ਇੱਕ ਵਾਰ ਫਿਰ ਸਕੂਲ ਵਿੱਚ ਬੱਚਿਆਂ ਨੂੰ ਪਰੋਸੇ ਜਾਣ ਵਾਲੇ ਮਿਡ ਡੇ ਮੀਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਰਨਾਟਕ ਦੇ ਰਾਏਚੁਰ ਦੇ ਪਿੰਡ ਅਪਨਾਦੋਦੀ ਦੇ ਇੱਕ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਵਿੱਚ ਮਰੀ ਹੋਈ ਕਿਰਲੀ ਮਿਲੀ ਹੈ। ਜਿਸ ਕਾਰਨ ਇਹ ਖਾਣਾ ਖਾਣ ਵਾਲੇ 123 ਵਿਦਿਆਰਥੀ ਬੀਮਾਰ ਹੋ ਗਏ।
ਬੱਚਿਆਂ ਨੂੰ ਉਲਟੀਆਂ, ਦਸਤ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਰਾਏਚੂਰ ਦੇ ਯਾਪਾਲਦੀਨੀ ਪ੍ਰਾਇਮਰੀ ਹੈਲਥ ਸੈਂਟਰ ਅਤੇ ਰਿਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।, ਜਿਥੇ 6 ਬੱਚਿਆਂ ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ, ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
1 ਜੁਲਾਈ ਨੂੰ, ਉੱਪਿਟੂ (ਉਪਮਾ) ਨੂੰ ਮਿਡ-ਡੇ-ਮੀਲ ਲਈ ਤਿਆਰ ਕੀਤਾ ਗਿਆ ਅਤੇ 123 ਵਿਦਿਆਰਥੀਆਂ ਨੂੰ ਪਰੋਸਿਆ ਗਿਆ। ਘਟਨਾ ਵੇਲੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਬੱਚਿਆਂ ਨੂੰ ਖਾਣਾ ਨਹੀਂ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਰਸੋਈ ਦੇ ਤਿੰਨ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬਦਮਾਸ਼ਾਂ ਤੋਂ ਨਹੀਂ, ਥਾਣੇ ‘ਚ ਬਿੱਛੂਆਂ ਕਰਕੇ ਖੌਫ ‘ਚ ਪੁਲਿਸ ਵਾਲੇ, ਵਰਦੀ-ਜੁੱਤੀਆਂ ‘ਚ ਵੜ ਕੇ ਮਾਰਦੇ ਡੰਗ
ਡੀਡੀਪੀਆਈ ਵਰਿਸ਼ਬੇਂਦਰਈਆ ਨੇ ਦੱਸਿਆ ਕਿ ਸਕੂਲ ਦੇ ਮੁੱਖ ਅਧਿਆਪਕ ਸਣੇ ਤਿੰਨ ਅਧਿਆਪਕਾਂ ਨੂੰ ਨੋਟਿਸ ਦੇ ਕੇ ਤਬਾਦਲਾ ਕਰ ਦਿੱਤਾ ਗਿਆ ਹੈ। ਅਹਿਤਿਆਤ ਵਜੋਂ ਮਾਪਿਆਂ ਨੇ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਹੈ। ਯਾਪਲਦੀਨੀ ਠਾਣੇ ਪੁਲਿਸ, ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਦਾ ਦੌਰਾ ਕੀਤਾ ਅਤੇ ਇਸ ਦੀ ਜਾਂਚ ਕੀਤੀ। ਦੂਜੇ ਦਿਨ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਸਕੂਲ ਵਿੱਚ ਜਾ ਕੇ ਮੈਡੀਕਲ ਕੈਂਪ ਲਗਾ ਕੇ ਵਿਦਿਆਰਥੀਆਂ ਦੀ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ -: