ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਲਈ ਇਕ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ
ਮਾਂ ਚਰਨ ਕੌਰ ਨੇ ਲਿਖਿਆ, ”ਇੱਕ ਅਣਵਿਆਹੀ ਦੁਲਹਨ ਦਾ, ਸੰਧੂਰ ਇਨਸਾਫ ਮੰਗਦਾ। ਭੈਣ ਵੱਲੋਂ ਸਜਾਇਆ ਸਿਹਰਾ ਸੱਰਾਂ ਦਾ ਹਿਸਾਬ ਮੰਗਦਾ। ਕਲਾਕਾਰ ਦੇ ਕਤਲ ਦਾ, ਪਰਿਵਾਰ ਹਿਸਾਬ ਮੰਗਦਾ। ਪੱਗ ਉਤਾਰ ਕੇ ਸਿਰ ਉੱਤੋਂ ਬਾਪੂ ਇਨਸਾਫ ਮੰਗਦਾ, ਬੁੱਢੀ ਮਾਂ ਦੀ ਮਮਤਾ ਦਾ ਹਰ ਪੁੱਤ ਹਿਸਾਬ ਮੰਗਦਾ, ਕਲਾਕਾਰ ਦੇ ਕਤਲ ਦਾ ਪਰਿਵਾਰ ਹਿਸਾਬ ਮੰਗਦਾ। ਅੱਜ ਸਿੱਧੂ ਦੇ ਕਰੋੜਾਂ ਪ੍ਰਸ਼ੰਸਕ ਹੰਝੂ ਵਹਾ ਰਹੇ ਹਨ, ਕਈ ਰੋ ਰਹੇ ਹਨ ਅਤੇ ਕਈ ਸ਼ੁਭਦੀਪ ਮੂਸੇਵਾਲਾ ਦੇ ਨਾਅਰੇ ਲਗਾ ਰਹੇ ਹਨ।
ਇਸ ਤੋਂ ਪਹਿਲਾਂ ਸਿੱਧੂ ਦੇ ਜਨਮ ਦਿਨ ‘ਤੇ 11 ਜੂਨ ਨੂੰ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਪਾਈ ਸੀ, ਜਿਸ ਵਿੱਚ ਲਿਖਿਆ ਸੀ ਕਿ ਜਨਮ ਦਿਨ ਮੁਬਾਰਕ ਬੇਟਾ। ਅੱਜ ਦੇ ਦਿਨ ਮੇਰੀਆਂ ਮੁਰਾਦਾਂ ਤੇ ਦੁਆਵਾਂ ਪੂਰੀਆਂ ਹੋਈਆਂ ਸਨ। ਜਦੋਂ ਮੈਂ ਤੈਨੂੰ ਪਹਿਲੀ ਵਾਰ ਆਪਣੀ ਬੁੱਕਲ ਦੇ ਨਿੱਘ ਵਿੱਚ ਮਹਿਸੂਸ ਕੀਤਾ ਸੀ। ਮੈਨੂੰ ਪਤਾ ਲੱਗਾ ਸੀ ਕਿ ਮੈਨੂੰ ਅਕਾਲ ਪੁਰਖ ਨੇ ਪੁੱਤ ਦੀ ਦਾਤ ਬਖਸ਼ੀ ਹੈ। ਸ਼ੁਭ ਤੈਨੂੰ ਪਤਾ ਹੈ, ਤੇਰੇ ਛੋਟੇ-ਚੋਟੇ ਪੈਰਾਂ ਦੇ ਉਪਰ ਹਲਕੀ-ਹਲਕੀ ਲਾਲੀ ਸੀ,ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਨੰਨ੍ਹੇ ਕਦਮਾਂ ਨੇ ਪਿੰਡ ਵਿੱਚ ਬੈਠੇ ਹੀ ਪੂਰੀ ਦੁਨੀਆ ਦਾ ਸਫਰ ਕਰ ਲੈਣਾ ਹੈ।
ਮੋਟੀਆਂ-ਮੋਟੀਆਂ ਅੱਖਾਂ ਸਨ, ਜੋ ਅੰਦਰੋਂ ਸੱਚ ਨੂੰ ਦੇਦੇ ਹੀ ਪਛਾਣਨ ਦਾ ਹੁਨਰ ਲੈ ਕੇ ਆਈ ਸੀ। ਉਹ ਇਹ ਨਹੀਂ ਜਾਣਦੀ ਸੀ ਕਿ ਉਹ ਪੰਜਾਬ ਦੀ ਪੀੜ੍ਹੀ ਨੂੰ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਦੇ ਕੇ ਦੁਨੀਆ ਤੋਂ ਚਲੀਆਂ ਜਾਣਗੀਆਂ।
ਇਨ੍ਹਾਂ ਖੂਬੀਆਂ ਦੀ ਪਛਾਣ ਬਣਨ ਵਾਲੀ ਤੁਹਾਡੀ ਉਹ ਕਲਮ, ਜਿਸ ਨੂੰ ਫੜਣ ਵਾਲੇ ਛੋਟੇ-ਛੋਟੇ ਹੱਥ ਸਨ। ਜਿਨ੍ਹਾਂ ਨੂੰ ਵੇਖ ਕੇ ਮੈਨੂੰ ਇਹ ਪਤਾ ਨਹੀਂ ਲੱਗਾ ਸੀ ਕਿ ਇਹ ਹੱਥ ਯੁੱਗ ਨੂੰ ਪਲਟਣ ਦੀ ਸਮਰਥਤਾ ਰਖਦੇ ਹਨ। ਦਸਤਾਰ ਵਰਗੇ ਅਨਮੋਲ ਤਾਜ ਨੂੰ ਸੰਭਾਲ ਕਰ ਰਖਣ ਵਾਲੇ ਸਿਰ ‘ਤੇ ਭਰੇ ਹੋਏ ਵਾਲ ਸਨ। ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਉਨ੍ਹਾਂ ਨੂੰ ਕਿਸ ਵੇਲੇ ਆਖਰੀ ਵਾਰ ਬੰਨ੍ਹਣਾ ਏ।
ਇਹ ਵੀ ਪੜ੍ਹੋ : ਯੂਕਰੇਨ ਦੇ ਹਮਲਿਆਂ ‘ਚ ਰੂਸ ਦੇ 5 ਸ਼ਹਿਰ ਖੂਨੋ-ਖੂਨ, ਘਰ ਛੱਡ ਕੇ ਜਾ ਰਹੇ ਲੋਕ, ਰੂਸੀ ਫੌਜੀਆਂ ‘ਤੇ ਭਰੋਸਾ ਨਹੀਂ!
ਜੇ ਉਸ ਸਮੇਂ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣਨ ਆਈ ਹਾਂ, ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਦਾ ਰਸਤਾ ਵਿਖਾਉਣ ਲਈ ਹੋਇਆ ਹੈ ਤਾਂ ਮੈਂ ਤੁਹਾਨੂੰ ਲੇਖਾਂ ਵਿੱਚ ਲਿਖੀਆਂ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਵਿੱਚ ਲਿਖ ਲੈਂਦੀ।
ਪੁੱਤਰਾ ਬੇਸ਼ਕ ਤੂੰ ਮੈਨੂੰ ਤੁਰਦੇ-ਫਿਰਦੇ ਨਹੀਂ ਵੇਖਦਾ, ਪਰ ਮੈਂ ਤੈਨੂੰ ਆਪਣੇ ਆਲੇ-ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ। ਪੁੱਤਰਾ ਤੁਸੀਂ ਜਿਥੇ ਵੀ ਹੋ, ਇਹੀ ਤੁਹਾਡੇ ਜਨਮ ਦਿਨ ‘ਤੇ ਅਰਦਾਸ ਕਰਦੀ ਹਾਂ। ਤੁਹਾਡੀ ਬਹੁਤ ਯਾਦ ਆ ਰਹੀ ਏ ਅੱਜ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ। ਜਿਸ ਥਾਂ ‘ਤੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਉਸੇ ਥਾਂ ‘ਤੇ ਬੀਤੇ ਦਿਨ ਪਾਠ ਕਰਵਾਇਆ ਗਿਆ ਸੀ, ਜਿਸ ‘ਚ ਸਿੱਧੂ ਦੀ ਮਾਤਾ ਚਰਨ ਕੌਰ ਹਾਜ਼ਰ ਸਨ। ਇਸ ਦੌਰਾਨ ਰੋਂਦੀ ਹੋਈ ਚਰਨ ਕੌਰ ਆਪਣੇ ਲੜਕੇ ਦੇ ਮਾਰੇ ਗਏ ਸਥਾਨ ‘ਤੇ ਪਹੁੰਚੀ ਅਤੇ ਉਸ ਨੂੰ ਸਲਾਮੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: