ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਪੇਸ਼ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਸ ਪ੍ਰਸਤਾਵ ਤਹਿਤ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਇਕ ਮੈਮੋਰੀਅਲ ਵਾਲ ਦਾ ਨਿਰਮਾਣ ਕੀਤਾ ਜਾਣਾ ਹੈ। ਇਸ ਮੈਮੋਰੀਅਲ ਵਾਲ ‘ਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ‘ਤੇ ਬਲਿਦਾਨ ਹੋਏ ਸੈਨਿਕਾਂ ਦੇ ਨਾਂ ਲਿਖ ਕੇ ਉੁਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਸੰਯੁਕਤ ਰਾਸ਼ਟਰ ਦੀ ਸਥਾਈ ਪ੍ਰਤੀਨਿਧੀ ਰੂਚਿਰਾ ਕੰਬੋਜ ਨੇ ਇਹ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ 190 ਦੇਸ਼ਾਂ ਦਾ ਸਮਰਥਨ ਮਿਲਿਆ। ਬਾਅਦ ਵਿਚ ਸੰਯੁਕਤ ਰਾਸ਼ਟਰ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ।
ਸੰਯੁਕਤ ਰਾਸ਼ਟਰ ਨੇ ਪ੍ਰਸਤਾਵ ਸਵੀਕਾਰ ਕਰਦੇ ਹੋਏ ਕਿਹਾ ਕਿ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿਚ ਇਕ ਉਚਿਤ ਤੇ ਮੁੱਖ ਜਗ੍ਹਾ ‘ਤੇ ਮੈਮੋਰੀਅਲ ਵਾਲ ਦਾ ਨਿਰਮਾਣ ਕੀਤਾ ਜਾਵੇਗਾ।ਇਸ ਵਾਲ ਦਾ ਨਿਰਮਾਣ ਸ਼ਾਂਤੀ ਮਿਸ਼ਨ ਦੌਰਾਨ ਬਲਿਦਾਨ ਹੋਏ ਸੈਨਿਕਾਂ ਦੇ ਸਨਮਾਨ ਵਿਚ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਵਿਚ ਭਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਇਹ ਵਾਲ ਇਸ ਗੱਲ ਦਾ ਪ੍ਰਤੀਕ ਹੋਵੇਗੀ ਕਿ ਸੰਯੁਕਤ ਰਾਸ਼ਟਰ ਸ਼ਾਂਤੀ ‘ਤੇ ਇੰਨਾ ਜ਼ੋਰ ਕਿਉਂ ਦਿੰਦਾ ਹੈ। ਨਾਲ ਹੀ ਇਹ ਲੋਕਾਂ ਨੂੰ ਯਾਦ ਦਿਵਾਏਗੀ ਕਿ ਉੁਨ੍ਹਾਂ ਦੇ ਫੈਸਲਿਆਂ ਦੀ ਦੁਨੀਆ ਨੇ ਕੀ ਕੀਮਤ ਚੁਕਾਈ ਹੈ।
ਭਾਰਤ ਦੇ ਇਸ ਪ੍ਰਸਤਾਵ ਨੂੰ 18 ਦੇਸ਼ਾਂ ਵਿਚ ਦਾਖਲ ਕੀਤਾ ਜਿਨ੍ਹਾਂ ਵਿਚ ਬੰਗਲਾਦੇਸ਼, ਕੈਨੇਡਾ, ਚੀਨ, ਡੈਨਮਾਰਕ, ਇਜਪਟ, ਫਰਾਂਸ, ਭਾਰਤ, ਇੰਡੋਨੇਸ਼ੀਆ, ਜੋਰਡਨ, ਨੇਪਾਲ, ਰਵਾਂਡਾ ਤੇ ਅਮਰੀਕਾ ਸ਼ਾਮਲ ਰਹੇ। ਪ੍ਰਸਤਾਵ ਵਿਚ ਕਿਹਾ ਗਿਆ ਕਿ ਇਸ ਮੈਮੋਰੀਅਲ ਵਾਲ ਦਾ ਨਿਰਮਾਣ ਤਿੰਨ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ ਸਾਲ 2015 ਵਿਚ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਵਿਚ ਵਰਚੂਅਲ ਮੈਮੋਰੀਅਲ ਵਾਲ ਲਾਂਚ ਕੀਤੀ ਸੀ ਜਿਸ ਵਿਚ ਸ਼ਾਂਤੀ ਮਿਸ਼ਨ ਵਿਚ ਬਲਿਦਾਨ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਮੀਕਾ ਸਿੰਘ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਰਾਖੀ ਸਾਵੰਤ ਨੂੰ ਜਬਰੀ ਚੁੰਮਣ ਦਾ ਮਾਮਲਾ ਕੀਤਾ ਰੱਦ
ਸੰਯੁਕਤ ਰਾਸ਼ਟਰ ਵਿਚ ਮੈਮੋਰੀਅਲ ਵਾਲ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ‘ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਪ੍ਰਗਟਾਈ। ਪੀਐੱਮ ਮੋਦੀ ਨੇ ਸਾਰੇ ਦੇਸ਼ਾਂ ਨੂੰ ਇਸ ਪ੍ਰਸਤਾਵ ਦੇ ਸਮਰਥਨ ਲਈ ਧੰਨਵਾਦ ਦਿੱਤਾ। ਸਾਲ 2015 ਵਿਚ ਜਦੋਂ ਪੀਐੱਮ ਮੋਦੀ ਅਮਰੀਕਾ ਦੌਰੇ ‘ਤੇ ਗਏ ਸਨ ਉਸ ਸਮੇਂ ਵੀ ਸੰਯੁਕਤ ਰਾਸ਼ਟਰ ਵਿਚ ਆਪਣੇ ਭਾਸ਼ਣ ਵਿਚ ਪੀਐੱਮ ਮੋਦੀ ਨੇ ਸ਼ਾਂਤੀ ਮਿਸ਼ਨ ਦੌਰਾਨ ਬਲਿਦਾਨ ਹੋਏ ਸੈਨਿਕਾਂ ਦੀ ਯਾਦ ਵਿਚ ਮੈਮੋਰੀਅਲ ਵਾਲ ਬਣਾਉਣ ਦਾ ਸੁਝਾਅ ਦਿੱਤਾ ਸੀ। ਇਹੀ ਵਜ੍ਹਾ ਹੈ ਕਿ ਜਦੋਂ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਹੈ ਤਾਂ ਪੀਐੱਮ ਮੋਦੀ ਨੇ ਟਵੀਟ ਕਰਕੇ ਇਸ ‘ਤੇ ਖੁਸ਼ੀ ਪ੍ਰਗਟਾਈ ਹੈ।
ਵੀਡੀਓ ਲਈ ਕਲਿੱਕ ਕਰੋ -: