ਮਾਊਂਟ ਐਵਰੈਸਟ ‘ਤੇ ਚੜ੍ਹਾਈ ਦੌਰਾਨ ਇੱਕ ਸ਼ੇਰਪਾ ਬਰਫ਼ ਦੀਆਂ ਦੋ ਚੱਟਾਨਾਂ ਵਿਚਕਾਰ ਲਗਭਗ 200 ਫੁੱਟ ਡੂੰਘੀ ਦਰਾਰ ਵਿੱਚ ਫਸ ਗਿਆ। ਚਿਹਰੇ ‘ਤੇ ਆਕਸੀਜਨ ਮਾਸਕ ਪਹਿਨੇ ਇਹ ਸ਼ੇਰਪਾ ਆਪਣਾ ਕੈਂਪ ਛੱਡ ਕੇ ਦੂਜੇ ਕੈਂਪ ਵਿਚ ਜਾ ਰਿਹਾ ਸੀ। ਇਸ ਦੌਰਾਨ ਉਹ ਚੱਟਾਨਾਂ ਦੀ ਦਰਾਰ ਵਿਚਕਾਰ ਡਿੱਗ ਗਿਆ।
ਸ਼ੇਰਪਾ ਨੂੰ ਉਸਦੇ ਸਾਥੀਆਂ ਨੇ ਡਿੱਗਦੇ ਦੇਖਿਆ ਅਤੇ ਉਸਨੂੰ ਬਚਾਇਆ। ਪਰਬਤਾਰੋਹੀ ਅਤੇ ਬਚਾਅ ਕਰਨ ਵਾਲੇ ਗੇਸਮੈਨ ਤਮਾਂਗ ਨੇ 8 ਜੂਨ ਨੂੰ ਘਟਨਾ ਦੀ ਇੱਕ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਸ਼ੇਰਪਾ ਦਾ ਰੈਸਕਿਊ ਕਰਦੇ ਦਿਖਾਇਆ ਗਿਆ ਹੈ।
14 ਸੈਕਿੰਡ ਦੀ ਵੀਡੀਓ ‘ਚ ਨ਼ਜ਼ਰ ਆਇਆ ਕਿ ਸਲੇਟੀ ਰੰਗ ਦੀ ਜੈਕੇਟ ਅਤੇ ਕਾਲੀ ਟੋਪੀ ਪਹਿਨੇ ਸ਼ੇਰਪਾ ਬਰਫ਼ ਦੀਆਂ ਚੱਟਾਨਾਂ ਦੇ ਵਿਚਕਾਰ ਹੈ। ਉਹ ਹਿੱਲ ਵੀ ਨਹੀਂ ਸਕਦਾ ਸੀ। ਉਹ ਬਰਫ਼ ਵਿੱਚ ਲੱਕ ਤੱਕ ਚੱਟਾਨਾਂ ਦੇ ਵਿਚਕਾਰ ਫਸਿਆ ਹੋਇਆ ਸੀ।
ਉਸਦਾ ਇੱਕ ਹੋਰ ਸਾਥੀ ਜਿਸ ਨੇ ਮੈਰੂਨ ਰੰਗ ਦੀ ਜੈਕਟ ਪਾਈ ਹੋਈ ਹੈ। ਉਹ ਰੱਸੀ ਦੀ ਮਦਦ ਨਾਲ ਹੇਠਾਂ ਆਉਂਦਾ ਹੈ ਅਤੇ ਕਮਰੇ ਬਣਾਉਣ ਲਈ ਬਰਫ਼ ਨੂੰ ਕੱਟਣ ਲਈ ਹਥਿਆਰ ਦੀ ਵਰਤੋਂ ਕਰਦਾ ਹੈ ਤਾਂ ਜੋ ਉਹ ਫਸੇ ਸਾਥੀ ਦੇ ਲੱਕ ਦੁਆਲੇ ਰੱਸੀ ਨੂੰ ਬੰਨ੍ਹ ਸਕੇ। ਬਰਫ਼ ਸਾਫ਼ ਕਰਨ ਤੋਂ ਬਾਅਦ ਉਹ ਫਸੇ ਬੰਦੇ ਦੇ ਕਮਰ ਦੁਆਲੇ ਇੱਕ ਰੱਸੀ ਬੰਨ੍ਹਦਾ ਹੈ ਅਤੇ ਕੁਝ ਮਿੰਟਾਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : US : ਟੈਕਸਾਸ ਬਣਿਆ ਲਿਟਿਲ ਇੰਡੀਆ, 10 ਸਾਲ ‘ਚ ਦੁੱਗਣੇ ਹੋਏ ਭਾਰਤੀ, 20 ਫੀਸਦੀ ਬਿਜ਼ਨੈੱਸ ਇਨ੍ਹਾਂ ਕੋਲ
ਗੇਸਮੈਨ ਤਮਾੰਗ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਮਾਊਂਟ ਐਵਰੇਸਟ ‘ਤੇ ਚੜ੍ਹਾਈ ਦੌਰਾਨ ਕਈ ਬਹਾਦੁਰੀ ਭਰੇ ਕਿੱਸੇ ਸਾਹਮਣੇ ਆਉਂਦੇ ਹਨ। ਮੀਡੀਆ ਵਿਦੇਸ਼ ਪਰਬਤਾਰੋਹੀਆਂ ਦੇ ਰੇਸਕਿਊ ਨੂੰ ਤਾਂ ਹਾਈਲਾਈਟ ਕਰਦਾ ਹੈ, ਪਰ ਕਝ ਅਜਿਹੇ ਵੀ ਸ਼ਖਸ ਹਨ, ਜਿਨ੍ਹਾਂ ਦੀ ਬਹਾਦੁਰੀ ਇਨ੍ਹਾਂ ਬਰਫੀਲੀ ਚੋਟੀਆਂ ਵਿਚਾਲੇ ਹੀ ਦਬ ਕੇ ਰਹਿ ਜਾਂਦੀ ਹਨ। ਅੱਜ ਇੱਕ ਸ਼ੇਰਪਾ ਦੀ ਜਾਨ ਬਚਾਈ ਗਈ ਹੈ। ਇਹ ਇੱਕ ਚਮਤਕਾਰ ਵਰਗਾ ਹੈ ਕਿ ਉਹ ਬਚ ਗਿਆ। ਇਹ ਕਹਾਣੀ ਉਨ੍ਹਾਂ ਜੋਖਿਮਾਂ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਦਾ ਐਵਰੇਸਟ ਕੈਂਪੇਨ ਨੂੰ ਸਫਲ ਬਣਾਉਣ ਲਈ ਸ਼ੇਰਪਾਵਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਪਹਿਲਾਂ 18 ਮਈ ਨੂੰ ਇਕ ਸ਼ੇਰਪਾ ਨੇ ਮਾਊਂਟ ਐਵਰੈਸਟ ‘ਤੇ 8,000 ਮੀਟਰ ਦੀ ਉਚਾਈ ‘ਤੇ ਇਕ ਪਰਬਤਾਰੋਹੀ ਦੀ ਜਾਨ ਬਚਾਈ ਸੀ। ਉਸ ਨੂੰ ਬੇਸ ਕੈਂਪ ਤੱਕ ਲਿਜਾਣ ਲਈ ਪਿੱਠ ‘ਤੇ ਬੰਨ੍ਹਣਾ ਪਿਆ ਸੀ। ਇਸ ਤੋਂ ਬਾਅਦ ਸ਼ੇਰਪਾ ਕਰੀਬ 6 ਘੰਟੇ ਉਸ ਦੇ ਨਾਲ ਤੁਰਦੇ ਰਹੇ।
ਵੀਡੀਓ ਲਈ ਕਲਿੱਕ ਕਰੋ -: