ਰੂਸ-ਯੂਕਰੇਨ ਦੇ ਯੁੱਧ ਨੂੰ ਇਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਦੋਵੇਂ ਹੀ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਇਸੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਹੈਰਾਨ ਕਰ ਦੇਣ ਵਾਲਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਜਿੰਨੇ ਵੀ ਲੰਮੇ ਸਮੇਂ ਤੱਕ ਯੁੱਧ ਚੱਲੇਗਾ ਤਾਂ ਉਹ ਯੂਕਰੇਨ ਨੂੰ ਫੰਡਿੰਗ ਕਰਦੇ ਰਹਿਣਗੇ। ਬਾਇਡੇਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਵਿਰੋਧੀ ਪਾਰਟੀ ਰਿਪਬਲਿਕਨ ਪਾਰਟੀ ਦੇ ਕੁਝ ਸਾਂਸਦ ਭਾਵੇਂ ਹੀ ਇਸ ‘ਤੇ ਇਤਰਾਜ਼ ਕਰੇ ਪਰ ਇਸ ਦੇ ਬਾਵਜੂਦ ਉਹ ਯੂਕਰੇਨ ਨੂੰ ਸਹਾਇਤਾ ਦੇਣ ਤੋਂ ਪਿੱਛੇ ਨਹੀਂ ਹਟਣਗੇ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੀਤੇ ਦਿਨੀਂ ਵ੍ਹਾਈਟ ਹਾਊਸ ਦਾ ਦੌਰਾ ਕੀਤਾ ਸੀ। ਦੋਵਾਂ ਨੇ ਯੂਕਰੇਨ ਸੰਕਟ ਤੇ ਵਿਸ਼ਵ ਅਰਥਵਿਵਸਥਾ ਨਾਲ ਜੁੜੇ ਮੁੱਦਿਆਂ ‘ਤੇ ਗੱਲਬਾਤ ਕੀਤੀ ਸੀ।
ਇਹ ਵੀ ਪੜ੍ਹੋ : ਪਟਿਆਲਾ ‘ਚ ਬੱਚਿਆਂ ਤੋਂ ਕਰਵਾਈ ਜਾ ਰਹੀ ਸੀ ਜ਼ਬਰਦਸਤੀ ਮਜ਼ਦੂਰੀ, 19 ਨੂੰ ਕਰਵਾਇਆ ਗਿਆ ਆਜ਼ਾਦ
ਫਰਵਰੀ 2022 ਵਿਚ ਰੂਸ ਦੇ ਪਹਿਲੀ ਵਾਰ ਹਮਲੇ ਦੇ ਬਾਅਦ ਤੋਂ ਹੀ ਬਾਇਡੇਨ ਤੇ ਵ੍ਹਾਈਟ ਹਾਊਸ ਦੇ ਅਧਿਕਾਰੀ ਇਸ ਗੱਲ ‘ਤੇ ਅੜੇ ਹੋਏ ਹਨ ਕਿ ਅਮਰੀਕਾ ਯੂਕਰੇਨ ਦੇ ਨਾਲ ਉਦੋਂ ਤੱਕ ਖੜ੍ਹਾ ਰਹੇਗਾ ਜਦੋਂ ਤੱਕ ਦੋਵਾਂ ਦੇਸ਼ਾਂ ਵਿਚ ਜੰਗ ਖਤਮ ਨਹੀਂ ਹੋ ਜਾਂਦੀ। ਇਸ ਗੱਲ ਦਾ ਜਵਾਬ ਵੀ ਬਾਇਡੇਨ ਨੇ ਸਪੱਸ਼ਟ ਕਰ ਦਿੱਤਾ ਹੈ। ਦੱਸ ਦੇਈਏ ਕਿ ਅਮਰੀਕਾ ਨੇ ਹੁਣ ਤੱਕ ਕੀਵ ਦੀ ਅਰਬਾਂ ਡਾਲਰ ਦੀ ਫੌਜ ਤੇ ਆਰਥਿਕ ਸਹਾਇਤਾ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: