ਅੱਜ ਦੇ ਦੌਰ ਵਿਚ ਘਰ ਖਰੀਦਣਾ ਕਿਸੇ ਲਈ ਵੀ ਆਸਾਨ ਨਹੀਂ। ਲੋਕ ਕਈ ਸਾਲ ਮਿਹਨਤ ਕਰਦੇ ਹਨ। ਇਕ-ਇਕ ਪੈਸਾ ਬਚਾਉਂਦੇ ਹਨ ਤਾਂ ਜਾ ਕੇ ਇਕ ਛੋਟਾ ਜਿਹਾ ਮਕਾਨ ਲੈ ਪਾਉਂਦੇ ਹਨ ਪਰ ਕੈਲੀਫੋਰਨੀਆ ਦੀ ਇਕ ਮਹਿਲਾ ਨੇ ਸਿਰਫ 270 ਰੁਪਏ ਵਿਚ 3 ਘਰ ਖਰੀਦ ਲਏ। ਸੌਦਾ ਇੰਨਾ ਸ਼ਾਨਦਾਰ ਸੀ ਕਿ ਮਹਿਲਾ ਫਲਾਈਟ ਲੈ ਕੇ ਤੁਰੰਤ ਪਹੁੰਚ ਗਈ ਤੇ ਇਸ ਨੂੰ ਆਪਣੇ ਨਾਂ ਕਰਾ ਲਿਆ। ਇੰਨਾ ਹੀ ਨਹੀਂ ਜਦੋਂ ਉਹ ਪਹੁੰਚੀ ਤਾਂ ਦੇਖ ਕੇ ਗੁਆਂਢੀਆਂ ਦੀ ਅੱਖ ਭਰ ਆਈ। ਉਨ੍ਹਾਂ ਨੇ ਵਿਸ਼ਾਲ ਸਵਾਗਤ ਕੀਤਾ। ਮਹਿਲਾ ਦਾ ਇਰਾਦਾ ਘਰ ਨੂੰ ਵਿਸ਼ਾਲ ਆਰਟ ਗੈਲਰੀ ਬਣਾਉਣ ਦਾ ਹੈ। ਉਸ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਕੈਲੀਫੋਰਨੀਆ ਦੀ ਰਹਿਣ ਵਾਲੀ ਰੁਬੀਆ ਡੇਨੀਅਲ ਨੇ ਇਸ ਦੀ ਪੂਰੀ ਕਹਾਣੀ ਇਨਸਾਈਡਰ ਨਾਲ ਸ਼ੇਅਰ ਕੀਤਾ ਹੈ। ਉੁਨ੍ਹਾਂ ਦੱਸਿਆਕਿ ਜਿਵੇਂ ਹੀ ਮੈਂ ਪਹਿਲੀ ਵਾਰ ਸੁਣਿਆ ਕਿ ਇਟਲੀ ਵਿਚ ਸਸਤੇ ਘਰ ਵਿਕ ਰਹੇ ਹਨ, ਮੈਂ ਖੁਦ ਉਨ੍ਹਾਂ ਨੂੰ ਦੇਖਣਾ ਚਾਹੁੰਦੀ ਸੀ। ਮੈਂ ਹੈਰਾਨ ਸੀ ਕਿ ਆਖਿਰ ਇਹ ਕਿਹੋ ਜਿਹਾ ਹੋਵੇਗਾ। ਮੈਂ ਰਿਸਰਚ ਕੀਤੀ ਤੇ ਤਿੰਨ ਦਿਨ ਦੇ ਅੰਦਰ ਹੀ ਉਥੇ ਜਾਣ ਲਈ ਫਲਾਈਟ ਦਾ ਟਿਕਟ ਲਿਆ। ਇਹ ਜਗ੍ਹਾ ਇਟਲੀ ਦੇ ਇਕ ਛੋਟੇ ਜਿਹੇ ਸ਼ਹਿਰ ਮੂਸੋਮੇਲੀ ਵਿਚ ਸੀ। ਇਹ ਪੂਰਾ ਸ਼ਹਿਰ ਭੂਤ ਬੰਗਲਾ ਬਣਦਾ ਜਾ ਰਿਹਾ ਸੀ ਕਿਉਂਕਿ ਲੋਕ ਇਸ ਨੂੰ ਛੱਡ ਕੇ ਸ਼ਹਿਰਾਂ ਵੱਲ ਭੱਜ ਰਹੇ ਸਨ। ਸਰਕਾਰ ਇ ਜਗ੍ਹਾ ਨੂੰ ਫਿਰ ਤੋਂ ਵਸਿਆ ਹੋਇਆ ਦੇਖਣਾ ਚਾਹੁੰਦੀ ਸੀ, ਇਸ ਲਈ ਸਸਤੇ ਰੇਟਾਂ ‘ਤੇ ਵੇਚਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ‘ਦਫ਼ਤਰੀ ਸਮੇਂ ‘ਚ ਬਦਲਾਅ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ’: ਮੰਤਰੀ ਜੌੜਾਮਾਜਰਾ
ਬ੍ਰਾਜ਼ੀਲ ਦੇ ਬ੍ਰਾਸੀਲੀਆ ਤੋਂ 30 ਸਾਲ ਪਹਿਲਾਂ ਕੈਲੀਫੋਰਨੀਆ ਪਹੁੰਚੀ ਡੇਨੀਅਲ ਨੇ ਕਿਹਾ ਕਿ ਉਸ ਸ਼ਹਿਰ ਵਿਚ ਮੈਨੂੰ ਬਚਪਨ ਦੀ ਯਾਦ ਦਿਵਾ ਦਿੱਤੀ। ਇਥੇ ਪਹੁੰਚਣ ‘ਤੇ ਗੁਆਂਢੀਆਂ ਦੀਆਂ ਅੱਖਾਂ ਭਰ ਆਈਆਂ। ਲੋਕ ਮੇਰਾ ਸਵਾਗਤ ਕਰ ਰਹੇ ਸਨ। ਹਰ ਕੋਈ ਮੇਰੇ ਨਾਲ ਕੌਫੀ ਪੀਣਾ ਚਾਹੁੰਦਾ ਸੀ। ਇਥੇ ਰਹਿਣ ਵਾਲਿਆਂ ਨੇ ਮੈਨੂੰ ਇਕ ਭੈਣ ਦੀ ਤਰ੍ਹਾਂ ਗਲੇ ਲਗਾਇਆ। ਲਗਭਗ 10 ਦਿਨ ਮੈਂ ਉਥੇ ਸੀਪਰ ਹਰ ਦਿਨ ਲੋਕ ਮੇਰੇ ਨਾਲ ਰਹਿੰਦੇ ਸਨ। ਮੈਂ ਨਾ ਸਿਰਫ ਉਸ ਸ਼ਹਿਰ ਦੇ ਵਿਸ਼ਾਲ ਇਤਿਹਾਸ ਤੋਂ ਖੁਸ਼ ਸੀ ਪਰ ਸਥਾਨਕ ਲੋਕਾਂ ਨੇ ਜੋ ਪਿਆਰ ਦਿੱਤਾ ਉਸ ਨੇ ਦਿਲ ਜਿੱਤ ਲਿਆ। ਸੌਰ ਊਰਜਾ ਦੇ ਖੇਤਰ ਵਿਚ ਕੰਮ ਕਰਨ ਵਾਲੀ ਡੇਨੀਅਲ ਨੇ ਕਿਹਾ ਮੈਨੂੰ ਇਸ ਜਗ੍ਹਾ ਨੂੰ ਫਿਰ ਤੋਂ ਨਵਾਂ ਬਣਾਉਣਾ ਹੈ। ਮੇਰੇ ‘ਤੇ ਤਿੰਨਾਂ ਘਰ ਲਈ ਵੱਖ-ਵੱਖ ਯੋਜਨਾਵਾਂ ਹਨ। ਫਿਲਹਾਲ ਮੈਂ ਇਸ ਨੂੰ ਆਰਟ ਗੈਲਰੀ ਬਣਾਉਣ ਜਾ ਰਹੀ ਹਾਂ ਤਾਂ ਕਿ ਲੋਕ ਇਥੇ ਆ ਕੇ ਖੁਸ਼ ਹੋਣ।
ਵੀਡੀਓ ਲਈ ਕਲਿੱਕ ਕਰੋ -: