2001 ਵਿਚ ਫਿਦਾਈਨ ਹਮਲੇ ਵਿਚ ਜ਼ਖਮੀ ਹੋ ਕੇ ਕੋਮਾ ਵਿਚ ਜਾਣ ਵਾਲੀ ਮਹਿਲਾ ਹਾਨਾ ਨੇਚਨਬਰਗ ਦੀ ਮੌਤ ਹੋ ਗਈ ਹੈ। ਇਜ਼ਰਾਈਲੀ ਮੀਡੀਆ ਨੇ ਇਹ ਜਣਕਾਰੀ ਦਿੱਤੀ। ਇਹ ਫਿਦਾਈਨ ਹਮਲਾ ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਕਰਾਇਆ ਸੀ।
ਹਮਲੇ ਵਿਚ ਕੁੱਲ 15 ਲੋਕ ਮਾਰੇ ਗਏ ਸਨ। ਹਾਨਾ 16ਵੀਂ ਹੈ। ਘਟਨਾ ਦੇ ਸਮੇਂ ਹਾਨਾ ਤਿੰਨ ਸਾਲ ਦੀ ਧੀ ਨਾਲ ਡਿਨਰ ਕਰ ਰਹੀ ਸੀ। ਇਸ ਦੌਰਾਨ ਇਕ ਹਮਲਾਵਰ ਰੈਸਟੋਰੈਂਟ ਵਿਚ ਆਇਆ ਤੇ ਉਸ ਨੇ ਖੁਦ ਨੂੰ ਉਡਾ ਲਿਆ। ਹਾਨਾ ਦੀ ਬੇਟੀ ਬਿਲਕੁਲ ਸੁਰੱਖਿਅਤ ਰਹੀ ਸੀ।
ਇਜਰਾਈਲੀ ਵੈੱਬਸਾਈਟ ‘ਦ ਹੇਰਾਤਜ’ ਮੁਤਾਬਕ ਹਾਨਾ ਦੇ ਪਤੀ ਉਸ ਰਾਤ ਸ਼ਹਿਰ ਤੋਂ ਬਾਹਰ ਗਏ ਸਨ। ਬੇਟੀ ਨੂੰ ਘੁਮਾਉਣ ਦੇ ਮਕਸਦ ਨਾਲ ਹਾਨਾ ਉਸ ਨੂੰ ਲੈ ਕੇ ਯਰੂਸ਼ਲਮ ਦੇ ਇਕ ਮਸ਼ਹੂਰ ਰੈਸਟੋਰੈਂਟ ਪਹੁੰਚੀ। ਉਸ ਸਮੇਂ ਉਥੇ ਡਿਨਰ ਕਰਨ ਵਾਲਿਆਂ ਦੀ ਕਾਫੀ ਭੀੜ ਸੀ। ਆਰਡਰ ਦੇਣ ਦੇ ਬਾਅਦ ਹਾਨਾ ਬੇਟੀ ਨਾਲ ਗੱਲ ਕਰਨ ਲੱਗੀ। ਕੁਝ ਮਿੰਟ ਬਾਉਦ ਹੀ ਉਨ੍ਹਾਂ ਤੋਂ ਕੁਝ ਦੂਰੀ ‘ਤੇ ਇਕ ਸ਼ਖਸ ਆ ਕੇ ਬੈਠਾ। ਰੈਸਟੋਰੈਂਟ ਵਿਚ ਤੇਜ਼ ਮਿਊਜ਼ਿਕ ਵਜ ਰਿਹਾ ਸੀ। ਇਸ ਸ਼ਖਸ ਨੇ ਪਲਕ ਝਪਕਦੇ ਹੀ ਖੁਦ ਨੂੰ ਉਡਾ ਲਿਆ।
15 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲੇ ਵਿਚ ਦਮ ਤੋੜਨ ਵਾਲੀ ਹਾਨਾ 16ਵੀਂ ਇੰਡੀਵੀਜ਼ੂਅਲ ਹੈ। ਉਸ ਨੇ ਵੀਰਵਾਰ ਤੜਕੇ ਯਰੂਸ਼ਲਮ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਏ। ਘਟਨਾ ਦੇ ਬਾਅਦ ਤੋਂ ਉਹ ਕੋਮਾ ਵਿਚ ਸੀ। ਉਸ ਦੀ ਧੀ ਦੀ ਦੇਖਭਾਲ ਉਸ ਦੇ ਪਤੀ ਹੀ ਕਰਦੇ ਹਨ। ਧੀ ਹੁਣ 25 ਸਾਲ ਦੀ ਹੋ ਚੁੱਕੀ ਹੈ।
ਇਸ ਹਮਲੇ ਦੀ ਸਾਜ਼ਿਸ ਇਕ ਮਹਿਲਾ ਨੇ ਰਚੀ ਸੀ। ਇਸ ਦਾ ਨਾਂ ਅਹਿਲਾਮ ਤਾਮਿਨੀ ਹੈ। ਤਾਮਿਨੀ ਜਾਰਡਨ ਦੀ ਰਹਿਣ ਵਾਲੀ ਹੈ। ਇਸ ਫਿਦਾਈਨ ਹਮਲੇ ਵਿਚ 14 ਸਾਲ ਦੀ ਇਕ ਇਜ਼ਾਇਰਲੀ-ਅਮਰੀਕੀ ਲੜਕੀ ਵੀ ਮਾਰੀ ਗਈ ਸੀ। ਮਾਰੀ ਗਈ ਇਸ ਲੜਕੀ ਦੇ ਪਰਿਵਾਰ ਨੇ ਤਾਮਿਨੀ ਖਿਲਾਫ ਅਮਰੀਕੀ ਕੋਰਟ ਵਿਚ ਕੇਸ ਦਾਇਰ ਕੀਤਾ। ਇਸ ਦੇ ਪਹਿਲਾਂ ਤਾਮਿਨੀ ਨੂੰ ਇਕ ਸੀਕ੍ਰੇਟ ਆਪ੍ਰੇਸ਼ਨ ਵਿਚ ਇਜ਼ਰਾਇਲ ਨੇ ਗ੍ਰਿਫਤਾਰ ਕਰ ਲਿਆ ਸੀ। ਉਸ ਨੇ ਬਿਆਨ ਵਿਚ ਕਿਹਾ ਸੀ-ਹਾਂ, ਉਹ ਫਿਦਾਈਨ ਹਮਲਾ ਮੇਰੇ ਕਹਿਣ ‘ਤੇ ਹੀ ਕੀਤਾ ਗਿਆ ਸੀ। ਮੈਂ ਇਜ਼ਰਾਈਲ ਖਿਲਾਫ ਜੰਗ ਛੇੜਨਾ ਕਿਸੇ ਵੱਡੀ ਕਾਮਯਾਬੀ ਤੇ ਤਾਜ਼ ਦੀ ਤਰ੍ਹਾਂ ਸਮਝਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਨਿਆਗਰਾ ਫਾਲ ‘ਚ ਡਿੱਗਣ ਨਾਲ 21 ਸਾਲਾ ਪੰਜਾਬਣ ਦੀ ਮੌ.ਤ, ਅਜੇ ਤਕ ਨਹੀਂ ਮਿਲ ਸਕੀ ਲਾ.ਸ਼
ਇਜ਼ਰਾਈਲ ਦੀ ਅਦਾਲਤ ਨੇ ਤਾਮਿਨੀ ਨੂੰ 16 ਵਾਰ ਉਮਰਕੈਦ ਸੁਣਾਈ। ਦਿੱਕਤ ਇਸ ਦੇ ਬਾਅਦ ਹੀ ਹੋਈ। ਲਗਭਗ 10 ਸਾਲ ਕੈਦ ਵਿਚ ਗੁਜ਼ਾਰਨ ਦੇ ਬਾਅਦ ਇਜ਼ਾਈਲ ਨੇ ਹਮਾਸ ਨਾਲ ਇਕ ਸਮਝੌਤਾ ਕੀਤਾ। ਇਸ ਤਹਿਤ ਦੋਵਾਂ ਨੇ ਇਕ-ਦੂਜੇ ਦੇ ਬੰਧਕ ਸੌਂਪੇ। ਤਾਮਿਨੀ ਇਨ੍ਹਾਂ ਵਿਚੋਂ ਇਕ ਸੀ। ਰਿਹਾਈ ਦੇ ਬਾਅਦ ਤਾਮਿਨੀ ਆਪਣੇ ਦੇਸ਼ ਜਾਰਡਨ ਚਲੀ ਗਈ। ਉਹ ਅੱਜ ਵੀ ਕਈ ਮੀਡੀਆ ਚੈਨਲਸ ‘ਤੇ ਅਮਰੀਕਾ ਤੇ ਇਜ਼ਰਾਈਲ ਖਿਲਾਫ ਜ਼ਹਿਰ ਉਗਲਦੀ ਹੈ। ਉਸ ਦਾ ਨਾਂ ਹੁਣ ਅਮਰੀਕਾ ਦੇ ਮੋਸਟ ਵਾਂਟੇਡ ਕ੍ਰਿਮੀਨਲ ਦੀ ਲਿਸਟ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -: