ਕਹਿੰਦੇ ਹਨ ਕਿ ਜਨੂੰਨ ਕੁਝ ਵੀ ਕਰਵਾ ਸਕਦਾ ਹੈ। ਕੇਰਲ ਦੇ ਇਸ ਬੰਦੇ ਨੇ ਇਸ ਨੂੰ ਸਿੱਧ ਕਰਕੇ ਵਿਖਾਇਆ ਹੈ। ਇਸ ਬੰਦੇ ਨੇ ਪਵਿੱਤਰ ਸ਼ਹਿਰ ਹੱਜ ਮੱਕਾ ਤੱਕ ਦੀ ਯਾਤਰਾ ਪੈਦਲ ਹੀ ਕੀਤੀ। ਪਿਛਲੇ ਸਾਲ 2 ਜੂਨ ਨੂੰ ਸ਼ੁਰੂ ਹੋਈ ਇਸ ਯਾਤਰਾ ਵਿੱਚ ਇਸ ਬੰਦੇ ਨੇ 370 ਦਿਨਾਂ ਵਿੱਚ ਪੈਦਲ 8600 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ। ਇਸ ਯਾਤਰਾ ਵਿਚ ਇਹ ਬੰਦਾ ਪਾਕਿਸਤਾਨ, ਈਰਾਨ, ਇਰਾਕ, ਕੁਵੈਤ ਅਤੇ ਅਖੀਰ ਵਿਚ ਸਾਊਦੀ ਅਰਬ ਹੁੰਦੇ ਹੋਏ ਪਵਿੱਤਰ ਸ਼ਹਿਰ ਮੱਕਾ ਪਹੁੰਚਿਆ।
ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਵਲਾਨਚੇਰੀ ਦਾ ਰਹਿਣ ਵਾਲਾ ਸ਼ਿਹਾਬ ਚਤੂਰ ਨੇ 2 ਜੂਨ 2022 ਨੂੰ ਹੱਜ ਕਰਨ ਲਈ ਸਾਊਦੀ ਅਰਬ ਦੀ ਆਪਣੀ ਮੈਰਾਥਨ ਯਾਤਰਾ ਸ਼ੁਰੂ ਕੀਤੀ। ਉਹ ਇਸੇ ਮਹੀਨੇ ਮੱਕਾ ਪਹੁੰਚਿਆ ਹੈ। ਆਪਣੀ ਪੈਦਲ ਯਾਤਰਾ ਦੌਰਾਨ, ਸ਼ਿਹਾਬ ਨੇ ਭਾਰਤ, ਪਾਕਿਸਤਾਨ, ਈਰਾਨ, ਇਰਾਕ ਅਤੇ ਕੁਵੈਤ ਦੀ ਯਾਤਰਾ ਕੀਤੀ ਅਤੇ ਮਈ ਦੇ ਦੂਜੇ ਹਫ਼ਤੇ ਕੁਵੈਤ ਤੋਂ ਸਾਊਦੀ ਅਰਬ ਦੀ ਸਰਹੱਦ ਪਾਰ ਕੀਤੀ।
ਸਾਊਦੀ ਅਰਬ ਵਿਚ ਦਾਖਲ ਹੋਣ ਤੋਂ ਬਾਅਦ, ਸ਼ਿਹਾਬ ਇਸਲਾਮਿਕ ਤੀਰਥ ਸਥਾਨ ਮਦੀਨਾ ਪਹੁੰਚਿਆ। ਇਸ ਵਿਅਕਤੀ ਨੇ ਮੱਕਾ ਜਾਣ ਤੋਂ ਪਹਿਲਾਂ ਮਦੀਨਾ ਵਿੱਚ 21 ਦਿਨ ਬਿਤਾਏ ਸਨ। ਸ਼ਿਹਾਬ ਨੇ ਮਦੀਨਾ ਅਤੇ ਮੱਕਾ ਵਿਚਕਾਰ 440 ਕਿਲੋਮੀਟਰ ਦੀ ਦੂਰੀ ਨੌਂ ਦਿਨਾਂ ਵਿੱਚ ਤੈਅ ਕੀਤੀ। ਸ਼ਿਹਾਬ ਆਪਣੀ ਮਾਂ ਜ਼ੈਨਬਾ ਦੇ ਕੇਰਲ ਤੋਂ ਸ਼ਹਿਰ ਆਉਣ ਤੋਂ ਬਾਅਦ ਹਜ ਕਰੇਗਾ।
ਕੇਰਲ ਦਾ ਇਹ ਬੰਦਾ ਯੂਟਿਊਬਰ ਵੀ ਹੈ। ਉਸ ਨੇ ਆਪਣੇ ਚੈਨਲ ‘ਤੇ ਆਪਣੇ ਸਫ਼ਰ ਨੂੰ ਵੀ ਬਾਕਾਇਦਾ ਅਪਡੇਟ ਕੀਤਾ। ਉਸ ਨੇ ਕੇਰਲ ਤੋਂ ਮੱਕਾ ਤੱਕ ਦੀ ਯਾਤਰਾ ਦੌਰਾਨ ਮਹਿਸੂਸ ਕੀਤੇ ਹਰ ਪਲ ਨੂੰ ਕੈਦ ਕੀਤਾ। ਪਿਛਲੇ ਸਾਲ ਜੂਨ ‘ਚ ਹਜ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਸ਼ਿਹਾਬ ਦੇਸ਼ ਦੇ ਕਈ ਸੂਬਿਆਂ ‘ਚੋਂ ਲੰਘ ਕੇ ਵਾਹਗਾ ਸਰਹੱਦ ‘ਤੇ ਪਹੁੰਚਿਆ, ਜਿਸ ਰਾਹੀਂ ਉਹ ਪਾਕਿਸਤਾਨ ‘ਚ ਦਾਖਲ ਹੋਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ : ਕੰਗਾਲੀ ਦੇ ਕੰਢੇ ਖੜ੍ਹੇ ਪਾਕਿਸਤਾਨ ਨੇ ਵਧਾਇਆ ਰੱਖਿਆ ਬਜਟ, ਸਭ ਤੋਂ ਵੱਧ ਖਰਚਾ ਵਿਆਜ ਭੁਗਤਾਨ ‘ਤੇ
ਸ਼ਿਹਾਬ ਨੂੰ ਪਾਕਿਸਤਾਨ ‘ਚ ਦਾਖਲ ਹੋਣ ਲਈ ਕਾਫੀ ਸੰਘਰਸ਼ ਕਰਨਾ ਪਿਆ, ਕਿਉਂਕਿ ਉਸ ਕੋਲ ਪਾਕਿਸਤਾਨ ਦੀ ਸਰਹੱਦ ‘ਚ ਦਾਖਲ ਹੋਣ ਲਈ ਵੀਜ਼ਾ ਨਹੀਂ ਸੀ। ਟਰਾਂਜ਼ਿਟ ਵੀਜ਼ਾ ਲੈਣ ਲਈ ਉਸ ਨੂੰ ਵਾਹਗਾ ਦੇ ਇੱਕ ਸਕੂਲ ਵਿੱਚ ਮਹੀਨਿਆਂ ਤੱਕ ਉਡੀਕ ਕਰਨੀ ਪਈ। ਅਖੀਰ ਵਿੱਚ ਫਰਵਰੀ 2023 ਵਿੱਚ, ਸ਼ਿਹਾਬ ਇੱਕ ਟ੍ਰਾਂਜ਼ਿਟ ਵੀਜ਼ਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਅਤੇ ਪਾਕਿਸਤਾਨ ਵਿੱਚ ਦਾਖਲ ਹੋਇਆ ਅਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਾਊਦੀ ਅਰਬ ਦੀ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ। ਚਾਰ ਮਹੀਨਿਆਂ ਬਾਅਦ ਸ਼ਿਹਾਬ ਛੋਟੂਰ ਹੱਜ ਯਾਤਰਾ ਲਈ ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ।
ਵੀਡੀਓ ਲਈ ਕਲਿੱਕ ਕਰੋ -: