ਸੂਫੀ ਸਿੰਗਰ ਨੂਰਾਂ ਸਿਸਟਮ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਇਕ ਵਿਅਕਤੀ ਨੇ ਨੂਰਾਂ ਸਿਸਟਰ ਦੇ ਨਾਲ ਉਨ੍ਹਾਂ ਦੇ ਸਾਥੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਸ਼ਿਕਾਇਤ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਹੈ। ਬੀਤੀ ਰਾਤ ਥਾਣਾ 4 ਅਧੀਨ ਆਉਂਦੇ ਹੀ ਨਕੋਦਰ ਚੌਕ ਕੋਲ ਦੇਰ ਰਾਤ ਲੜਾਈ ਝਗੜੇ ਹੋਣ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਮੌਕੇ ‘ਤੇ ਜਾਂਚ ਕਰਨ ਪਹੁੰਚੇ ਥਾਣਾ 4 ਦੇ ਏਐੱਸਆਈ ਹੀਰਾਲਾਲ ਨੇ ਦੱਸਿਆ ਕਿ ਉਹ ਨਾਈਟ ਡੋਮੀਨੇਸ਼ਨ ‘ਤੇ ਸੀ।
ਉਨ੍ਹਾਂ ਨੂੰ ਮੈਸੇਜ ਮਿਲਿਆ ਕਿ ਨਕੋਦਰ ਚੌਕ ਕੋਲ ਕਿਸੇ ਦਾ ਐਕਸੀਡੈਂਟ ਹੋਇਆ ਸੀ। ਜਦੋਂ ਉਹ ਉਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਐਕਸੀਡੈਂਟ ਤੋਂ ਕੁਝ ਸਮਾਂ ਪਹਿਲਾਂ ਹੀ ਨੂਰ ਸਿਸਟਰਸ ਦਾ ਸਾਮਾਨ ਲੈਣ ਲਈ ਆਪਣੀ ਟੀਮ ਨਾਲ ਨਕੋਦਰ ਚੌਕ ਕੋਲ ਆਈ ਸੀ। ਜਿਥੇ ਉਨ੍ਹਾਂ ਨੂੰ ਦੇਖ ਕੇ ਫੋਟੋ ਖਿਚਵਾਉਣ ਲਈ ਸਤਨਾਮ ਨਗਰ ਵਾਸੀ ਸਚਿਨ ਬੱਗਾ ਤੇ ਉਨ੍ਹਾਂ ਦੀ ਪਤਨੀ ਨੂਰਾਂ ਸਿਸਟਰਸ ਕੋਲ ਗਏ।
ਇਹ ਵੀ ਪੜ੍ਹੋ : ‘ਪ੍ਰਤਾਪ ਬਾਜਵਾ ਨੂੰ ਤੁਰੰਤ ਪਾਰਟੀ ‘ਚੋਂ ਕੱਢਿਆ ਜਾਵੇ ਤੇ ਉਨ੍ਹਾਂ ਖਿਲਾਫ਼ ਐਕਸ਼ਨ ਲਿਆ ਜਾਵੇ’ : ਮੰਤਰੀ ਹਰਪਾਲ ਚੀਮਾ
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ ਲਗਾਏ ਕਿ ਨੂਰਾਂ ਸਿਸਟਰਸ ਦੇ ਨਾਲ ਲੜਕਿਆਂ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ‘ਤੇ ਵਾਰ ਕਰ ਦਿੱਤਾ ਜਿਸ ਦੌਰਾਨ ਉਸ ਦੇ ਹੱਥ ‘ਤੇ ਸੱਟ ਵੱਜੀ ਜਿਸ ਨੂੰ ਇਲਾਜ ਲਈ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ MLR ਕਟਵਾ ਘਰ ਚਲੇ ਗਏ ਹਨ ਤੇ ਉਨ੍ਹਾਂ ਨੂੰ ਬਿਆਨ ਦੇਣ ਲਈ ਥਾਣੇ ਬੁਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: