇਸਕੈਂਡਰਸ ਨੂੰ ਰੋਕ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਯੂਕਰੇਨ ਨੇ ਪਹਿਲੀ ਵਾਰ ਕੀਵ ਦੇ ਉਪਰ ਇਕ ਸਿੰਗਲ ਕਿੰਜਲ ਮਿਜ਼ਾਈਲ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਸੀ ਜਿਸ ਵਿਚ ਇਕ ਨਵੇਂ ਤਾਇਨਾਤ ਅਮਰੀਕੀ ਪੈਟ੍ਰੀਅਟ ਹਵਾ ਰੱਖਿਆ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: