ਹੁਸ਼ਿਆਰਪੁਰ ਜ਼ਿਲੇ ਅਧੀਨ ਪੈਂਦੇ ਥਾਣਾ ਹਾਜੀਪੁਰ ਦੀ ਪੁਲਿਸ ਨੇ ਔਰਤਾਂ ਅਤੇ ਕੁੜੀਆਂ ਦੇ ਹੁਸਨ ਦੇ ਜਾਲ ‘ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਨੇ ਹਾਜੀਪੁਰ ਦੇ ਪਿੰਡ ਬੁੱਢਾਬਾਦ ਦੇ ਇੱਕ ਵਪਾਰੀ ਵਿਕਾਸ ਦੱਤਾ ਉਰਫ਼ ਲਾਡਾ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕੀਤਾ। ਇਸ ਤੋਂ ਦੁਖੀ ਹੋ ਕੇ ਦੱਤਾ ਨੇ ਖੁਦਕੁਸ਼ੀ ਕਰ ਲਈ।
ਜਦੋਂ ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਔਰਤਾਂ ਨੇ ਉਸ ਨੂੰ ਜਾਲ ‘ਚ ਫਸਾਇਆ ਸੀ। ਇਹ ਸਭ ਉਸ ਨੂੰ ਬਲੈਕਮੇਲ ਕਰਕੇ ਪੈਸੇ ਮੰਗਦੀਆਂ ਸਨ। ਪੁਲਿਸ ਨੇ ਇਸ ਮਾਮਲੇ ‘ਚ 3 ਔਰਤਾਂ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
![honey trap in Hoshiarpur](https://dailypost.in/wp-content/uploads/2023/05/image-1095-1024x576.png)
ਫੜੀਆਂ ਗਈਆਂ ਔਰਤਾਂ ਦਾ ਨੈੱਟਵਰਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਗੁਆਂਢੀ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਵੀ ਸੀ। ਔਰਤਾਂ ਅਤੇ ਕੁੜੀਆਂ ਦਾ ਇਹ ਗਰੋਹ ਵੱਖ-ਵੱਖ ਕਸਬਿਆਂ ਵਿੱਚ ਨੌਜਵਾਨਾਂ ਅਤੇ ਕਾਰੋਬਾਰੀਆਂ ਨੂੰ ਆਪਣੇ ਹੁਸਨ ਦੇ ਜਾਲ ਵਿੱਚ ਫਸਾ ਕੇ ਹਨੀ ਟ੍ਰੈਪ ਕਰਦਾ ਸੀ। ਮੁੱਖ ਤੌਰ ‘ਤੇ ਉਨ੍ਹਾਂ ਦਾ ਨਿਸ਼ਾਨਾ ਕਾਰੋਬਾਰੀ ਸਨ।
ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਹਾਜੀਪੁਰ ਥਾਣਾ ਇੰਚਾਰਜ ਅਮਰਜੀਤ ਕੌਰ ਨੇ ਦੱਸਿਆ ਕਿ 7 ਮਈ ਨੂੰ ਵਿਕਾਸ ਦੱਤਾ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੇ ਮੋਬਾਈਲ ਦੀ ਤਲਾਸ਼ੀ ਲਈ ਗਈ ਸੀ। ਇਸ ਵਿੱਚ ਪੈਸਿਆਂ ਦੀ ਮੰਗ ਨੂੰ ਲੈ ਕੇ ਕੁਝ ਮੈਸੇਜ ਮਿਲੇ ਸਨ। ਇਸ ਤੋਂ ਬਾਅਦ ਜਿਨ੍ਹਾਂ ਨੰਬਰਾਂ ਤੋਂ ਇਹ ਮੈਸੇਜ ਆਏ ਸਨ, ਉਨ੍ਹਾਂ ਨੂੰ ਟਰੇਸ ਕੀਤਾ ਗਿਆ। ਪੁੱਛਗਿੱਛ ਦੌਰਾਨ ਬਲੈਕਮੇਲਰਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਇਹ ਵੀ ਪੜ੍ਹੋ : ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ
ਵਿਕਾਸ ਦੱਤਾ 7 ਮਈ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ 5 ਮਈ ਨੂੰ ਮੁਕੇਰੀਆਂ ਦੇ ਪਿੰਡ ਪੁਆੜਾ ਵਿੱਚ ਔਰਤ ਸਲਮਾ ਨਾਲ ਮਨਰੋ ਉਰਫ ਕ੍ਰਿਸ਼ਨ ਪਤਨੀ ਦਰਸ਼ਨਾ ਦੇ ਘਰ ਗਿਆ ਸੀ। ਘਰ ਵਿੱਚ ਸਲਮਾ, ਸੋਨੀਆ, ਮਨਰੋ ਉਰਫ਼ ਕ੍ਰਿਸ਼ਨਾ, ਚਰਨਜੀਤ ਕੌਰ, ਹਿਦਾਇਤਾ, ਆਸ਼ਾ ਅਤੇ ਮੰਗਤ ਉਰਫ਼ ਬੱਗੀ ਨੇ ਵਿਕਾਸ ਦੱਤਾ ‘ਤੇ ਪੈਸਿਆਂ ਲਈ ਦਬਾਅ ਪਾਇਆ ਅਤੇ ਧਮਕੀਆਂ ਦਿੱਤੀਆਂ। ਉਸ ਨੇ 7 ਮਈ ਨੂੰ ਖੁਦਕੁਸ਼ੀ ਕਰ ਲਈ ਸੀ।
ਪੁਲਿਸ ਨੇ ਤਫ਼ਤੀਸ਼ ਤੋਂ ਬਾਅਦ ਮਨਰੋ ਉਰਫ਼ ਕ੍ਰਿਸ਼ਨਾ ਪਤਨੀ ਦਰਸ਼ਨ ਸਿੰਘ ਵਾਸੀ ਮੁਰਾਦਪੁਰ ਜਟਾਣਾ ਹਾਲ ਵਾਸੀ ਪੁਆੜਾਂ (ਮੁਕੇਰੀਆਂ), ਚਰਨਜੀਤ ਕੌਰ ਪਤਨੀ ਅਨੂਪ ਸਿੰਘ ਵਾਸੀ ਟਾਂਡਾ ਰਾਮ ਸਹਾਏ (ਮੁਕੇਰੀਆਂ), ਹਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਆਨੰਦ ਭਵਨ ਗਲੀ ਪੁਰਾਣਾ ਬਜ਼ਾਰ ਗੁਰਦਾਸਪੁਰ, ਹਿਦਾਇਤਾ ਪਤਨੀ ਫਿਕਾ ਰਾਮ ਵਾਸੀ ਬੁੱਢਾਵੜ ਥਾਣਾ ਹਾਜੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਥਾਣਾ ਇੰਚਾਰਜ ਹਾਜੀਪੁਰ ਅਮਰਜੀਤ ਕੌਰ ਨੇ ਦੱਸਿਆ ਕਿ ਉਕਤ ਔਰਤਾਂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ‘ਚ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਔਰਤਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਉਹ ਹੁਣ ਤੱਕ ਕਿੰਨੇ ਲੋਕਾਂ ਨੂੰ ਹਨੀ ਟ੍ਰੈਪ ‘ਚ ਫਸਾ ਕੇ ਬਲੈਕਮੇਲ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
![](https://dailypost.in/wp-content/uploads/2023/05/WhatsApp-Image-2023-05-20-at-12.49.41-PM.jpeg)