ਸ਼ਿਰਡੀ ਤਿਰੂਪਤੀ ਬਾਲਾਜੀ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪੂਜਾ ਸਥਾਨ ਹੈ, ਜਿੱਥੇ ਹਰ ਮਹੀਨੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸਾਈਂ ਬਾਬਾ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਇਸ ਵਾਰ ਗਰਮੀ ਦੀਆਂ ਛੁੱਟੀਆਂ ਦੌਰਾਨ ਭਗਤਾਂ ਨੇ ਬਾਬਾ ਨੂੰ 47 ਕਰੋੜ ਰੁਪਏ ਦਾਨ ਕੀਤੇ। 3 ਦਿਨਾਂ ਤੱਕ ਸਾਈਂ ਬਾਬਾ ਨੂੰ ਦਾਨ ਕੀਤੇ ਗਏ ਪੈਸੇ, ਸੋਨਾ-ਚਾਂਦੀ ਗਿਣਨ ਦਾ ਕੰਮ ਚੱਲਦਾ ਰਿਹਾ। ਗਿਣਤੀ ਪੂਰੀ ਹੋਣ ਤੋਂ ਬਾਅਦ 47 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਗਈ।
ਸਾਈਂ ਸੰਸਥਾ ਦੇ CEO ਪੀ ਸ਼ਿਵ ਸ਼ੰਕਰ ਨੇ ਦੱਸਿਆ ਕਿ 25 ਅਪ੍ਰੈਲ ਤੋਂ 15 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦਾਨ ਵਜੋਂ 47 ਕਰੋੜ ਰੁਪਏ ਪ੍ਰਾਪਤ ਕਰਨ ਤੋਂ ਇਲਾਵਾ 2 ਕਿਲੋ ਸੋਨਾ ਅਤੇ 52 ਕਿਲੋ ਚਾਂਦੀ ਵੀ ਦਾਨ ਵਜੋਂ ਪ੍ਰਾਪਤ ਹੋਈ ਹੈ। 47 ਕਰੋੜ ‘ਚੋਂ 26 ਕਰੋੜ ਦਾਨ ਕਾਊਂਟਰ ‘ਤੇ, 10 ਕਰੋੜ ਦਾਨ ਬਾਕਸ ‘ਚ ਅਤੇ 11 ਕਰੋੜ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਆਨਲਾਈਨ ਲੈਣ-ਦੇਣ ਰਾਹੀਂ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : ਸਕਰੈਪ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਡੇਢ ਘੰਟੇ ਦੀ ਮੁਸ਼ੱਕਤ ਮਗਰੋਂ ਬੁਝਾਇਆ
ਸ਼ਿਰਡੀ ਸਾਈਂ ਬਾਬਾ ਦੇ 4 ਲੱਖ 23 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਅਤੇ 70,578 ਸ਼ਰਧਾਲੂਆਂ ਨੇ ਆਰਤੀ ਕੀਤੀ। ਮੰਦਿਰ ਟਰੱਸਟ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ 11 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਇਸ ਦੇ ਨਾਲ ਹੀ 21 ਲੱਖ 9 ਹਜ਼ਾਰ ਸ਼ਰਧਾਲੂਆਂ ਨੇ ਮੁਫ਼ਤ ਦਰਸ਼ਨਾਂ ਦਾ ਲਾਭ ਲਿਆ। ਗਰਮੀਆਂ ਦੀਆਂ ਛੁੱਟੀਆਂ ਦੌਰਾਨ 22 ਲੱਖ 21 ਹਜ਼ਾਰ ਸ਼ਰਧਾਲੂਆਂ ਨੇ ਸ਼ਿਰਡੀ ਸਾਈਂ ਬਾਬਾ ਮੰਦਿਰ ਟਰੱਸਟ ਦੁਆਰਾ ਚਲਾਏ ਜਾ ਰਹੇ ਪ੍ਰਸਾਦਲਿਆ ਵਿੱਚ ਭੋਜਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: