ਖੇਲੋ ਇੰਡੀਆ ਯੂਨੀਵਰਸਿਟੀ ਪੱਧਰ ਦਾ ਇਕ ਅਜਿਹਾ ਮੰਚ ਹੈ ਜਿਥੋਂ ਅਜਿਹੇ ਖਿਡਾਰੀ ਪੈਦਾ ਹੁੰਦੇ ਹਨ ਜੋ ਅੱਗੇ ਚੱਲ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਪ੍ਰਤੀਨਿਧ ਕਰਦੇ ਹਨ। ਅਸੀਂ ਫਿਲਿਪ ਮਹੇਸ਼ਵਰਨ (ਅਥਲੈਟਿਕ), ਕੋਮਲਿਕਾ ਬਾਰੀ (ਆਰਚਰੀ), ਮਨੁ ਭਾਕਰ (ਸ਼ੂਟਿੰਗ), ਅਰਸ਼ਦੀਪ ਸਿੰਘ (ਹਾਕੀ) ਦੀ ਉਦਾਹਰਣ ਲੈ ਸਕਦੇ ਹਾਂ, ਜੋ ਇਸ ਸਮੇਂ ਅੰਤਰਰਾਸ਼ਟਰੀ ਪੱਧਰ ਦੀ ਨੁਮਾਇੰਦਗੀ ਕਰ ਰਹੇ ਹਨ।
ਖੇਲੋ ਇੰਡੀਆ ਦੀ ਇਸੇ ਕੜੀ ਵਿਚ ਹਾਲ ਹੀ ਵਿਚ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਖੇ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023 ਵਿਚ ਚੰਡੀਗੜ੍ਹ ਯੂਨੀਵਰਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੁੱਲ 16 ਤਗਮੇ ਜਿੱਤ ਕੇ ਅੱਜ ‘ਵਰਸਿਟੀ ਦੇ ਵਿਹੜੇ ਪਰਤੇ। ਸਾਰੇ ਖਿਡਾਰੀਆਂ ਦਾ ਯੂਨੀਵਰਸਿਟੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰੀਆਂ ਨੇ ਕੈਂਪਸ ਪਹੁੰਚ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ। ਚਾਂਸਲਰ ਨੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਖਿਡਾਰੀਆਂ ਨੇ ਵੀ ਚਾਂਸਲਰ ਨੂੰ ਮਿਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਹ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਤੀਜਾ ਐਡੀਸ਼ਨ ਸੀ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੀ ਖੇਲੋ ਇੰਡੀਆ ਪਹਿਲਕਦਮੀ ਦਾ ਇਕ ਹਿੱਸਾ ਹੈ। ਮੋਦੀ ਸਰਕਾਰ ਦੀ ਇਸ ਪਹਿਲਕਦਮੀ ਦਾ ਉਦੇਸ਼ ਭਾਰਤ ਭਰ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਭਵਿੱਖ ਵਿਚ ਅੰਤਰਰਾਸ਼ਟਰੀ ਮੰਚ ‘ਤੇ ਦੇਸ਼ ਦੀ ਪ੍ਰਤੀਨਿਧਤਾ ਕਰ ਸਕਣ।
ਜ਼ਿਕਰਯੋਗ ਹੈ ਕਿ 205 ਯੂਨੀਵਰਸਿਟੀਆਂ ਦੇ 4000 ਤੋਂ ਵੱਧ ਖਿਡਾਰੀਆਂ ਨੇ ਦਿੱਲੀ ਤੇ ਉੱਤਰ ਪ੍ਰਦੇਸ਼ ਵਿਖੇ ਆਯੋਜਿਤ 10 ਦਿਨਾਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2023 ਵਿਚ ਹਿੱਸਾ ਲਿਆ। ਚੰਡੀਗੜ੍ਹ ਯੂਨੀਵਰਸਿਟੀ 205 ਯੂਨੀਵਰਸਿਟੀਆਂ ਦੀ ਦੌੜ ਵਿਚੋਂ 7 ਸੋਨ ਤਗਮੇ, 5 ਚਾਂਦੀ, 4 ਕਾਂਸੀ ਤੇ ਤਗਮੇ ਤੇ ਵੇਟਲਿਫਟਿੰਗ (ਔਰਤਾਂ) ਵਿਚ ਓਵਰਆਲ ਟਰਾਫੀ ਜਿੱਤ ਕੇ 11ਵੇਂ ਸਥਾਨ ‘ਤੇ ਰਹੀ। ਸੀਯੂ ਨੇ 82 ਵਿਦਿਆਰਥੀਆਂ ਦੀ ਟੁਕੜੀ ਨਾਲ 11 ਖੇਡਾਂ ਵਿਚ ਹਿੱਸਾ ਲਿਆ ਜਿਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਵਿਲੱਖਣ ਪਛਾਣ ਬਣਾਈ।
ਚੰਡੀਗੜ੍ਹ ਯੂਨੀਵਰਸਿਟੀ ਤੋਂ ਪੁਰਸ਼ਾਂ ਦੀ ਕਬੱਡੀ ਵਿਚ ਭਾਰਦਵਾਜ, ਮਨੀਸ਼, ਵਿਜੇ ਕੁਮਾਰ, ਸ਼ੁਭਮ ਰਾਵਲ, ਜਸਵੰਤ, ਸੰਜੇ, ਰੋਹਿਤ, ਹਰਸ਼ਿਤ, ਤਿਆਗੀ, ਵਿਨੇ, ਉਮੇਸ਼, ਕਵਾਲੀ ਕਵਿੰਦਰ, ਕ੍ਰਿਸ਼ਨਾ (ਸਿਲਵਰ ਮੈਡਲਿਸਟ) ਟੇਬਲ ਟੈਨਿਸ (ਪੁਰਸ਼) ਵਿਚ ਦਿਵਿਆਂਸ਼ ਸ਼੍ਰੀਵਾਸਤਵ, ਜੈਸ਼ ਅਮਿਤ ਮੋਦੀ, ਖੇਲੇਂਦਰਜੀਤ, ਸਈਦ ਅਲੀ ਅੱਬਾਸ, ਵੈਭਵ ਕੁਮਾਰ (ਚਾਂਦੀ ਤਗਮਾ ਜੇਤੂ), ਤੈਰਾਕੀ, ਰੋਇੰਗ (ਪੁਰਸ਼), ਮਲਕ ਸਿੰਘ (2 ਸੋਨ ਤਗਮਾ), ਸਿੰਗਲ ਸਕਲਸ ਵਿਚ ਹਰਵਿੰਦਰ ਸਿੰਘ ਚੀਮਾ (1 ਸੋਨ ਤਗਮਾ, 1 ਚਾਂਦੀ ਦਾ ਤਗਮਾ) ਤੇ ਪੁਰਸ਼ ਕੋਕਸਲੇਸ ਵਿਚ ਜਗਸੀਰ ਸਿੰਘ, ਰਣਜੋਤ ਸਿੰਘ, ਮਨਿੰਦਰ ਸਿੰਘ, ਗੁਰਜਵਨਜੋਤ ਸਿੰਘ, ਰਣਬੀਰ ਸਿੰਘ (2 ਵਾਰ ਕਾਂਸੀ ਤਗਮਾ ਜੇਤੂ), ਕੁਸ਼ਤੀ (ਪੁਰਸ਼) ਵਿਜੇ ਮਲਿਕ (ਗੋਲਡ ਮੈਡਲਿਸਟ), ਕੁਸ਼ਤੀ (ਮਹਿਲਾ) ਭੂਮੀ (ਸਿਲਵਰ ਮੈਡਲਿਸਟ), ਅਥਲੈਟਿਕਸ (ਪੁਰਸ਼), ਪ੍ਰਿੰਸ, ਡਿਸਕਸ ਥਰੋਅ (ਸੋਨੇ ਦਾ ਤਗਮਾ ਜੇਤੂ), ਵੇਟ ਲਿਫਟਿੰਗ (ਪੁਰਸ਼) ਅਸ਼ਵਨੀ (ਸੋਨ ਤਗਮਾ ਜੇਤੂ), ਵੇਟਲਿਫਟਿੰਗ (ਮਹਿਲਾ) ਰਾਣੀ ਬਾਲਾ, 55 ਕਿਲੋ ਵਰਗ (ਕਾਂਸੀ ਤਮਗਾ ਜੇਤੂ) ਤੇ ਸ਼ਿਵਾਨੀ ਯਾਦਵ, 87 ਕਿਲੋ ਵਰਗ (ਕਾਂਸੀ ਤਮਗਾ ਜੇਤੂ) ਤੇ ਤਲਵਾਰਬਾਜ਼ੀ (ਪੁਰਸ਼ਾਂ ਵਿਚ, ਆਕਾਸ਼ ਕੁਮਾਰ (ਸੋਨ ਤਗਮਾ ਜੇਤੂ) ਨੇ ਤਗਮੇ ਜਿੱਤੇ।
ਚਾਂਸਲਰ ਨਾਲ ਮੁਲਾਕਾਤ ਦੌਰਾਨ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਯੂਨੀਵਰਸਿਟੀ ਵੱਲੋਂ ਉਨ੍ਹਾਂਨੂੰ ਦਿੱਤੇ ਜਾ ਰਹੇ ਸਹਿਯੋਗ ਤੇ ਸਹੂਲਤਾਂ ਦੀ ਸ਼ਲਾਘਾ ਕੀਤੀ। ਸਤਨਾਮ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡ ਸਿੱਖਿਆ ਦਾ ਅਨਿਖੜਵਾਂ ਅੰਗ ਹੈ। ਖੇਡਾਂ ਖਿਡਾਰੀਆਂ ਨੂੰ ਅਨੁਸ਼ਾਸਨ, ਸਮਰਪਣ, ਸਮਾਂ ਪ੍ਰਬੰਧਨ ਤੇ ਖੇਡ ਭਾਵਨਾ ਪੈਦਾ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਨੂ ਉਤਸ਼ਾਹਿਤ ਕਰਨ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਬਦਲਿਆ ਮੌਸਮ ਦਾ ਮਿਜ਼ਾਜ਼, ਜਲੰਧਰ-ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ‘ਚ ਪਿਆ ਭਾਰੀ ਮੀਂਹ
ਉਨ੍ਹਾਂ ਕਿਹਾ ਕਿ ਅਸੀਂ ਹਰ ਖੇਤਰ ਵਿਚ ਆਪਣੇ ਵਿਦਿਆਰਥੀਆਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਸੀਯੂ ਨੌਜਵਾਨਾਂ ਵਿਚ ਖੇਡਾਂ ਨੂ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾ ਪ੍ਰੋਤਸ਼ਾਹਿਤ ਕਰਦੀ ਹੈ ਤੇ ਉਨ੍ਹਾਂ ਦੀ ਸਹੀ ਸਿਖਲਾਈ ਲਈ ਉਨ੍ਹਾਂ ਨੂੰ ਹਰ ਸਹੂਲਤ ਪ੍ਰਦਾਨ ਕਰਦੀ ਹੈ। ਸਾਡੇ ਵਿਦਿਆਰਥੀਆਂ ਨੇ ਨਾ ਸਿਰਫ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਤਗਮੇ ਜਿੱਤੇ ਹਨ ਸਗੋਂ ਸਮੇਂ-ਸਮੇਂ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਨਾਮਣਾ ਖੱਟਿਆ ਹੈ।
ਵੀਡੀਓ ਲਈ ਕਲਿੱਕ ਕਰੋ -: