ਕੇਰਲ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਲੰਦਨ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਹਫਤੇ ਵਿਚ ਇਹ ਤੀਜੇ ਭਾਰਤੀ ਦੀ ਹੱਤਿਆ ਦੀ ਘਟਨਾ ਹੈ। ਮ੍ਰਿਤਕ ਦੀ ਪਛਾਣ ਕਰ ਲਈ ਗਈ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਮੂਲ ਤੌਰ ਤੋਂ ਕੇਰਲ ਦਾ ਰਹਿਣ ਵਾਲਾ 38 ਸਾਲਾ ਅਰਵਿੰਦ ਸ਼ਸ਼ੀਕੁਮਾਰ ਸੀ। ਉੁਸ ਦੇ ਰੂਮਮੇਟ ਸਲਮਾਨ ਸਲੀਮ ਨੇ ਕਥਿਤ ਤੌਰ ‘ਤੇ ਉਸ ਦੀ ਛਾਤੀ ‘ਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਦੋਵੇਂ ਸਾਊਥੈਂਪਟਨ ਵੇ, ਕੈਂਬਰਵੇਲ ਵਿਚ ਹਾਊਸ ਸ਼ੇਅਰ ਵਿਚ ਨਾਲ ਰਹਿੰਦੇ ਸਨ। ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਦੇ ਬਾਅਦ ਸਲਮਾਨ ਨੇ ਉਸ ‘ਤੇ ਹਮਲਾ ਕਰ ਦਿੱਤਾ।
ਪੁਲਿਸ ਨੇ ਕਿਹਾ ਕਿ 16 ਜੂਨ ਨੂੰ ਸਲਮਾਨ ਵੱਲੋਂ ਸ਼ਸ਼ੀ ‘ਤੇ ਹਮਲਾ ਕਰਨ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਇਸ ਦੇ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਤੁਰੰਤ ਪੀੜਤ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਮੁਲਜ਼ਮ ਸਲਮਾਨ ਸਲੀਮ ਨੂੰ ਸ਼ਨੀਵਾਰ ਨੂੰ ਕ੍ਰਾਇਡਨ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਤੇ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ। ਉਸ ਨੂੰ 20 ਜੂਨ ਵਿਚ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੋ ਹੋਰ ਮਲਿਆਲੀ ਵਿਅਕਤੀ ਜੋ ਹੱਤਿਆ ਦੌਰਾਨ ਘਟਨਾ ਵਾਲੀ ਥਾਂ ‘ਤੇ ਮੌਜੂਦ ਸਨ, ਉਨ੍ਹਾਂ ਤੋਂ ਵੀ ਪੁੱਛਗਿਛ ਲਈ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ : ਗੁਜਰਾਤ ਦੰਗੇ : ਅਦਾਲਤ ਨੇ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਚਾਰ ਮਾਮਲਿਆਂ ‘ਚ 35 ਮੁਲਜ਼ਮਾਂ ਨੂੰ ਕੀਤਾ ਬਰੀ
ਸਟੂਡੈਂਟ ਵੀਜ਼ੇ ‘ਤੇ ਆਉਣ ਦੇ ਬਾਅਦ ਸ਼ਸ਼ੀਕੁਮਾਰ ਪਿਛਲੇ 10 ਸਾਲ ਤੋਂ ਬ੍ਰਿਟੇਨ ਵਿਚ ਰਹਿ ਰਹੇ ਸਨ। ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਮਾਹਿਰ ਕ੍ਰਾਈਮ ਕਮਾਂਡ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਡਿਟੈਕਟਿਵ ਚੀਫ ਸੁਪਰੀਡੈਂਟ ਸੇਬ ਅਦਜੇਈ-ਅਦੋਹ ਨੇ ਕਿਹਾ ਕਿ ਇਹ ਇਕ ਦੁਖਦ ਘਟਨਾ ਹੈ ਤੇ ਮੇਰੀ ਹਮਦਰਦੀ ਪਰਿਵਾਰ ਨਾਲ ਹੈ। ਅਸੀਂ ਇਸ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ ਵਿਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: