ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੰਜਾਬ ਦੇ ਮੋਹਾਲੀ ਨੂੰ ਟੂਰਨਾਮੈਂਟ ਦਾ ਇਕ ਵੀ ਮੈਚ ਨਾ ਮਿਲਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੋਹਾਲੀ ਦਾ ਸਟੇਡੀਅਮ ਆਈਸੀਸੀ ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਿਆ।
ਉਨ੍ਹਾਂ ਕਿਹਾ ਕਿ ਹੁਣੇ ਜਿਹੇ ਜਾਰੀ ਆਈਸੀਸੀ ਕ੍ਰਿਕਟ ਵਿਸ਼ਵ ਕੱਪ-2023 ਪ੍ਰੋਗਰਾਮ ਵਿਚ ਕਈ ਕੇਂਦਰਾਂ ਤੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਮੋਹਾਲੀ ਨੂੰ ਟੂਰਨਾਮੈਂਟ ਵਿਚ ਇਕ ਵੀ ਮੈਚ ਨਾ ਮਿਲਣ ਦਾ ਕਾਰਨ ਮੌਜੂਦਾ ਸਥਿਤੀ ਹੈ। ਮੋਹਾਲੀ ਦਾ ਸਟੇਡੀਅਮ ਆਈਸੀਸੀ ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਿਆ, ਜਿਸ ਦੀ ਸਹਿਮਤੀ ਟੂਰਨਾਮੈਂਟ ਲਈ ਥਾਵਾਂ ਨੂੰ ਅੰਤਿਮ ਰੂਪ ਦੇਣ ਵਿਚ ਬੇਹੱਦ ਮਹੱਤਵਪੂਰਨ ਹੈ।
ਰਾਜੀਵ ਸ਼ੁਕਲਾ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ-2023 ‘ਤੇ ਕਿਹਾ ਕਿ ਆਈਸੀਸੀ ਨੂੰ ਸਾਰੇ ਆਯੋਜਨ ਥਾਵਾਂ ਨੂੰ ਮਨਜ਼ੂਰੀ ਦੇਣੀ ਹੋਵੇਗੀ। ਇਹ ਪੂਰੀ ਤਰ੍ਹਾਂ ਤੋਂ ਬੀਸੀਸੀਆਈ ਦੇ ਹੱਥ ਵਿਚ ਨਹੀਂ ਹੈ। ਇਸ ਲਈ ਜੋ ਲੋਕ ਇਤਰਾਜ਼ ਕਰ ਰਹੇ ਹਨ, ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਥਾਵਾਂ ਨੂੰ ਚੁਣਦੇ ਸਮੇਂ ਸਾਨੂੰ ਆਈਸੀਸੀ ਦੀ ਸਹਿਮਤੀ ਦੀ ਲੋੜ ਹੈ।
ਇਹ ਵੀ ਪੜ੍ਹੋ : ਲੈਬ ‘ਚ ਬਣਾਇਆ ਗਿਆ ਸੀ ਕੋਰੋਨਾ, ਚੀਨ ਨੇ ਹਥਿਆਰ ਵਜੋਂ ਵਰਤਿਆ- ਵੁਹਾਨ ਰਿਸਰਚਰ ਦਾ ਵੱਡਾ ਦਾਅਵਾ
ਦੱਸ ਦੇਈਏ ਕਿ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੋਹਾਲੀ ਨੂੰ ਟੂਰਨਾਮੈਂਟ ਦੇ ਮੇਜ਼ਬਾਨ ਸ਼ਹਿਰਾਂ ਦੀ ਸੂਚੀ ਤੋਂ ਬਾਹਰ ਕਰਨਾ ਸਿਆਸੀ ਦਖਲਅੰਦਾਜ਼ੀ ਦੇ ਕਾਰਨ ਸੀ। ਪੰਜਾਬ ਸਰਕਾਰ ਇਸ ਮੁੱਦੇ ਨੂੰ ਬੀਸੀਸੀਆਈ ਦੇ ਸਾਹਮਣੇ ਚੁੱਕੇਗੀ।
ਸ਼ੁਕਲਾ ਨੇ ਕਿਹਾ ਕਿ ਇਸ ਵਾਰ ਮੈਗਾ ਕ੍ਰਿਕਟ ਆਯੋਜਨ ਲਈ 12 ਥਾਵਾਂ ਨੂੰ ਚੁਣਿਆ ਗਿਆ ਹੈ। ਪਹਿਲੀ ਵਾਰ ਵਿਸ਼ਵ ਕੱਪ ਲਈ 12 ਥਾਵਾਂ ਨੂੰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਵਿਸ਼ਵ ਕੱਪ ਵਿਚ ਇੰਨੀਆਂ ਥਾਵਾਂ ਨੂੰ ਨਹੀਂ ਚੁਣਿਆ ਗਿਆ ਸੀ। ਇਨ੍ਹਾਂ 12 ਥਾਵਾਂ ਵਿਚੋਂ ਤ੍ਰਿਵੇਂਦਰਮ ਤੇ ਗੁਹਾਟੀ ਵਿਚ ਅਭਿਆਸ ਮੈਚ ਆਯੋਜਿਤ ਕੀਤੇ ਜਾਣਗੇ, ਬਾਕੀ ਥਾਵਾਂ ‘ਤੇ ਲੀਗ ਮੈਚ ਹੋਣਗੇ। ਦੱਖਣ ਖੇਤਰ ਤੋਂ ਚਾਰ, ਮੱਧ ਖੇਤਰ ਤੋਂ ਇਕ, ਪੱਛਮ ਖੇਤਰ ਤੋਂ ਦੋ, ਉੱਤਰ ਖੇਤਰ ਤੋਂ ਦੋ ਨੂੰ ਚੁਣਿਆ ਗਿਆ ਹੈ। ਦਿੱਲੀ ਤੇ ਧਰਮਸ਼ਾਲਾ ਵਿਚ ਵੀ ਮੈਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: