ਨਵਾਂਸ਼ਹਿਰ ਵਿੱਚ ਪਿੰਡ ਪਰਾਗਪੁਰ ਅਤੇ ਮੁਬਾਰਿਕਪੁਰ ਦੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਪਿੰਡ ਬੱਸੀ ਵਿੱਚ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 3 ਔਰਤਾਂ ਦੀ ਮੌਤ ਹੋ ਗਈ ਅਤੇ 34 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਠੜੀ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ ਹੈ।
ਪਿੰਡ ਪਰਾਗਪੁਰ ਅਤੇ ਮੁਬਾਰਿਕਪੁਰ ਤੋਂ 40 ਸ਼ਰਧਾਲੂ ਐਤਵਾਰ ਸਵੇਰੇ ਇੱਕ ਟਰੈਕਟਰ ਟਰਾਲੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਨਿਵਾਸ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਤਪੋਸਥਲ ‘ਚ ਮੱਥਾ ਟੇਕਣ ਤੋਂ ਬਾਅਦ ਚਰਨਛੋਹ ਗੰਗਾ ਨੂੰ ਜਾਣ ਵੇਲੇ ਪਿੰਡ ਬੱਸੀ ਦੇ ਪਹਾੜੀ ਖੇਤਰ ‘ਚ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਹਾੜੀ ਦੇ ਹੇਠਾਂ 100 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ।
ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪੁਲਿਸ ਚੌਕੀ ਇੰਚਾਰਜ ਲਖਬੀਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਉਥੇ ਪੁੱਜ ਗਏ। ਲੋਕਾਂ ਨੇ ਜ਼ਖਮੀਆਂ ਨੂੰ ਖੱਡ ‘ਚੋਂ ਕੱਢ ਕੇ ਨੇੜਲੇ ਹਿਮਾਚਲ ਪ੍ਰਦੇਸ਼ ਦੇ ਸਯਾਨ ਹਸਪਤਾਲ ਬਥਰੀ ਪਹੁੰਚਾਇਆ। ਉਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਡਾਕਟਰਾਂ ਨੇ ਭੁਪਿੰਦਰ ਕੌਰ ਪੁੱਤਰੀ ਹਰਬੰਸ (23) ਵਾਸੀ ਮੁਬਾਰਿਕਪੁਰ, ਮਹਿੰਦਰ ਕੌਰ (60) ਪਤਨੀ ਪਿਆਰੇ ਲਾਲ ਅਤੇ ਸੁਖਪ੍ਰੀਤ ਕੌਰ (19) ਪੁੱਤਰੀ ਦਵਿੰਦਰ ਸਿੰਘ ਵਾਸੀ ਪਰਾਗਪੁਰ, ਥਾਣਾ ਕਾਠਗੜ੍ਹ, ਜ਼ਿਲ੍ਹਾ ਨਵਾਂਸ਼ਹਿਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਕੁਲਵਿੰਦਰ, ਮਹਿਲਾ ਭਾਗਾਂ ਅਤੇ ਗੁਰਮੀਤ ਕੌਰ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ। ਇਹ ਸਾਰੇ ਨਵਾਂਸ਼ਹਿਰ ਦੇ ਪਿੰਡ ਮੁਬਾਰਿਕਪੁਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਸੰਗਰੂਰ : 10ਵੀਂ ਪਾਸ ਹੋਣ ਦੀ ਖੁਸ਼ੀ ‘ਚ ਗੁਰੂਘਰ ਗਏ 2 ਮੁੰਡਿਆਂ ਦੀ ਸਰੋਵਰ ‘ਚ ਡੁੱਬਣ ਨਾਲ ਮੌਤ
ਉਥੇ ਹੀ ਨਵਪ੍ਰੀਤ ਕੌਰ (10), ਸੀਮਾ ਰਾਣੀ (35), ਬਬੀਤਾ (10), ਪੂਨਮ (25), ਭੋਲੀ (23), ਜਸਵੀਰ ਕੌਰ, ਸ਼ਿੰਦੋ ਦੇਵੀ, ਕੁਲਵਿੰਦਰ ਕੌਰ (35), ਸੁਨੀਤਾ (32), ਭਾਗੋ (60), ਸ਼ਿੰਦੋ (32), ਹਰਦੀਪ ਕੌਰ (9), ਬਲਜੀਤ ਕੌਰ (60), ਪਰਮਵੀਰ ਸਿੰਘ (10), ਲਵਪ੍ਰੀਤ ਸਿੰਘ, ਪੁਨੀਤ (15), ਸ਼ਾਦੀ ਰਾਮ (46), ਰਾਮਪਾਲ (25), ਨਛੱਤਰ ਸਿੰਘ (12), ਚਮਨ ਲਾਲ (27), ਹਰਸ਼ (21) ਸਣੇ 34 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ। ਉਹ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: