ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਹੰਗਾਮਾ ਕੀਤਾ। ਦਰਅਸਲ ਸ਼ਨੀਵਾਰ ਸਵੇਰੇ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਨੇੜੇ ਰੇਲਵੇ ਲਾਈਨ ‘ਤੇ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਗੌਰਵ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ। ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਸੋਨੂੰ ਨੇ ਦੋਸ਼ ਲਾਇਆ ਕਿ ਉਸ ਦਾ ਭਰਾ ਸਵੇਰ ਤੋਂ ਹੀ ਹਸਪਤਾਲ ਵਿੱਚ ਦਾਖ਼ਲ ਸੀ ਪਰ ਕੋਈ ਵੀ ਸਟਾਫ਼ ਉਸ ਦੀ ਸਾਰ ਨਹੀਂ ਲੈ ਰਿਹਾ। ਗੌਰਵ ਦੁਪਹਿਰ ਵੇਲੇ ਠੀਕ ਸੀ। ਬਾਅਦ ਵਿਚ ਜਦੋਂ ਸਟਾਫ ਨੇ ਉਸ ਨੂੰ ਟੀਕਾ ਲਗਾਇਆ ਤਾਂ ਉਸ ਦਾ ਸਰੀਰ ਨੀਲਾ ਹੋਣ ਲੱਗਾ।
ਕੁਝ ਸਮੇਂ ਬਾਅਦ ਗੌਰਵ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਗੌਰਵ ਦੀ ਮੌਤ ਟੀਕਾ ਲੱਗਣ ਕਾਰਨ ਹੋਈ ਹੈ। ਹਾਦਸੇ ਵਿੱਚ ਸਿਰਫ਼ ਉਸ ਦੇ ਭਰਾ ਦੀ ਲੱਤ ਟੁੱਟੀ ਸੀ। ਹਸਪਤਾਲ ‘ਚ 3 ਘੰਟੇ ਤੱਕ ਉਸ ਦਾ ਇਲਾਜ ਨਹੀਂ ਹੋਇਆ।
ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸਾ, ਮੌਤਾਂ ਦੀ ਗਿਣਤੀ ਪਹੁੰਚੀ 288 ਤੱਕ, PM ਮੋਦੀ ਬੋਲੇ- ‘ਦੋਸ਼ੀ ਬਖਸ਼ੇ ਨਹੀਂ ਜਾਣਗੇ’
ਬਾਅਦ ਵਿਚ ਦੂਜੀ ਮੰਜ਼ਿਲ ‘ਤੇ ਸ਼ਿਫਟ ਕਰ ਦਿੱਤਾ ਗਿਆ। ਦਰਦ ਹੋਣ ‘ਤੇ ਉਸ ਨੇ ਸਟਾਫ ਨੂੰ ਸੂਚਿਤ ਕੀਤਾ। ਜਿਸ ‘ਤੇ ਸਟਾਫ ਨੇ ਦੱਸਿਆ ਕਿ ਉਸ ਨੂੰ ਗੁਲੂਕੋਜ਼ ਲਗਾਇਆ ਗਿਆ ਸੀ। ਦੂਜੇ ਪਾਸੇ ਸਿਵਲ ਸਟਾਫ਼ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: