ਚੰਡੀਗੜ੍ਹ ਵਿਚ ਸਿੱਖਿਆ ਵਿਭਾਗ ਜੇਬੀਟੀ ਦੇ ਸਥਾਈ ਅਹੁਦਿਆਂ ‘ਤੇ ਬੰਪਰ ਭਰਤੀ ਹੋਣ ਜਾ ਰਹੀ ਹੈ। 8 ਸਾਲ ਬਾਅਦ ਸਿੱਖਿਆ ਵਿਭਾਗ ਜੇਬੀਟੀ ਦੇ ਸਥਾਈ ਅਹੁਦਿਆਂ ਦੀ ਨਿਯੁਕਤੀ ਕਰਨ ਜਾ ਰਿਹਾ ਹੈ। 20 ਜੁਲਾਈ 2023 ਤੱਕ ਉਮੀਦਵਾਰ ਜੇਬੀਟੀ ਅਹੁਦੇ ਲਈ ਅਪਲਾਈ ਕਰ ਸਕਦੇ ਹਨ। ਸਿੱਖਿਆ ਵਿਭਾਗ 293 ਜੇਬੀਟੀ ਅਹੁਦਿਆਂ ‘ਤੇ ਭਰਤੀ ਕਰਨ ਜਾ ਰਿਹਾ ਹੈ। ਆਨਲਾਈਨ ਫਾਰਮ ਭਰਨ ਦੀ ਤਰੀਕ 14 ਅਗਸਤ ਹੈ। ਇਸ ਤੋਂ ਇਲਾਵਾ ਟੀਜੀਟੀ, ਪੀਜੀਟੀ ਤੇ ਹੋਰ ਅਹੁਦਿਆਂ ਦੀ ਭਰਤੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇਗੀ। ਪਿਛਲੀ ਵਾਰ 2015 ਵਿਚ ਜੇਬੀਟੀ ਦੇ ਸਥਾਈ ਅਹੁਦਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ।
ਵਿਭਾਗ ਕੁੱਲ 769 ਸਿੱਖਿਅਕ ਅਹੁਦਿਆਂ ‘ਤੇ ਭਰਤੀ ਕਰਨ ਜਾ ਰਿਹਾ ਹੈ ਜਿਸ ਦੀ ਪ੍ਰਕਿਰਿਆ ਜੇਬੀਟੀ ਦੇ ਫਾਰਮ ਦੀ ਉਪਲਬਧਤਾ ਨਾਲ ਸ਼ੁਰੂ ਹੋ ਗਈ ਹੈ। 20 ਜੁਲਾਈ ਤੋਂ ਸਿੱਖਿਆ ਵਿਭਾਗ ਦੀ ਵੈੱਬਸਾਈਟ www.chdeducation.gov.in ‘ਤੇ ਰਿਕਰੂਟ ਦੇ ਆਪਸ਼ਨ ‘ਤੇ ਜਾ ਕੇ ਉਮੀਦਵਾਰ ਅਪਲਾਈ ਕਰ ਸਕਣਗੇ।
20 ਜੁਲਾਈ ਤੋਂ 14 ਅਗਸਤ ਤੱਕ ਸਿੱਖਿਆ ਵਿਭਾਗ ਦੀ ਵੈੱਬਸਾਈਟ ‘ਤੇ ਅਪਲਾਈ ਕਰ ਸਕੋਗੇ। 17 ਅਗਸਤ ਤੱਕ ਫੀਸ ਭਰਨ ਦੀ ਆਖਰੀ ਤਰੀਕ ਹੋਵੇਗੀ। ਨਿਯੁਕਤੀ ਆਬਜ਼ੈਕਿਟਵ ਟਾਈਪ ਟੈਸਟ ਦੇ ਆਧਾਰ ‘ਤੇ ਹੋਵੇਗੀ। 150 ਅੰਕਾਂ ਦੇ ਪੇਪਰ ਵਿਚੋਂ 40 ਫੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਹੋਵੇਗਾ। ਚੋਣ ਪ੍ਰਕਿਰਿਾ ਦੌਰਾਨ ਇੰਟਰਵਿਊ ਨਹੀਂ ਲਏ ਜਾਣਗੇ। ਵਿਭਾਗ 30 ਅਗਸਤ ਨੂੰ ਵੈੱਬਸਾਈਟ ‘ਤੇ ਪ੍ਰੀਖਿਆ ਦੀ ਤਰੀਕ ਜਾਰੀ ਕਰੇਗਾ। ਜਨਰਲ ਕੈਟਾਗਰੀ ਲਈ ਫਾਰਮ ਦੀ ਫੀਸ 1000 ਰੁਪਏ ਤੇ ਐੱਸਸੀ ਵਰਗ ਲਈ 500 ਰੁਪਏ ਹੋਵੇਗੀ। ਪਰਸਨ ਵਿਦ ਡਿਸੇਬਿਲਿਟੀ ਵਿਚ ਆਉਣ ਵਾਲੇ ਉਮੀਦਵਾਰ ਫ੍ਰੀ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ 7.19% ਹਿੱਸੇਦਾਰੀ ਲਵੇਗਾ ਹਿਮਾਚਲ, CM ਸੁੱਖੂ ਵੱਲੋਂ ਕੈਬਨਿਟ ਸਬ-ਕਮੇਟੀ ਦਾ ਗਠਨ
ਫਾਰਮ ਭਰਨ ਦੀ ਪਹਿਲੀ ਤਰੀਕ 20 ਜੁਲਾਈ 2023 ਸਵੇਰੇ 11 ਵਜੇ ਤੋਂ ਸ਼ੁਰੂ, ਫਾਰਮ ਭਰਨ ਦੀ ਆਖਰੀ ਤਰੀਕ 14 ਅਗਸਤ 2023 ਸ਼ਮ ਪੰਜ ਵਜੇ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 17 ਜੁਲਾਈ 2023 ਦੁਪਹਿਰ 2 ਵਜੇ ਤੱਕ।
ਸਰਕਾਰੀ ਸਕੂਲਾਂ ਵਿਚ ਟੀਚਰਾਂ ਦੀ ਲੰਬੇ ਸਮੇਂ ਤੋਂ ਕਮੀ ਚੱਲ ਰਹੀ ਸੀ ਜਿਸ ਕਰਨ ਟੀਚਰਾਂ ‘ਤੇ ਕੰਮ ਦ ਵਾਧੂ ਬੋਝ ਸੀ ਤੇ ਵਿਦਿਆਰਥੀਆਂ ਦੀ ਗੁਣਵੱਤਾ ‘ਤੇ ਵੀ ਇਸ ਦਾ ਗਲਤ ਪ੍ਰਭਵ ਪੈ ਰਿਹਾ ਸੀ। ਯੂਨੀਅਨ ਵੱਲੋਂ ਵਿਭਾਗ ਨੂੰ ਸਮੇਂ-ਸਮੇਂ ‘ਤੇ ਟੀਚਰਾਂ ਦੇ ਸਰੇ ਅਹੁਦਿਆਂ ‘ਤੇ ਭਰਤੀ ਲਈ ਮੰਗ ਕੀਤੀ ਸੀ ਜਿਸ ‘ਤੇ ਵਿਭਾਗ ਨੇ ਸਹੀ ਫੈਸਲਾ ਲੈ ਕੇ ਰਾਹਤ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: