ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ‘ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ, ਅੱਤਵਾਦੀਆਂ ਦੀ ਕਮਰ ਤੋੜਨ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਵਿਜ ਨੇ ਕਿਹਾ ਕਿ ‘ਰੋ ਉਹ ਹੀ ਰਹੇ ਹ ਜਿਨ੍ਹਾਂ ਨੇ ਨਾਜਾਇਜ਼ ਨੋਟ ਇਕੱਠੇ ਕੀਤੇ ਹਨ, ਨੋਟ ਬੰਦ ਨਹੀਂ, ਸਗੋਂ ਬਦਲੇ ਜਾ ਰਹੇ ਹਨ। ਜੇ ਤੁਹਾਡੇ ਕੋਲ ਜਾਇਜ਼ ਨੋਟ ਹਨ ਤਾਂ ਤੁਸੀਂ ਬੈਂਕ ਜਾ ਕੇ ਬਦਲ ਸਕਦੇ ਹੋ। ਕਿਸੇ ਨੇ ਇਸ ਦੇ ਲਈ ਮਨ੍ਹਾ ਨਹੀਂ ਕੀਤਾ।’
ਵਿਜ ਨੇ ਅੱਗੇ ਕਿਹਾ ਕਿ ‘ਜਿਨ੍ਹਾਂ ਕੋਲ ਨੋਟਾਂ ਨਾਲ ਭਰੇ ਬੈਗ ਹਨ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ, ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜਿਸ ਕੋਲ 20 ਹਜ਼ਾਰ ਰੁਪਏ ਤੱਕ ਦੇ 2-2 ਹਜ਼ਾਰ ਦੇ ਨੋਟ ਹਨ, ਉਹ ਬੈਂਕ ਜਾ ਕੇ ਬਦਲ ਸਕਦੇ ਹਨ, ਤਾਂ ਇਸ ਵਿੱਚ ਕੀ ਦਿੱਕਤ ਹੈ।
ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਗ੍ਰਹਿ ਮੰਤਰੀ ਵਿਜ ਨੇ ਕਿਹਾ ਕਿ ਉਨ੍ਹਾਂ ਨੇ 70 ਸਾਲਾਂ ‘ਚ ਕੁਝ ਨਹੀਂ ਕੀਤਾ, ਉਹ ਕੁਝ ਵੀ ਕਹਿ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ ਫਿਲਮ ‘ਦਿ ਕੇਰਲਾ ਸਟੋਰੀ’ ਤੋਂ ਪਾਬੰਦੀ ਹਟਾਉਣ ਦਾ ਸਵਾਗਤ ਕਰਦਿਆਂ ਅਦਾਲਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਧੰਨਵਾਦੀ ਹਨ, ਜਿਸ ਨੇ ਫਿਲਮ ਤੋਂ ਪਾਬੰਦੀ ਹਟਾਈ। ਹੁਣ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇਗੀ।
ਇਹ ਵੀ ਪੜ੍ਹੋ : 2000 ਦੇ ਨੋਟ ਬੈਨ, ਵੜਿੰਗ ਦਾ PM ਮੋਦੀ ‘ਤੇ ਨਿਸ਼ਾਨਾ, ਬੋਲੇ- ‘ਇਨ੍ਹਾਂ ਆਪਣੀ ਫੋਟੋ ਵਾਲਾ ਨੋਟ ਲਿਆਉਣੈ’
ਫਿਲਮ ਵਿੱਚ ਨਿਰਮਾਤਾ ਨੇ ਇੱਕ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਲਵ-ਜੇਹਾਦ ਦੇ ਨਾਂ ‘ਤੇ ਮਾਸੂਮ ਬੱਚੀਆਂ ‘ਤੇ ਕਿਵੇਂ ਤਸ਼ੱਦਦ ਕੀਤਾ ਜਾਂਦਾ ਹੈ। ਲੋਕ ਹੁਣ ਆਪਣੇ ਤੌਰ ‘ਤੇ ਸਹੀ-ਗ਼ਲਤ ਦਾ ਫੈਸਲਾ ਕਰ ਸਕਦੇ ਹਨ।
ਗ੍ਰਹਿ ਮੰਤਰੀ ਵਿਜ ਨੇ ਦੱਸਿਆ ਕਿ ਹਰਿਆਣਾ ਪੁਲਿਸ ਵਿੱਚ ਚੰਗਾ ਕੰਮ ਕਰਨ ਵਾਲਿਆਂ ਲਈ 3 ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਇਸ ‘ਚੋਂ CM ਮਨੋਹਰ ਲਾਲ ਖੱਟਰ 10 ਇਨਾਮ ਦੇਣਗੇ, ਉਹ ਖੁਦ 10 ਇਨਾਮ ਦੇਣਗੇ ਅਤੇ DGP 10 ਇਨਾਮ ਦੇਣਗੇ। ਇਹ ਇੱਕ ਲੱਖ ਰੁਪਏ ਦਾ ਇਨਾਮ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: