ਕੇਰਲ ਦੇ ਤ੍ਰਿਸ਼ੂਰ ਜ਼ਿਲੇ ‘ਚ ਇਕ ਬਜ਼ੁਰਗ ਵਿਅਕਤੀ ਦੀ ਕਮੀਜ਼ ਦੀ ਜੇਬ ‘ਚ ਰੱਖਿਆ ਮੋਬਾਇਲ ਫੋਨ ਅਚਾਨਕ ਫਟ ਗਿਆ ਅਤੇ ਉਸ ‘ਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਬਜ਼ੁਰਗ ਬੁਰੀ ਤਰ੍ਹਾਂ ਝੁਲਸਣ ਤੋਂ ਬਚ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸੂਬੇ ਵਿੱਚ ਮੋਬਾਈਲ ਫ਼ੋਨ ਦੇ ਅਚਾਨਕ ਫਟਣ ਦੀ ਇਹ ਤੀਜੀ ਘਟਨਾ ਹੈ। ਅੱਜ ਦੀ ਘਟਨਾ ਉਦੋਂ ਵਾਪਰੀ ਜਦੋਂ 76 ਸਾਲਾ ਵਿਅਕਤੀ ਮਾਰੋਟੀਚਲ ਇਲਾਕੇ ਵਿੱਚ ਚਾਹ ਦੀ ਦੁਕਾਨ ’ਤੇ ਚਾਹ ਪੀ ਰਿਹਾ ਸੀ।
ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਟੀਵੀ ਚੈਨਲਾਂ ‘ਤੇ ਵੀ ਦਿਖਾਈ ਜਾ ਰਹੀ ਹੈ, ਜਿਸ ‘ਚ ਉਕਤ ਵਿਅਕਤੀ ਦੁਕਾਨ ‘ਤੇ ਬੈਠਾ ਚਾਹ ਪੀਂਦਾ ਅਤੇ ਕੁਝ ਖਾਂਦਾ ਦੇਖਿਆ ਜਾ ਸਕਦਾ ਹੈ, ਜਦੋਂ ਉਸ ਦੀ ਕਮੀਜ਼ ਦੀ ਜੇਬ ‘ਚ ਪਿਆ ਫੋਨ ਫਟ ਗਿਆ ਅਤੇ ਅੱਗ ਲੱਗ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੋਬਾਈਲ ਫ਼ੋਨ ਦੇ ਫਟਣ ਤੋਂ ਤੁਰੰਤ ਬਾਅਦ ਬਜ਼ੁਰਗ ਉਛਲਦਾ ਹੈ ਤੇ ਆਪਣਾ ਚਾਹ ਦਾ ਗਲਾਸ ਇਕ ਪਾਸੇ ਰੱਖ ਕੇ ਜੇਬ ‘ਚੋਂ ਮੋਬਾਈਲ ਫ਼ੋਨ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਫ਼ੋਨ ਜ਼ਮੀਨ ‘ਤੇ ਹੇਠਾਂ ਡਿੱਗਣ ਕਾਰਨ ਉਹ ਝੁਲਸਣ ਤੋਂ ਬਚ ਗਿਆ।
ਇਹ ਵੀ ਪੜ੍ਹੋ : 3 ਮਹੀਨਿਆਂ ਮਗਰੋਂ ਸਾਧੂ ਸਿੰਘ ਧਰਮਸੋਤ ਜੇਲ੍ਹ ਤੋਂ ਆਏ ਬਾਹਰ, ਪਰਿਵਾਰ ਨਾਲ ਪਹੁੰਚੇ ਘਰ
ਓਲੂਰ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬੰਦੇ ਦਾ ਬਚਾਅ ਹੋ ਗਿਆ ਹੈ। ਪਿਛਲੇ ਹਫਤੇ ਕੋਝੀਕੋਡ ਸ਼ਹਿਰ ‘ਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਿੱਥੇ ਇਕ ਵਿਅਕਤੀ ਉਸ ਸਮੇਂ ਜ਼ਖਮੀ ਹੋ ਗਿਆ ਸੀ, ਜਦੋਂ ਉਸ ਦੇ ਟਰਾਊਜ਼ਰ ਦੀ ਜੇਬ ‘ਚ ਰੱਖਿਆ ਮੋਬਾਈਲ ਫੋਨ ਫਟ ਗਿਆ ਸੀ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਤ੍ਰਿਸੂਰ ਦੀ ਇੱਕ ਅੱਠ ਸਾਲਾ ਬੱਚੀ ਦਾ ਮੋਬਾਈਲ ਫ਼ੋਨ ਫਟਣ ਨਾਲ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: