ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਵਿਚ ਸ਼ਾਮਲ ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੇ ਰੇਲਵੇ ਦੀ ਨੌਕਰੀ ਛੱਡਣ ਦੀ ਧਮਕੀ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਜੇਕਰ ਇਨਸਾਫ ਦੇ ਰਸਤੇ ਵਿਚ ਨੌਕਰੀ ਰੋੜਾ ਬਣਦੀ ਹੈ ਤਾਂ ਉਹ ਇਸ ਨੂੰ ਛੱਡਣ ਵਿਚ 10 ਸੈਕੰਡ ਵੀ ਨਹੀਂ ਲਗਾਉਣਗੇ। ਨੌਕਰੀ ਦਾ ਡਰ ਨਾ ਦਿਖਾਓ।
ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸੋਮਵਾਰ ਆਪਣੀ ਨੌਕਰੀ ‘ਤੇ ਪਰਤ ਆਏ। ਤਿੰਨੋਂ ਰੇਲਵੇ ਵਿਚ ਨੌਕਰੀ ਕਰਦੇ ਹਨ। ਰੇਲਵੇ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਯੋਗੇਸ਼ ਬਵੇਜਾ ਨੇ ਇਸ ਦੀ ਪੁਸ਼ਟੀ ਕੀਤੀ।
ਡਿਊਟੀ ‘ਤੇ ਪਰਤਣ ਦੇ ਬਾਅਦ ਖਬਰ ਆਈ ਕਿ ਬ੍ਰਿਜਭੂਸ਼ਣ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲ ਨਾਬਾਲਗ ਪਹਿਲਵਾਨ ਆਪਣੇ ਬਿਆਨ ਤੋਂ ਪਲਟ ਗਈ। ਦਾਅਵੇ ਮੁਤਾਬਕ ਨਾਬਾਲਗ ਨੇ ਦਿੱਲੀ ਦੇ ਕਨਾਟ ਪਲੇਸ ਪੁਲਿਸ ਥਾਣੇ ਵਿਚ ਬਿਆਨ ਦਿੱਤੇ। ਇਸ ਦੇ ਬਾਅਦ ਉਸ ਨੂੰ ਪਟਿਆਲਾ ਹਾਊਸ ਕੋਰਟ ਵਿਚ ਲਿਜਾਇਆ ਗਿਆ ਜਿਥੇ ਉਸ ਨੇ ਬਿਆਨ ਵਾਪਸ ਲੈ ਲਿਆ। ਤਿੰਨੋਂ ਪਹਿਲਵਾਨਾਂ ਨੇ ਵੀ ਅੰਦੋਲਨ ਤੋਂ ਨਾਂ ਵਾਪਸ ਲੈ ਲਿਆ ਹੈ।
ਨਾਬਾਲਗ ਪਹਿਲਵਾਨ ਦੀ ਉਮਰ ਨੂੰ ਲੈ ਕੇ ਵੀ ਵਿਵਾਦ ਹੈ। ਲੜਕੀ ਦੇ ਚਾਚਾ ਨੇ ਦਾਅਵਾ ਕੀਤਾ ਕਿ ਉਸ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ। ਇਸ ਮਾਮੇਲ ਵਿਚ ਦਿੱਲੀ ਪੁਲਿਸ ਦੀ ਇਕ ਟੀਮ ਰੋਹਤਕ ਵੀ ਆਈ ਸੀ। ਸਕੂਲ ਵਿਚ ਰਿਕਾਰਡ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਨੂਰਾਂ ਸਿਸਟਰ, ਸਾਥੀਆਂ ‘ਤੇ ਲੱਗਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼
ਨਾਬਾਲਗ ਪਹਿਲਵਾਨ ਤੇ ਉਸ ਦੇ ਮਾਤਾ-ਪਿਤਾ ਨੇ ਕੁਝ ਦਿਨ ਪਹਿਲਾਂ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨਾਲ ਹਰਿਦੁਆਰ ਵਿਚ ਹਰਿ ਦੀ ਪੌੜੀ ਵਿਚ ਮੈਡਲ ਵਹਾਉਣ ਤੋਂ ਇਨਾਕਰ ਕਰ ਦਿੱਤਾ ਸੀ। ਪਿਤਾ ਵੀ ਕਿਸੇ ਨੂੰ ਮਿਲਣ ਨੂੰ ਤਿਆਰ ਨਹੀਂ ਹਨ। ਨਾ ਹੀ ਉਹ ਆਪਣੀ ਲੋਕੇਸ਼ਨ ਦੱਸ ਰਹੇ ਹਨ।
ਜੇਕਰ ਨਾਬਾਲਗ ਪਹਿਲਵਾਨ ਨੇ ਸ਼ਿਕਾਇਤ ਵਾਪਸ ਲੈ ਲਈ ਤਾਂ ਫਿਰ ਬ੍ਰਿਜਭੂਸ਼ਣ ਤੋਂ POCSO ਐਕਟ ਹਟ ਜਾਵੇਗਾ। ਅਜਿਹੇ ਵਿਚ ਛੇੜਛਾੜ ਦਾ ਕੇਸ ਬਚੇਗਾ ਤੇ ਉਨ੍ਹਾਂ ਦੀ ਪਹਿਲੇ ਗ੍ਰਿਫਤਾਰੀ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: