ਬੰਗਲਾਦੇਸ਼ ਵਿਚ ਇਕ ਟਰੱਕ ਤੇ ਪਿਕਅੱਪ ਵੈਨ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਲਗਭਗ 15 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ 25-30 ਮਜ਼ਦੂਰ ਇਕ ਪਿਕਅੱਪ ਵੈਨ ਵਿਚ ਸਵਾਰ ਹੋ ਕੇ ਆਪਣੇ ਕੰਮ ‘ਤੇ ਜਾ ਰਹੇ ਸਨ ਉਦੋਂ ਇਕ ਟਰੱਕ ਨੇ ਉਸ ਵਿਚ ਟੱਕਰ ਮਾਰ ਦਿੱਤੀ।
ਬਚਾਅ ਕੰਮ ਵਿਚ ਲੱਗੇ ਉਸਮਾਨੀਨਗਰ ਫਾਇਰ ਸਰਵਿਸ ਤੇ ਸਿਵਲ ਡਿਫੈਂਸ ਦੇ ਫਖਰੂਲ ਇਸਲਾਮ ਮੁਤਾਬਕ ਦੁਰਘਟਨਾ ਟੱਰਕ ਚਾਲਕ ਦੇ ਸੌਂ ਜਾਣ ਕਾਰਨ ਵਾਪਰੀ। ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ 11 ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਹਾਦਸਾ ਪਹਿਲਾਂ ਕਦੇ ਨਹੀਂ ਦੇਖਿਆ। ਇੰਝ ਲੱਗਦਾ ਹੈ ਕਿ ਦੁਰਘਟਨਾ ਦੇ ਸਮੇਂ ਟਰੱਕ ਚਾਲਕ ਸੌਂ ਰਿਹਾ ਸੀ। ਸ਼ਾਇਦ ਰੇਤਾ ਨਾਲ ਲੱਦਿਆ ਟਰੱਕ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਨਾਲ ਉਹ ਬੇਕਾਬੂ ਹੋ ਗਿਆ ਤੇ ਇੰਨੀ ਵੱਡੀ ਦੁਰਘਟਨਾ ਵਾਪਰ ਗਈ।
ਇਹ ਵੀ ਪੜ੍ਹੋ : ‘ਆਪ’ ਕੌਂਸਲਰ ਜਸਬੀਰ ਸਿੰਘ ਲਾਡੀ ਨੇ MP ਕਿਰਨ ਖੇਰ ਖਿਲਾਫ ਦਰਜ ਕਰਾਈ ਸ਼ਿਕਾਇਤ
ਸਿਲਹਟ ਫਾਇਰ ਸਰਵਿਸ ਤੇ ਸਿਵਲ ਡਿਫੈਂਸ ਦੇ ਡਿਪਟੀ ਡਾਇਰੈਕਟਰ ਮੋਨਿਰੂਜਮਾਂ ਨੇ ਕਿਹਾ ਕਿ ਖਬਰ ਮਿਲਣ ਦੇ ਬਾਅਦ ਮੌਕੇ ‘ਤੇ ਗਿਆਨ। ਸਵੇਰੇ 7 ਵਜੇ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸਿਲਹਟ ਪੁਲਿਸ ਦੇ ਵਧੀਕ ਕਮਿਸ਼ਨ ਮਸੂਦ ਰਾਣਾ ਨੇ ਕਿਹਾ ਕਿ ਲਾਸ਼ਾਂ ਨੂੰ ਬਿਨਾਂ ਪੋਸਟਮਾਰਟਮ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ। ਸਾਰੇ ਪੀੜਤ ਮਜ਼ਦੂਰ ਸਨ। ਉਹ ਇਕ ਪਿਕਅੱਪ ਵੈਨ ਤੋਂ ਮਸ਼ੀਨਰੀ ਦੇ ਨਾਲ-ਨਾਲ ਸਵੇਰੇ ਉਸਮਾਨੀਨਗਰ ਵਿਚ ਵੈਲਡਿੰਗ ਦਾ ਕੰਮ ਕਰਨ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: