ਓਡੀਸ਼ਾ ਦੇ ਬਾਲਾਸੋਰ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵਾਲ-ਵਾਲ ਬਚ ਗਏ। ਸੁਬਰੋਤੋ ਪਾਲ, ਦੇਬੋਸ਼੍ਰੀ ਪਾਲ ਅਤੇ ਉਨ੍ਹਾਂ ਦਾ ਪੁੱਤਰ ਪੂਰਬਾ ਮੇਦਿਨੀਪੁਰ, ਮਹਿਸਦਲ, ਬੰਗਾਲ ਦੇ ਪਿੰਡ ਮਲੂਬਾਸਨ ਦੇ ਰਹਿਣ ਵਾਲੇ ਹਨ। ਉਹ ਆਪਣੇ ਬੱਚੇ ਨੂੰ ਡਾਕਟਰ ਕੋਲ ਵਿਖਾਉਣ ਲਈ ਚੇਨਈ ਜਾ ਰਹੇ ਸਨ। ਸੁਬਰੋਤੋ ਪਾਲ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਉਨ੍ਹਾਂ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਖੜਗਪੁਰ ਸਟੇਸ਼ਨ ਤੋਂ ਚੇਨਈ ਲਈ ਰਵਾਨਾ ਹੋਏ। ਬਾਲਾਸੋਰ ਸਟੇਸ਼ਨ ਤੋਂ ਬਾਅਦ ਟਰੇਨ ਨੂੰ ਝਟਕਾ ਲੱਗਾ। “ਅਸੀਂ ਕੰਪਾਰਟਮੈਂਟ ਨੂੰ ਧੂੰਏਂ ਨਾਲ ਭਰਿਆ ਦੇਖਿਆ। ਸਥਾਨਕ ਲੋਕ ਮੇਰੀ ਮਦਦ ਲਈ ਆਏ ਅਤੇ ਮੈਨੂੰ ਬਾਹਰ ਕੱਢਿਆ। ਲੱਗਦਾ ਹੈ ਕਿ ਰੱਬ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ। ਸੁਬਰੋਤੋ ਦੀ ਪਤਨੀ ਦੇਬੋਸ਼੍ਰੀ ਨੇ ਕਿਹਾ ਕਿ ਉਸ ਨੇ ਹਾਦਸੇ ਦੇ ਸਮੇਂ ਜੋ ਵੇਖਿਆ, ਉਹ ਉਸ ਦੇ ਦਿਮਾਗ ਤੋਂ ਕਦੇ ਨਹੀਂ ਨਿਕਲੇਗਾ।
ਉਸ ਨੇ ਦੱਸਿਆ ਕਿ ਅਸੀਂ ਆਪਣੇ ਬੇਟੇ ਦੇ ਇਲਾਜ ਲਈ ਚੇਨਈ ਜਾ ਰਹੇ ਸੀ। ਇਹ ਹਾਦਸਾ ਬਾਲਾਸੋਰ ‘ਚ ਹੋਇਆ। ਅਸੀਂ ਕੁਝ ਸਮਝ ਨਹੀਂ ਸਕੇ। ਇਹ ਸਾਡੇ ਲਈ ਦੂਜੀ ਜ਼ਿੰਦਗੀ ਵਾਂਗ ਹੈ। ਜਿੰਨਾ ਚਿਰ ਮੈਂ ਜਿਉਂਦਾ ਹਾਂ, ਇਹ ਦ੍ਰਿਸ਼ ਮੇਰੇ ਦਿਮਾਗ ਤੋਂ ਕਦੇ ਨਹੀਂ ਨਿਕਲਣਗੇ। ਇਸ ਦੌਰਾਨ ਅਧਿਕਾਰੀਆਂ ਮੁਤਾਬਕ ਬਾਲਾਸੋਰ ਤ੍ਰਾਸਦੀ ਵਿੱਚ 288 ਲੋਕ ਮਾਰੇ ਗਏ ਸਨ ਅਤੇ 900 ਤੋਂ ਵੱਧ ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ : ਲਾੜੇ ਨੂੰ ਵੇਖ ਸਹੇਲੀਆਂ ਦਾ ਨਿਕਲ ਗਿਆ ਹਾਸਾ, ਲਾੜੀ ਨੇ ਵਿਆਹ ਨਾ ਕਰਾਉਣ ਦਾ ਪਾ ‘ਤਾ ਪਵਾੜਾ
ਇਸ ਵੇਲੇ ਵੀ ਓਡੀਸ਼ਾ ਵਿੱਚ ਹਰ ਪਾਸੇ ਆਪਣਿਆਂ ਨੂੰ ਲੱਭਣ ਤੇ ਜ਼ਖਮੀਆਂ ਦੇ ਇਲਾਜ ਲਈ ਕੁਰਲਾਹਟ ਮਚੀ ਹੋਈ ਹੈ। ਡਾਕਟਰ ਜ਼ਖਮੀਆਂ ਦੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਹਸਪਤਾਲ ਵਿੱਚ ਸ਼ਨੀਵਾਰ ਨੂੰ ਜੰਗ ਵਰਗਾ ਮਾਹੌਲ ਵਿਖਿਆ, ਜਿਥੇ ਕਾਰੀਡੋਰ ਸਟ੍ਰੇਚਰ ‘ਤੇ ਪਏ ਜ਼ਖਮੀਆਂ ਨਾਲ ਭਰਿਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: