ਬਠਿੰਡਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਖਿਲਾਫ ਪ੍ਰਸ਼ਾਸਨ ਨੇ ਸਖਤ ਐਕਸ਼ਨ ਲਿਆ ਹੈ। ਡੀਸੀ ਸ਼ੌਕਤ ਅਹਿਮਦ ਨੇ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ 20 ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਜ਼ਿਲ੍ਹੇ ਵਿੱਚ 300 ਦੇ ਕਰੀਬ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਸਿਰਫ਼ 100 ਦੇ ਕਰੀਬ ਕੇਂਦਰਾਂ ਕੋਲ ਹੀ ਲਾਇਸੈਂਸ ਹਨ. ਜਦਕਿ ਬਾਕੀ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ।
ਇਮੀਗ੍ਰੇਸ਼ਨ ਆਈਲੈਟਸ ਐਸੋਸੀਏਸ਼ਨ ਬਠਿੰਡਾ ਦੇ ਮੁਖੀ ਰਾਜਕਰਨ ਬਰਾੜ ਨੇ ਕਿਹਾ ਕਿ ਉਹ ਇੱਕ-ਦੋ ਦਿਨਾਂ ਵਿੱਚ ਗੈਰ-ਕਾਨੂੰਨੀ ਕੇਂਦਰਾਂ ਦਾ ਪਰਦਾਫਾਸ਼ ਕਰਨਗੇ।
ਰਣਜੀਤ ਸਿੰਘ ਨਿਵਾਸੀ ਨਾਮਦੇਵ ਨਗਰ ਬਠਇੰਡਾ ਦੀ ਮੈਸਰਸ ਵੇਟੇਰਨ ਕੰਸਲਟੈਂਸੀ ਦਾ ਲਾਇਸੈਂਸ ਨੰਬਰ-3, ਸਾਰਿਕਾ ਜੋੜਾ ਨਿਵਾਸੀ ਨਵੀਂ ਬਸਤੀ ਦੀ ਫਰਮ ਮੈਸਰਡ ਪ੍ਰਾਈਮ ਐਜੂਕੇਸ਼ਨ ਐਂਡ ਇਮੀਗ੍ਰੇਸ਼ ਕੰਸਲਟੈਂਸੀ ਦਾ ਲਾਇਸੈਂਸ ਨੰਬਰ-7 ਰੱਦ ਕੀਤਾ ਹੈ। ਇਸ ਤੋੰ ਇਲਾਵਾ ਰਾਕੇਸ਼ ਗੋਇਲ ਨਿਵਾਸੀ ਗੁਰੂ ਕਾਸ਼ੀ ਮਾਰਗ ਬਠਿੰਡਾ ਦੀ ਟ੍ਰੈਵਲਸ ਏਜੰਟ ਅਤੇ ਟ੍ਰੈਵਲ ਏਜੰਸੀ ਦਾ ਲਾਇਸੈਂਸ ਨੰਬਰ-10 ਗੁਰਮੁਖ ਨਿਵਾਸੀ ਪਟੇਲ ਨਗਰ ਦਾ ਈਜ਼ੀ-ਵੀਜ਼ਾ ਸਰਵਿਸਿਜ਼ ਦਾ ਲਾਇਸੈਂਸ ਨੰਬਰ-11 ਰੱਦ ਕੀਤਾ ਗਿਆ ਹੈ।
ਜਨਤਾ ਕਲੋਨੀ ਰਾਮਪੁਰਾ ਫੂਲ ਦੀ ਸਾਈ ਟਰੈਵਲਜ਼ ਦਾ ਲਾਇਸੈਂਸ ਨੰਬਰ-16, ਰਾਜੀਵ ਸਿੰਗਲਾ ਵਾਸੀ ਫਰਮ ਮੈਸਰਜ਼ ਕੰਵਰ ਕੰਸਲਟੈਂਸੀ ਦਾ ਲਾਇਸੈਂਸ ਨੰਬਰ-17, ਕੁਲਵਿੰਦਰ ਸਿੰਘ ਵਾਸੀ ਅਜੀਤ ਰੋਡ, ਬਠਿੰਡਾ, ਲਾਈਸੈਂਸ ਨੰਬਰ-18, ਕੈਸ਼ੀਅਲ ਪਲੱਸ ਇਮੀਗ੍ਰੇਸ਼ਨ, ਕੰਵਰਜੀਤ ਸਿੰਘ ਵਾਸੀ ਅਜੀਤ ਰੋਡ, ਹਰਬੰਸ ਸਿੰਘ ਸਿੱਧੂ ਵਾਸੀ ਜੁਝਾਰ ਸਿੰਘ ਨਗਰ ਬਠਿੰਡਾ ਦੀ ਫਰਮ ਰੀਟ ਇਮੀਗ੍ਰੇਸ਼ਨ ਸਰਵਿਸਿਜ਼ ਦਾ ਲਾਇਸੈਂਸ ਨੰਬਰ-29 ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : PAK ‘ਚ ਫੇਰ ਅੱਤਵਾਦੀ ਹਮਲਾ, ਬਲੂਚਿਸਤਾਨ ਚੈੱਕਪੋਸਟ ‘ਤੇ ਤਾਇਨਾਤ 4 ਜਵਾਨਾਂ ਦੀ ਮੌ.ਤ
ਗੌਰਵ ਭਾਰਤੀ ਨਿਵਾਸੀ ਗਣੇਸ਼ ਨਗਰ ਬਠਿੰਡਾ ਵਨ ਸਟਾਂਪ ਦਾ ਲਾਇਸੈਂਸ ਨੰਬਰ-45, ਇਸੇ ਤਰ੍ਹਾਂ ਪ੍ਰੀਤੀ ਅਗਰਵਾਲ ਨਿਵਾਸੀ ਟੈਗੋਰ ਨਗਰਦਾ ਫਰਮ ਜੋੜਾ ਐਂਡ ਸੰਨਸ ਦਾ ਲਾਇਸੈਂਸ ਨੰਬਰ-47, ਮਹਿੰਦਰ ਿਸੰਘ ਨਿਵਾਸੀ ਗਲੀ ਗਣੇਸ਼ ਨਗਰ ਦੇ ਵੀਜ਼ਾ ਐਕਸਪਰਟ ਦਾ ਲਾਇਸੈਂਸ ਨੰਬਰ-49, ਪਰਮਜੀਤ ਸਿੰਘ ਨਿਵਾਸੀ ਅਰਬਨ ਅਸਟੈਟ ਬਠਿੰਡਾ ਐੱਮਯਐੱਸ ਇੰਗਲਿਸ਼ ਐਕਸਪਰਟ ਜ਼ੋਨ ਐਂਡ ਇਮੀਗ੍ਰੇਸ਼ਨ ਦਾ ਲਾਇਸੈਂਸ ਨੰਬਰ-68 ਰੱਦ ਕੀਤਾ ਗਿਆ ਹੈ।
ਰਾਮਤੀਰਥ ਗੋਇਲ ਨਿਵਾਸੀ ਮਾਡਲ ਟਾਊਨ ਦੇ ਲੀ ਬਰੂਕਸ ਜ਼ੈੱਡ ਦਾ ਲਾਇਸੈਂਸ ਨੰਬਰ-70, ਸੰਜੀਵ ਕੁਮਾਰ ਨਿਵਾਸੀ ਸੁਸ਼ਾਂਤ ਸਿਟੀ ਦੀ ਮਾਈ ਇੰਗਲਿਸ਼ ਮਾਈ ਸਟ੍ਰੈਂਥ ਅਜੀਤ ਰੋਡ ਦਾ ਲਾਇਸੈਂਸ ਨੰਬਰ-7, ਕਰਮਜੀਤ ਸਿੰਘ ਦੀ ਫਰਮ ਵਨ ਮਾਈਗ੍ਰੇਸ਼ਨ, ਸਿਟੀ ਪਲਾਜ਼ਾ ਬੈਕਸਾਈਡ ਸਟੇਡੀਅਮ ਦਾ ਲਾਇਸੈਂਸ ਨੰਬਰ-80, ਰਸ਼ਮੀ ਅਗਰਵਾਲ ਦੀ ਫਰਮ ਬਾਲਾ ਜੀ ਅਕੈਦਮੀ IELTS ਦਾ ਲਾਇਸੈਂਸ ਨੰਬਰ-87, ਕੇਸ਼ਵ ਕਟਾਰੀਆ ਦੀ ਫਰਮ ਸੀ.ਐੱਚ.ਡੀ. ਕੰਸਲਟੈਂਟਸ, ਅਜੀਤ ਰੋਡ ਦਾ ਲਾਇਸੈਂਸ-12 ਰੱਦ ਕੀਤਾ ਹੈ।
ਇਸੇ ਤਰ੍ਹਾਂ ਗੁਰਵਿੰਦਰ ਸਿੰਘ ਦੀ ਫਰਮ ਲੀਡ ਓਵਰਸੀਜ਼ 100 ਫੁੱਟ ਰੋਡ ਦਾ ਲਾਇਸੈਂਸ ਨੰਬਰ 115, ਸੁਖਬੀਰ ਸਿੰਘ ਔਲਖ ਦੀ ਫਰਮ ਲਾਅ ਮਾਸਟਰ 100 ਫੁੱਟ ਰੋਡ ਦਾ ਲਾਇਸੈਂਸ ਨੰਬਰ 132, ਲਖਵੀਰ ਸਿੰਘ ਦੀ ਏਅਰ ਰਨ ਵੇਅ ਦਾ ਲਾਇਸੈਂਸ ਨੰਬਰ 133 ਰੱਦ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: