ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀ ਗੱਡੀ ਦਾ ਅੱਜ ਸਵੇਰੇ ਪੰਜਾਬ ਦੇ ਮੂਨਕ ਖੇਤਰ ਵਿਚ ਐਕਸੀਡੈਂਟ ਹੋ ਗਿਆ। ਐਕਸੀਡੈਂਟ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਵਿਕਾਸ ਬਰਾਲਾ ਵਾਲ-ਵਾਲ ਬਚ ਗਏ। ਵਿਕਾਸ ਬਰਾਲਾ ਨੇ ਗੱਡੀ ਤੋਂ ਬਾਹਰ ਨਿਕਲ ਕੇ ਹਾਦਸੇ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਇਸ ਦੇ ਬਾਅਦ ਉਸ ਦੇ ਚਚੇਰੇ ਭਰਾ ਜੈਦੀਪ ਬਰਾਲਾ ਉੁਨ੍ਹਾਂ ਨੂੰ ਲੈਣ ਲਈ ਮੂਨਕ ਰਵਾਨਾ ਹੋਏ।
ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਚੰਡੀਗੜ੍ਹ ਵਿਚ ਰਹਿੰਦੇ ਹਨ। ਉਹ ਸਵੇਰੇ ਚੰਡੀਗੜ੍ਹ ਤੋਂ ਟੋਹਾਣਾ ਆਉਣ ਲਈ ਆਪਣੀ ਗੱਡੀ ਤੋਂ ਇਕੱਲੇ ਰਵਾਨਾ ਹੋਏ ਸਨ। ਇਸੇ ਦਰਮਿਆਨ ਮੂਨਕ ਖੇਤਰ ਵਿਚ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਟੱਕਰ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਵਿਕਾਸ ਬਰਾਲਾ ਨੂੰ ਖਰੋਚ ਵੀ ਨਹੀਂ ਆਈ।
ਇਹ ਵੀ ਪੜ੍ਹੋ : PM ਮੋਦੀ ਨਾਲ ਮਿਲਣਗੇ CM ਮਾਨ : RDF ਤੇ NHM ਫੰਡ ਜਾਰੀ ਕਰਨ ਦੀ ਕਰਨਗੇ ਮੰਗ
ਇਸ ਦੌਰਾਨ ਕੂਲਾ ਖੇਤਰ ਤੋਂ ਕੁਝ ਲੋਕ ਪੰਜਾਬ ਵਿਚ ਜਾ ਰਹੇ ਸਨ। ਉਨ੍ਹਾਂ ਨੇ ਟੋਹਾਣਾ ਨੰਬਰ ਦੀ ਗੱਡੀ ਦੇਖ ਕੇ ਆਪਣੀ ਗੱਡੀ ਰੋਕੀ ਤੇ ਤੇ ਵਿਕਾਸ ਬਰਾਲਾ ਦਾ ਹਾਲ-ਚਾਲ ਪੁੱਛਿਆ। ਵਿਕਾਸ ਬਰਾਲਾ ਨੇ ਦੱਸਿਆ ਕਿ ਉਹ ਠੀਕ ਹੈ ਤੇ ਪਰਿਵਾਰ ਨੂੰ ਸੂਚਨਾ ਦਿੱਤੀ। ਇਸ ਦੇ ਬਾਅਦ ਪਰਿਵਾਰ ਦੇ ਮੈਂਬਰ ਉੁਨ੍ਹਾਂ ਨੂੰ ਲੈਣ ਲਈ ਰਵਾਨਾ ਹੋ ਗਏ। ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਵਿਕਾਸ ਬਰਾਲਾ ਦੇ ਪਿਤਾ ਸੁਭਾਸ਼ ਬਰਾਲਾ ਇਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਰਸਾ ਰੈਲੀ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: