ਇਸ ਸਮੇਂ ਬਿਹਾਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਸੁਲਤਾਨਗੰਜ ਅਤੇ ਅਗਵਾਨੀ ਵਿਚਕਾਰ ਗੰਗਾ ਨਦੀ ‘ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਦਾ ਨੰਬਰ 10, 11 ਅਤੇ 12 ਨੁਕਸਾਨਿਆ ਗਿਆ ਅਤੇ ਰੇਤ ਮਹੱਲ ਵਾਂਗ ਡਿੱਗ ਗਿਆ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਤਿੰਨਾਂ ਪਾਵਿਆਂ ‘ਤੇ ਲੱਗਾ ਸੇਗਮੈਂਟ ਵੀ ਢਹਿ ਕੇ ਗੰਗਾ ਨਦੀ ਵਿੱਚ ਜਾ ਡਿੱਗਿਆ ਹੈ। ਇਹ ਖਗੜੀਆ ਜ਼ਿਲ੍ਹੇ ਦੇ ਪਰਵੱਤਾ ਥਾਣਾ ਹਲਕੇ ਅਧੀਨ ਆਉਂਦਾ ਹੈ। ਘਟਨਾ ਐਤਵਾਰ ਸ਼ਾਮ 5 ਵਜੇ ਤੋਂ ਬਾਅਦ ਵਾਪਰੀ। ਪੁਲ ਦੇ ਦੋਵੇਂ ਪਾਸੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਹਨ। ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਭਾਗਲਪੁਰ ਸਦਰ ਦੇ ਐਸਡੀਓ ਧਨੰਜੈ ਕੁਮਾਰ ਨੇ ਦੱਸਿਆ ਕਿ ਫਾਊਂਡੇਸ਼ਨ ਅਤੇ ਸੇਗਮੈਂਟ ਡਿੱਗਣ ਦੀ ਸੂਚਨਾ ਮਿਲੀ ਹੈ। ਘਟਨਾ ਪਰਬੱਤਾ ਵੱਲ ਦੀ ਹੈ। ਪੁਲ ਦੇ ਨਿਰਮਾਣ ਵਿਚ ਲੱਗੇ ਇੰਜੀਨੀਅਰਾਂ ਨਾਲ ਗੱਲ ਕੀਤੀ ਗਈ ਹੈ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਲਤਾਨਗੰਜ ਦੇ ਵਿਧਾਇਕ ਲਲਿਤ ਕੁਮਾਰ ਮੰਡਲ ਨੇ ਕਿਹਾ ਕਿ ਇਹ ਵੱਡੀ ਲਾਪਰਵਾਹੀ ਹੈ। ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 30 ਅਪਰੈਲ 2022 ਨੂੰ ਸੁਲਤਾਨਗੰਜ ਵੱਲ ਨੂੰ ਪਾਵਾ ਨੰਬਰ ਪੰਜ ਡਿੱਗ ਗਿਆ ਸੀ। ਦੋਵਾਂ ਘਟਨਾਵਾਂ ਤੋਂ ਬਾਅਦ ਪੁਲ ਦੇ ਨਿਰਮਾਣ ਦਾ ਕੰਮ ਪੂਰਾ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ ‘ਚ ਫਿਰ ਭੁੱਖ ਹੜਤਾਲ ‘ਤੇ ਬੈਠੇ ਕੈਦੀ, ਸੈੱਲ ‘ਚ TV ਲਗਾਉਣ ਦੀ ਮੰਗ
ਭਾਗਲਪੁਰ ਦੇ ਇੰਚਾਰਜ ਡੀਐਮ ਕੁਮਾਰ ਅਨੁਰਾਗ ਨੇ ਦੱਸਿਆ ਕਿ ਪੁਲ ਦੀ ਸਲੈਬ ਨੌਂ ਤੋਂ 13 ਨੰਬਰ ਦੇ ਵਿਚਕਾਰ ਡਿੱਗ ਗਈ ਹੈ। ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: