ਦੁਨੀਆ ਦਾ ਇਹ ਅਜਿਹਾ ਰਹੱਸਮਈ ਪਿੰਡ ਹੈ ਜਿਥੇ ਹਰ ਜੀਵ ਅੰਨ੍ਹਾ ਹੈ। ਇਸ ਨੂੰ ਅੰਨ੍ਹਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਸ ਅਜੀਬ ਗੱਲ ਕਾਰਨ ਇਹ ਪਿੰਡ ਮਸ਼ਹੂਰ ਹੋ ਗਿਆ। ਇਹ ਸੁਣਨ ਵਿਚ ਬਹੁਤ ਅਜੀਬ ਲੱਗਦਾ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਹੈਰਾਨ ਕਰ ਦੇਣ ਵਾਲੀ ਹੈ।
ਇਸ ਪਿੰਡ ਦਾ ਨਾਂ ਹੈ ਟਿਲਟੇਪਕ। ਇਹ ਮੈਕਸੀਕੋ ਵਿਚ ਸਥਿਤ ਹੈ। ਇਥੇ ਰਹਿਣ ਵਾਲੇ ਸਾਰੇ ਇਨਸਾਨ ਤੇ ਜਾਨਵਰ ਅੰਨ੍ਹੇ ਹਨ। ਉਨ੍ਹਾਂ ਨੂੰ ਕੁਝ ਨਹੀਂ ਦਿਖਦਾ। ਜਦੋਂ ਇਥੇ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੀਆਂ ਅੱਖਾਂ ਸਹੀ ਹੁੰਦੀਆਂ ਹਨ ਪਰ ਹੌਲੀ-ਹੌਲੀ ਉਹ ਵੀ ਅੰਨ੍ਹਾ ਹੋ ਜਾਂਦਾ ਹੈ।
ਇਸ ਪਿੰਡ ਵਿਚ ਰਹਿਣ ਵਾਲੀ ਜਨਤਜਾਤੀ ਦਾ ਮੰਨਣਾ ਹੈ ਕਿ ਸਰਾਪਿਤ ਦਰੱਖਤ ਉਨ੍ਹਾਂ ਦੇ ਅੰਨ੍ਹੇਪਣ ਦਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਵਜੁਏਲਾ ਨਾਂ ਦਾ ਇਕ ਦਰੱਥ ਹੈ, ਜਿਸ ਨੂੰ ਦੇਖਣ ਦੇ ਬਾਅਦ ਇਨਸਾਨ ਤੋਂ ਲੈ ਕੇ ਪਸ਼ੂ-ਪੰਛੀ ਤੱਕ ਸਾਰੇ ਅੰਨ੍ਹੇ ਹੋ ਜਾਂਦੇ ਹਨ। ਪਿੰਡ ਵਿਚ ਇਹ ਦਰੱਖਤ ਸਾਲਾਂ ਤੋਂ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਦਰੱਖਤ ਨੂੰ ਦੇਖ ਕੇ ਅੰਨ੍ਹੇ ਹੋ ਜਾਂਦੇ ਹਨ।
ਮਹਿਰਾਂ ਦਾ ਮੰਨਣਾ ਹੈ ਕਿ ਜਿਥੇ ਇਹ ਪਿੰਡ ਸਥਿਤ ਹੈ ਉਥੇ ਜ਼ਹਿਰੀਲੀ ਮੱਖੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਮੱਖੀਆਂ ਦੇ ਕੱਟਣ ਨਾਲ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸ ਦੀ ਜਾਣਕਾਰੀ ਮਿਲਣ ਦੇ ਬਾਅਦ ਮੈਕਸੀਕਨ ਸਰਕਾਰ ਨੇ ਪਿੰਡ ਵਾਲਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਵੀ ਸਫਲ ਨਹੀਂ ਹੋਈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਮੂਲ ਦੇ ਪਿਤਾ-ਪੁੱਤਰ ਗ੍ਰਿਫਤਾਰ, ਨਾਬਾਲਗ ਕੁੜੀਆਂ ਨੂੰ ਨਸ਼ਾ ਵੇਚਣ ਦਾ ਲੱਗਾ ਦੋਸ਼
ਸਰਕਾਰ ਨੇ ਲੋਕਾਂ ਨੂੰ ਦੂਜੀ ਜਗ੍ਹਾ ਵਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦਾ ਸਰੀਰ ਦੂਜੀ ਜਲਵਾਯੂ ਵਿਚ ਐਡਾਪਟ ਨਹੀਂ ਕਰ ਸਕਿਆ। ਇਸ ਵਜ੍ਹਾ ਨਾਲ ਲੋਕਾਂ ਨੂੰ ਮਜਬੂਰੀ ਵਿਚ ਉਨ੍ਹਾਂ ਦੇ ਹੀ ਹਾਲ ‘ਤੇ ਛੱਡਣਾ ਪੈ ਗਿਆ।
ਵੀਡੀਓ ਲਈ ਕਲਿੱਕ ਕਰੋ -: