ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਦਾ ਕਾਰਜਭਾਰ ਹੁਣ ਫਿਲਿਪ ਗ੍ਰੀਨ ਸੰਭਾਲਣਗੇ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਫਿਲਿਪ ਗ੍ਰੀਨ ਨੂੰ ਭਾਰਤ ਵਿਚ ਆਸਟ੍ਰੇਲੀਆ ਦਾ ਹਾਈ ਕਮਿਸ਼ਨਰ ਬਣਾਉਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਗ੍ਰੀਨ ਜਰਮਨੀ ਵਿਚ ਰਾਜਦੂਤ ਹਨ।
ਵਿਦੇਸ਼ ਮੰਤਰੀ ਨੇ ਭਾਰਤ ਤੇ ਆਸਟ੍ਰੇਲੀਆ ਦੇ ਸਬੰਧਾਂ ‘ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਸ ਵਿਚ ਦ੍ਰਿਸ਼ਟੀਕੋਣ, ਚੁਣੌਤੀਆਂ ਤੇ ਇਕ ਲੋਕਤਾਂਤ੍ਰਿਕ ਵਿਰਾਸਤ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਆਪਕ ਰਣਨੀਤਕ ਸਾਂਝੇਦਾਰੀ ਰਾਹੀਂ ਤੇ ਕਵਾਡ ਹਿੱਸੇਦਾਰਾਂ ਵਜੋਂ ਦੋਵੇਂ ਦੇਸ਼ ਇਕ ਸ਼ਾਂਤੀਪੂਰਨ ਤੇ ਸਥਿਰ ਰਿਸ਼ਤੇ ਨੂੰ ਬੜ੍ਹਾਵਾ ਲੇਣ ਲਈ ਕੰਮ ਕਰ ਰਹੇ ਹਨ।
ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਫਿਲਿਪ ਗ੍ਰੀਨ ਨੂੰ ਭਾਰਤ ਵਿਚ ਆਸਟ੍ਰੇਲੀਆ ਦੇ ਅਗਲੇ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗ੍ਰੀਨ ਵਿਦੇਸ਼ ਮਾਮਲਿਆਂ ਤੇ ਵਪਾਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਹਨ। ਮੰਤਰੀ ਨੇ ਕਿਹਾ ਕਿ ਗ੍ਰੀਮ ਪਹਿਲਾਂ ਵੀ ਸਿੰਗਾਪੁਰ, ਦੱਖਣੀ ਅਫਰੀਕਾ ਤੇ ਕੀਨੀਆ ਵਰਗੇ ਕਈ ਦੇਸ਼ਾਂ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਤੇ ਭਾਰਤ ਵਿਚ ਆਪਸੀ ਲਾਭਕਾਰੀ ਆਰਥਿਕ ਸਾਂਝੇਦਾਰੀ ਹੈ ਜੋ ਇਕ ਇੱਛਾਵਾਦੀ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵਿਚ ਕੰਮ ਕਰਨ ਦੇ ਨਾਲ-ਨਾਲ ਵਧੇਗੀ।
ਇਹ ਵੀ ਪੜ੍ਹੋ : PM ਮੋਦੀ ਦੀ ਪਹਿਲ ‘ਤੇ ਸੰਯੁਕਤ ਰਾਸ਼ਟਰ ‘ਚ ਬਣੇਗੀ ਮੈਮੋਰੀਅਲ ਵਾਲ, ਸ਼ਾਂਤੀ ਮਿਸ਼ਨ ਦੇ ਸੈਨਿਕਾਂ ਨੂੰ ਹੋਵੇਗੀ ਸਮਰਪਿਤ
ਪਿਛਲੇ ਮਹੀਨੇ ਹਿਰੋਸ਼ਿਮਾ ਵਿਚ ਕਵਾਡ ਬੈਠਕ ਦੌਰਾਨ ਪੀਐੱਮ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤ 2024 ਵਿਚ ਕਵਾਡ ਸਿਖਰ ਸੰਮੇਲਨ ਦੀ ਮੇਜਬਾਨੀ ਕਰੇਗਾ। ਪੀਐੱਮ ਨੇ ਕਿਹਾ ਸੀਕਿ ਕਵਾਡ ਵਿਸ਼ਵ ਭਲਾਈ, ਲੋਕਾ ਦੇ ਕਲਿਆਣ, ਖੁਸ਼ਹਾਲੀ ਤੇ ਸ਼ਾਂਤੀ ਲਈ ਕੋਸ਼ਿਸ਼ਾਂ ਕਰਨਾ ਜਾਰੀ ਰੱਖੇਗਾ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਨੇ ਇਕਜੁੱਟ, ਟਿਕਾਊ, ਸੁਰੱਖਿਅਤ ਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਨੂੰ ਬੜ੍ਹਾਵਾ ਦੇਣ ਲਈ ਦੇਸ਼ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: