ਮੱਧ ਪ੍ਰਦੇਸ਼ ਹਾਈ ਕੋਰਟ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੰਡੇ-ਕੁੜੀਆਂ ਵਿਚਾਲੇ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ‘ਤੇ ਵਿਚਾਰ ਕਰੇ। ਹਾਈਕੋਰਟ ਨੇ ਕਿਹਾ ਕਿ ਅੱਜ ਦੇ ਦੌਰ ‘ਚ ਸੋਸ਼ਲ ਮੀਡੀਆ ਅਤੇ ਬਿਹਤਰ ਇੰਟਰਨੈੱਟ ਕੁਨੈਕਟੀਵਿਟੀ ਪ੍ਰਤੀ ਜਾਗਰੂਕਤਾ ਕਾਰਨ ਬੱਚੇ ਜਲਦੀ ਬੁੱਧੀਮਾਨ ਅਤੇ ਜਵਾਨ ਹੁੰਦੇ ਜਾ ਰਹੇ ਹਨ।
ਪੋਕਸੋ ਐਕਟ ਤਹਿਤ ਦਰਜ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੀ ਗਵਾਲੀਅਰ ਬੈਂਚ ਨੇ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਉਪਲਬਧਤਾ ਕਾਰਨ 14 ਸਾਲ ਦੀ ਉਮਰ ਦਾ ਹਰ ਮੁੰਡਾ ਜਾਂ ਕੁੜੀ ਛੋਟੀ ਉਮਰ ਵਿੱਚ ਹੀ ਜਵਾਨ ਅਤੇ ਅਕਲਮੰਦ ਹੋ ਰਹੇ ਹਨ। ਇਸ ਕਾਰਨ ਮੁੰਡਾ-ਕੁੜੀ ਇੱਕ ਦੂਜੇ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਇਸੇ ਖਿੱਚ ਕਾਰਨ ਉਹ ਆਪਸੀ ਸਹਿਮਤੀ ਨਾਲ ਸਰੀਰਕ ਸਬੰਧ ਵੀ ਬਣਾ ਰਹੇ ਹਨ।
ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਾਰੇ ਮੁੰਡੇ ਅਪਰਾਧੀ ਨਹੀਂ ਹਨ। ਉਮਰ ਦੀ ਹੀ ਗੱਲ ਹੈ, ਇਸ ਲਈ ਜਦੋਂ ਵੀ ਉਹ ਕੁੜੀਆਂ ਦੇ ਸੰਪਰਕ ਵਿੱਚ ਆਉਂਦੇ ਹਨ, ਸਰੀਰਕ ਸਬੰਧ ਬਣਾਉਂਦੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਕ੍ਰਿਮੀਨਲ ਲਾਅ (ਸੋਧ) ਐਕਟ, 2013 ‘ਤੇ ਵੀ ਟਿੱਪਣੀ ਕਰਦਿਆਂ ਕੁੜੀ ਦੀ ਆਪਸੀ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਤੋਂ ਵਧਾ ਕੇ 18 ਸਾਲ ਕਰਨ ਦੀ ਗੱਲ ਕਹੀ। ਬੈਂਚ ਨੇ ਕਿਹਾ ਕਿ ਆਪਸੀ ਸਹਿਮਤੀ ਦੀ ਉਮਰ 18 ਸਾਲ ਹੋਣ ਕਾਰਨ ਸਮਾਜ ਵਿੱਚ ਮੁੰਡਿਆਂ ਨਾਲ ਅਪਰਾਧੀਆਂ ਵਾਂਗ ਵਿਹਾਰ ਕੀਤਾ ਜਾਂਦਾ ਹੈ।
ਦੱਸ ਦਈਏ ਕਿ 2013 ‘ਚ ਅਪਰਾਧਿਕ ਕਾਨੂੰਨ ‘ਚ ਸੋਧ ਤੋਂ ਪਹਿਲਾਂ ਕੁੜੀਆਂ ਤੇ ਮੁੰਡਿਆਂ ਆਪਸੀ ਸਹਿਮਤੀ ਦੀ ਉਮਰ 16 ਸਾਲ ਸੀ। ਅਜਿਹੇ ‘ਚ ਇਸ ਤੋਂ ਛੋਟੀ ਕੁੜੀ ਨਾਲ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਮੰਨਿਆ ਜਾਂਦਾ ਸੀ। 2013 ਵਿੱਚ ਕਾਨੂੰਨ ਵਿੱਚ ਸੋਧ ਕਰਕੇ ਸਰੀਰਕ ਸਬੰਧਾਂ ਦੀ ਉਮਰ 16 ਸਾਲ ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ ਸੀ, ਜਿਸਦਾ ਮਤਲਬ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਸਰੀਰਕ ਸਬੰਧ ਬਲਾਤਕਾਰ ਦੀ ਸ਼੍ਰੇਣੀ ਵਿੱਚ ਆਉਣਗੇ।
ਇਹ ਵੀ ਪੜ੍ਹੋ : ਸਾਵਧਾਨ! ਕੋਕਾ-ਕੋਲਾ ਨਾਲ ਹੋ ਸਕਦੈ ਕੈਂਸਰ- WHO ਨੇ ਕੀਤਾ ਅਲਰਟ
ਦਰਅਸਲ ਸਾਲ 2020 ‘ਚ ਗਵਾਲੀਅਰ ਦੇ ਰਹਿਣ ਵਾਲੇ ਰਾਹੁਲ ਜਾਟਵ (23) ਦੇ ਖਿਲਾਫ 14 ਸਾਲ ਦੀ ਨਾਬਾਲਗ ਲੜਕੀ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਨਾਬਾਲਗ ਹੋਣ ਕਾਰਨ ਜਾਟਵ ਦੇ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਜਾਟਵ ‘ਤੇ ਕੋਚਿੰਗ ਪੜ੍ਹਾਉਂਦੇ ਸਮੇਂ ਕੁੜੀ ਨੂੰ ਜੂਸ ਪਿਲਾਉਣ ਦਾ ਦੋਸ਼ ਹੈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜਾਟਵ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਵੀਡੀਓ ਵੀ ਬਣਾਈ। ਇਸ ਵੀਡੀਓ ਰਾਹੀਂ ਬਲੈਕਮੇਲ ਕਰਕੇ ਉਸ ਨੇ ਕਈ ਵਾਰ ਸਬੰਧ ਬਣਾਏ।
ਇਸ ਮਾਮਲੇ ‘ਚ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਹੈ ਕਿ ਦੋਸ਼ੀ ਦੇ ਮਾਮਲੇ ‘ਚ ਐੱਫ.ਆਈ.ਆਰ ਸੱਤ ਮਹੀਨੇ ਦੀ ਦੇਰੀ ਨਾਲ ਦਰਜ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਜੇ ਦੋਵਾਂ ਵਿਚਾਲੇ ਕੋਈ ਸਰੀਰਕ ਸਬੰਧ ਸਨ ਤਾਂ ਉਹ ਆਪਸ ‘ਚ ਸਹਿਮਤੀ ਨਾਲ ਸਨ। ਇਸ ਲਈ ਕੋਈ ਜ਼ਬਰਦਸਤੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: