ਖੰਨਾ ‘ਚ ਜੀਟੀਬੀ ਨਗਰ ਲਲਹੇੜੀ ਰੋਡ ਇਲਾਕੇ ‘ਚ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਘਰ ਦੀ ਛੱਤ ਤੋਂ ਮਿਲੀ। ਇਹ ਨੌਜਵਾਨ ਸ਼ਰਾਬ ਦਾ ਇਸ ਹੱਦ ਤੱਕ ਨਸ਼ਾ ਕਰਦਾ ਸੀ ਕਿ ਉਸ ਨੇ ਆਪਣਾ ਮੋਬਾਈਲ ਵੀ ਗਿਰਵੀ ਰਖਿਆ ਹੋਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਵਿਸਰਾ ਲੈਬ ਵਿੱਚ ਭੇਜਿਆ ਜਾਵੇਗਾ, ਜਿਸ ਦੀ ਰਿਪੋਰਟ ਆਉਣ ‘ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਮ੍ਰਿਤਕ ਦੀ ਪਛਾਣ ਬਿੱਟੂ ਕੁਮਾਰ (20) ਵਾਸੀ ਜੀਟੀਬੀ ਨਗਰ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਬਿੱਟੂ ਕੁਮਾਰ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਨਸ਼ੇ ਦਾ ਆਦੀ ਸੀ। ਕਦੇ ਉਹ ਹੱਦੋਂ ਵੱਧ ਸ਼ਰਾਬ ਪੀਂਦਾ ਸੀ ਤੇ ਕਦੇ ਹੋਰ ਕਿਸਮ ਦਾ ਨਸ਼ਾ ਕਰਦਾ ਸੀ। ਨਸ਼ੇ ਦੀ ਪੂਰਤੀ ਲਈ ਉਸ ਦੇ ਲੜਕੇ ਨੇ ਆਪਣਾ ਮੋਬਾਈਲ ਵੀ ਕਿਤੇ ਗਿਰਵੀ ਰੱਖਿਆ ਹੋਇਆ ਸੀ। ਕਈ ਵਾਰ ਸਮਝਾਉਣ ਦੇ ਬਾਵਜੂਦ ਉਸਦਾ ਲੜਕਾ ਨਸ਼ਾ ਨਹੀਂ ਛੱਡ ਰਿਹਾ ਸੀ।
ਬੁੱਧਵਾਰ ਦੀ ਰਾਤ ਵੀ ਉਸ ਦਾ ਲੜਕਾ ਸ਼ਰਾਬ ਪੀ ਕੇ ਆਇਆ ਸੀ। ਬਿੱਟੂ ਨਸ਼ੇ ਦੀ ਹਾਲਤ ‘ਚ ਘਰ ਦੀ ਛੱਤ ‘ਤੇ ਸੌਂ ਗਿਆ। ਉਨ੍ਹਾਂ ਨੇ ਸੋਚਿਆ ਕਿ ਨਸ਼ਾ ਕੀਤਾ ਹੋਇਆ ਹੈ, ਜਦੋਂ ਹੋਸ਼ ਵਿੱਚ ਆਏਗਾ ਤਾਂ ਖੁਦ ਹੇਠਾਂ ਆ ਜਾਵੇਗਾ, ਪਰ ਸਵੇਰ ਤੱਕ ਉਸ ਦਾ ਪੁੱਤ ਛੱਤ ਤੋਂ ਹੇਠਾਂ ਨਹੀਂ ਆਇਾ। ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਪੁੱਤ ਦੇ ਸਾਹ ਨਹੀਂ ਚੱਲ ਰਹੇ ਸਨ। ਜਦੋਂ ਸਿਵਲ ਹਸਪਤਾਲ ਖੰਨਾ ਲਿਆਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ।
ਇਹ ਵੀ ਪੜ੍ਹੋ : ਉੱਤਰਾਖੰਡ ‘ਚ 500 ਮੀਟਰ ਡੂੰਘੀ ਖਾਈ ‘ਚ ਡਿੱਗੀ ਜੀਪ, 9 ਲੋਕਾਂ ਦੀ ਮੌ.ਤ, ਦੋ ਜ਼ਖਮੀ
ਖੰਨਾ ਸਿਟੀ ਥਾਣਾ ਨੰਬਰ 1 ਦੀ ਪੁਲਿਸ ਨੇ ਬਿੱਟੂ ਕੁਮਾਰ ਦੇ ਪਿਤਾ ਫੂਲ ਚੰਦ ਪਾਸਵਾਨ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ASI ਸੂਰਜਦੀਨ ਨੇ ਦੱਸਿਆ ਕਿ ਫੂਲ ਚੰਦ ਪਾਸਵਾਨ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਲੜਕੇ ਬਿੱਟੂ ਨੇ ਜ਼ਿਆਦਾ ਸ਼ਰਾਬ ਪੀਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਨੂੰਨੀ ਤੌਰ ‘ਤੇ ਪੋਸਟਮਾਰਟਮ ਕਰਵਾਇਆ ਗਿਆ ਹੈ। ਇਸ ਦੀ ਰਿਪੋਰਟ ਤੋਂ ਸਾਰੇ ਤੱਥ ਸਾਹਮਣੇ ਆ ਜਾਣਗੇ ਕਿ ਕੀ ਸੱਚਮੁੱਚ ਬਿੱਟੂ ਦੀ ਮੌਤ ਸ਼ਰਾਬ ਦੀ ਓਵਰਡੋਜ਼ ਕਾਰਨ ਹੋਈ ਸੀ ਜਾਂ ਕੋਈ ਹੋਰ ਕਾਰਨ ਸੀ।
ਵੀਡੀਓ ਲਈ ਕਲਿੱਕ ਕਰੋ -: