ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਬ੍ਰਿੇਟਨ ਵਿਚ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸ਼ਖਸ ਦਾ ਨਾਂ ਜਸਪਾਲ ਸਿੰਘ ਜੁਟਲਾ ਜੋ ਕਿ 64 ਸਾਲ ਦਾ ਹੈ। ਲੰਦਨ ਦੇ ਆਇਲਵਰਥ ਕਰਾਊਨ ਕੋਰਟ ਨੇ ਉਨ੍ਹਾਂ ਨੂੰ ਬ੍ਰਿਟੇਨ ਵਿਚ ਜਾਇਦਾਦ ਖਰੀਦਣ ਵਿਚ ਮਦਦ ਕਰਨ ਦੇ ਨਾਂ ‘ਤੇ ਧੋਖਾਦੇਹੀ ਦੇ ਜੁਰਮ ਵਿਚ ਸਜ਼ਾ ਸੁਣਾਈ।
ਸਕਾਟਲੈਂਡ ਯਾਰਡ ਨੇ ਦੱਸਿਆ ਕਿ 64 ਸਾਲਾ ਜਸਪਾਲ ਸਿੰਘ ਜੁਟਲਾ ਨੇ ਲਗਭਗ1 6000 ਪੌਂਡ ਦੀ ਧੋਖਾਦੇਹੀ ਕੀਤੀ ਸੀ ਤੇ ਉਸ ਨੇ ਜਿਹੜੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਉਹ ਵੀ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਹਨ। ਸਕਾਟਲੈਂਡ ਯਾਰਡ ਨੇ ਦੱਸਿਆ ਕਿ ਧੋਖਾਦੇਹੀ ਨੂੰ ਮਈ 2019 ਤੋਂ 2021 ਦੇ ਵਿਚ ਅੰਜਾਮ ਦਿੱਤਾ ਗਿਆ ਸੀ। ਉਸ ਦੇ ਬਾਅਦ ਜਦੋਂ ਮਾਮਲਾ ਮੈਟ੍ਰੋਪਾਲਿਟਨ ਪੁਲਿਸ ਦੇ ਸਾਹਮਣੇ ਪਹੁੰਚਿਆ ਤਾਂ ਜਾਂਚ ਸੁਰੂ ਕਰ ਦਿੱਤੀ ਗਈ। ਮੁਲਜ਼ਮ ਨੇ ਪਿਛਲੇ ਸਾਲ ਅਗਸਤ ਵਿਚ ਅਕਸਬ੍ਰਿਜ ਮੈਜਿਸਟ੍ਰੇਟ ਅਦਾਲਤ ਵਿਚ ਪਹਿਲਾਂ ਦੀ ਸੁਣਵਾਈ ਵਿਚ ਆਪਣਾ ਜੁਰਮ ਕਬੂਲ ਲਿਆ ਸੀ। ਵੀਰਵਾਰ ਨੂੰ ਲੰਦਨ ਦੇ ਆਇਲਵਰਥ ਕਰਾਊਨ ਕੋਰਟ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੱਡਾ ਝਟਕਾ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
ਮੈਟ੍ਰੋਪਾਲਿਟਨ ਪੁਲਿਸ ਨੇ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਜਸਪਾਲ ਸਿੰਘ ਜੁਟਲਾ ਵੱਲੋਂ ਧੋਖਾਦੇਹੀ ਦੇ 4 ਮਾਮਲਿਆਂ ਤੇ ਜਾਇਦਾਦ ਵੇਚਣ ਦੇ ਜੁਰਮ ਲਈ ਦੋਸ਼ੀ ਠਹਿਰਾਇਆ ਗਿਆ ਜਦੋਂ ਕਿ ਉਸਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਇੱਕ ਕਰਜ਼ਾ ਸਲਾਹਕਾਰ ਦੇ ਰੂਪ ਵਿੱਚ £ 15,970 ਦੇ 4 ਲੋਕਾਂ ਨੂੰ ਠੱਗਿਆ ਹੈ। ਜੇਕਰ ਇਸ ਰਕਮ ਨੂੰ ਭਾਰਤੀ ਮੁਦਰਾ ਵਿੱਚ ਗਿਣਿਆ ਜਾਵੇ ਤਾਂ ਇਹ 16,33,951.39 ਰੁਪਏ ਬਣਦੀ ਹੈ।
ਵੀਡੀਓ ਲਈ ਕਲਿੱਕ ਕਰੋ -: