ਗਗਨਦੀਪ ਕਾਲੋਨੀ ‘ਚ ਗੈਸ ਸਿਲੰਡਰ ਫਟਣ ਕਾਰਨ ਇਲਾਕੇ ‘ਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਰਿਹਾਇਸ਼ੀ ਖੇਤਰ ਵਿੱਚ ਮਕਾਨ ਮਾਲਕ ਵੱਲੋਂ ਕਮਰੇ ਕਿਰਾਏ ’ਤੇ ਦਿੱਤੇ ਗਏ ਹਨ, ਜਿਸ ਵਿੱਚ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ। ਜਦੋਂ ਕਿਰਾਏਦਾਰ ਖਾਣਾ ਬਣਾਉਣ ਲੱਗੇ ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੋ ਗਈ ਕਿ ਕਮਰੇ ‘ਚ ਪਏ ਕੱਪੜੇ ਅਤੇ ਸਾਮਾਨ ਨੂੰ ਅੱਗ ਨੇ ਲਪੇਟ ‘ਚ ਲੈ ਲਿਆ। ਅੱਗ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਹੀ ਧਮਾਕਾ ਹੋ ਗਿਆ, ਜਿਸ ਕਾਰਨ ਸਿਲੰਡਰ ਫਟ ਗਿਆ।
ਪਤਾ ਲੱਗਾ ਹੈ ਕਿ ਇਥੇ ਜਿਹੜੇ ਕਿਰਾਏਦਾਰ ਰਹਿੰਦੇ ਸਨ, ਉਨ੍ਹਾਂ ਕੋਲ ਛੋਟੇ ਤੋਂ ਲੈ ਕੇ ਵੱਡੇ ਸਿਲੰਡਰ ਸਨ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾ ਕੇ ਬਾਕੀ ਸਿਲੰਡਰਾਂ ਨੂੰ ਬਾਹਰ ਕੱਢ ਕੇ ਘਰ ਖਾਲੀ ਕਰਵਾਇਆ, ਉਥੇ ਹੀ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਵੀ ਪਹੁੰਚ ਗਈ। ਮਕਾਨ ਮਾਲਕ ਨੇ ਵੱਧ ਪੈਸਿਆਂ ਦੇ ਲਾਲਚ ਵਿੱਚ ਪੌਲੀ ਬੋਰਡ ਦੀ ਲੱਕੜ ਨਾਲ ਕਮਰਿਆਂ ਨੂੰ ਵੰਡਿਆ ਹੋਇਆ ਹੈ।
ਇਹ ਵੀ ਪੜ੍ਹੋ : ਚੱਲਦੀ ਟ੍ਰੇਨ ‘ਚ ਚੜ੍ਹਣ ਦੀ ਕੋਸ਼ਿਸ਼ ‘ਚ ਮੁੰਡਾ ਫਿਸਲ ਕੇ ਪਲੇਟਫਾਰਮ ਤੇ ਗੱਡੀ ਵਿਚਾਲੇ ਡਿੱਗਿਆ, ਵੇਖੋ ਵੀਡੀਓ
ਅੱਗ ਬੁਝਾਉਂਦੇ ਵੇਲੇ ਇਕ ਵਿਅਕਤੀ ਝੁਲਸ ਗਿਆ ਜਦੋਂ ਗੈਸ ਸਿਲੰਡਰ ਫਟਣ ਕਾਰਨ ਪਲਾਈ ਬੋਰਡ ਦੀ ਲੱਕੜ ਨੂੰ ਤੇਜ਼ੀ ਨਾਲ ਅੱਗ ਲੱਗ ਗਈ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਇਲਾਕਾ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਸ ਰਿਹਾਇਸ਼ੀ ਮਕਾਨ ਵਿੱਚ ਹੋਰ ਕਮਰੇ ਬਣਾਉਣ ਬਾਰੇ ਕੋਈ ਪੁੱਛਣ ਵਾਲਾ ਨਹੀਂ ਹੈ। ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: