ਮਹਿੰਗਾਈ ਦੀ ਮਾਰ ਇੱਕ ਵਾਰ ਫਿਰ ਤੋਂ ਪ੍ਰੇਸ਼ਾਨ ਕਰਨ ਲੱਗੀ ਹੈ। ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ ਹਨ। ਇੱਕ ਹਫ਼ਤਾ ਪਹਿਲਾਂ ਤੱਕ 30-40 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ ਪ੍ਰਚੂਨ ਵਿੱਚ 80-100 ਰੁਪਏ ਕਿਲੋ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬਾਜ਼ਾਰ ਵਿੱਚ ਟਮਾਟਰ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਥੋਕ ਵਿੱਚ ਵਿਕ ਰਿਹਾ ਹੈ। ਪਿਛਲੇ ਮਈ ਮਹੀਨੇ ਵਿੱਚ ਟਮਾਟਰ ਦੀ ਕੀਮਤ 10 ਰੁਪਏ ਪ੍ਰਤੀ ਕਿਲੋ ਸੀ। ਟਮਾਟਰ ਦੀ ਕੀਮਤ ਅਚਾਨਕ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਜਾਣ ਕਾਰਨ ਗਾਹਕ ਪਰੇਸ਼ਾਨ ਹਨ ਅਤੇ ਔਰਤਾਂ ਦੀ ਰਸੋਈ ਦਾ ਬਜਟ ਵਿਗੜਣ ਲੱਗ ਪਿਆ ਹੈ।
ਇਸ ਤੋਂ ਇਲਾਵਾ ਹੋਰ ਹਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਸਬਜ਼ੀਆਂ ਦਾ ਰੇਟ 20 ਰੁਪਏ ਤੋਂ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਸਬਜ਼ੀਆਂ ਦੀਆਂ ਕੀਮਤਾਂ ‘ਚ ਇਸ ਅਚਾਨਕ ਉਛਾਲ ਦਾ ਸਭ ਤੋਂ ਵੱਡਾ ਕਾਰਨ ਬਰਸਾਤ ਦਾ ਮੌਸਮ ਸ਼ੁਰੂ ਹੋਣਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਪਿਛਲੇ ਸਮੇਂ ਨਾਲੋਂ ਇਸ ਵਾਰ ਕੀਮਤਾਂ ਡਿੱਗਣ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਹੈ। ਲਾਹੇਵੰਦ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੇ ਸਬਜ਼ੀਆਂ ਦੀ ਬਿਜਾਈ ਘਟਾ ਦਿੱਤੀ ਸੀ, ਜਿਸ ਕਾਰਨ ਮੰਡੀ ਵਿੱਚ ਸਪਲਾਈ ਪ੍ਰਭਾਵਿਤ ਹੋਈ ਅਤੇ ਭਾਅ ਵਧ ਗਏ। ਮੀਂਹ ਕਾਰਨ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਚੰਡੀਗੜ੍ਹ ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਵਪਾਰੀ ਅਮਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਟਮਾਟਰ 40 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ ਪਰ ਹੁਣ ਇਹ ਵਧ ਗਿਆ ਹੈ। ਟਮਾਟਰ ਦਾ ਪ੍ਰਚੂਨ ਭਾਅ 80 ਤੋਂ 100 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ। ਆਉਣ ਵਾਲੇ ਦਿਨਾਂ ‘ਚ ਕੀਮਤ ਹੋਰ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਭਰਾ ਨੇ ਛੋਟੀ ਭੈਣ ਨੂੰ ਉਤਾਰਿਆ ਮੌ.ਤ ਦੇ ਘਾਟ, ਪੂਰੇ ਪਿੰਡ ‘ਚ ਸਹਿਮ ਦਾ ਮਾਹੌਲ
ਚੰਡੀਗੜ੍ਹ ਵਿੱਚ ਸਬਜ਼ੀਆਂ ਦਾ ਪ੍ਰਚੂਨ ਮੁੱਲ
ਕੁਝ ਦਿਨ ਪਹਿਲਾਂ ਸਬਜ਼ੀ ਟਮਾਟਰ 30-40 ਰੁਪਏ ਵਿੱਕ ਰਿਹਾ ਸੀ, ਜਿਸ ਦਾ ਰੇਟਹੁਣ 80-100 ਰੁ. ਹੋ ਗਿਆ ਹੈ। ਉਥੇ ਹੀ 160 ਰੁ. ਵਿਕਣ ਵਾਲਾ ਅਦਰਕ 240 ਰੁ. ਹੋ ਗਿਆ ਹੈ। ਫੁੱਲ ਗੋਭੀ ਦਾ ਪਹਿਲਾਂ ਰੇਟ 40 ਰੁਪਏ ਸੀ ਜੋ ਹੁਣ 70-80 ਰੁ. ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: