ਆਈਐਫਐਸ ਅਧਿਕਾਰੀ ਸੰਚਿਤਾ ਸ਼ਰਮਾ ਪੰਜਾਬ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਚੰਦਰਸ਼ੇਖਰ ਇੱਕ ਫਾਰਮਾਸਿਸਟ ਹਨ ਅਤੇ ਮਾਂ ਜੋਤੀ ਸਹਿਜਪਾਲ ਇੱਕ ਲੈਕਚਰਾਰ ਹੈ। ਉਸ ਦੀ ਵੱਡੀ ਭੈਣ ਨਿਵੇਦਿਤਾ ਦੰਦਾਂ ਦੀ ਡਾਕਟਰ ਹੈ। ਜਦਕਿ ਛੋਟਾ ਭਰਾ ਵਕੀਲ ਹੈ। ਸੰਚਿਤਾ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ ਤੋਂ ਕੈਮੀਕਲ ਇੰਜਨੀਅਰਿੰਗ ਵਿੱਚ ਬੀਈ ਅਤੇ ਐਮਬੀਏ ਕੀਤੀ ਹੈ।
ਸੰਚਿਤਾ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕੁਝ ਸਮਾਂ ਕੱਢ ਕੇ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਂਦੀ ਸੀ। ਉਸ ਦੀ ਦਿਲਚਸਪੀ ਹਮੇਸ਼ਾ ਸਮਾਜਿਕ ਕਾਰਜਾਂ ਵਿੱਚ ਰਹੀ ਹੈ। ਸੰਚਿਤਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਸਮਾਜ ਦੇ ਹਰ ਵਰਗ ਨੂੰ ਧਿਆਨ ‘ਚ ਰੱਖ ਕੇ ਵਿਕਾਸ ਕਾਰਜ ਕਰਨਾ ਚਾਹੁੰਦੀ ਹੈ।
ਸੰਚਿਤਾ ਸ਼ਰਮਾ ਨੇ 2016 ਤੋਂ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਸਾਲ 2018 ਵਿੱਚ ਉਸਨੇ ਜਾਮੀਆ ਮਿਲੀਆ ਇਸਲਾਮੀਆ ਦੀ ਰਿਹਾਇਸ਼ੀ ਕੋਚਿੰਗ ਅਕੈਡਮੀ ਦਾ ਦਾਖਲਾ ਟੈਸਟ ਪਾਸ ਕੀਤਾ ਅਤੇ ਮੁਫਤ ਕੋਚਿੰਗ ਵਿੱਚ ਦਾਖਲਾ ਲਿਆ।
ਸੰਚਿਤਾ ਦੂਜੀ ਕੋਸ਼ਿਸ਼ ਵਿੱਚ UPPSC PCS 2020 ਦੀ ਪ੍ਰੀਖਿਆ ਪਾਸ ਕਰਕੇ SDM ਬਣੀ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਪੀਸੀਐਸ ਦੀ ਪ੍ਰੀਖਿਆ ਦਿੱਤੀ ਸੀ ਪਰ ਸਫਲਤਾ ਨਹੀਂ ਮਿਲ ਸਕੀ ਸੀ। ਹਾਲਾਂਕਿ ਉਸਦਾ ਸੁਪਨਾ UPSC ਪਾਸ ਕਰਕੇ IAS ਬਣਨ ਦਾ ਸੀ।
ਇਹ ਵੀ ਪੜ੍ਹੋ : ਜਿੱਤ ਗਈ ਜ਼ਿੰਦਗੀ! 200 ਫੁੱਟ ਡੂੰਘੇ ਬੋਰਵੈੱਲ ਤੋਂ 9 ਸਾਲਾਂ ਬੱਚੇ ਨੂੰ ਸੁਰੱਖਿਆ ਕੱਢਿਆ ਗਿਆ ਬਾਹਰ
ਸੰਚਿਤਾ ਸ਼ਰਮਾ ਨੇ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਦੇ ਹੋਏ UPSC ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਅਤੇ 2021 ਵਿੱਚ ਸਫਲ ਰਹੀ। ਉਹ ਸਾਲ 2021 ਵਿੱਚ ਭਾਰਤੀ ਜੰਗਲਾਤ ਅਧਿਕਾਰੀ ਬਣੀ। ਸੰਚਿਤਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ 28000 ਤੋਂ ਵੱਧ ਫਾਲੋਅਰਜ਼ ਹਨ।
ਵੀਡੀਓ ਲਈ ਕਲਿੱਕ ਕਰੋ -: