ਮੱਧ ਪ੍ਰਦੇਸ਼ ਵਿੱਚ ਬੀਤੇ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਸਾਹਮਣੇ ਆਈ, ਜਿਸ ਵਿੱਚ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੇ ਨਸ਼ੇ ਦੀ ਹਾਲਤ ਵਿੱਚ ਪੌੜੀ ’ਤੇ ਬੈਠੇ ਇੱਕ ਆਦਿਵਾਸੀ ਨੌਜਵਾਨ ’ਤੇ ਪਿਸ਼ਾਬ ਕਰ ਦਿੱਤਾ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਘਟਨਾ ਸਿੱਧੀ ਜ਼ਿਲ੍ਹੇ ਦੇ ਕੁਬਰੀ ਪਿੰਡ ਦੇ ਬਾਹਰੀ ਬਾਜ਼ਾਰ ਦੀ ਹੈ।
ਇਸ ਮਗਰੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ਦੀ ਜਾਂਚ ਕਰਕੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ, ਜਿਸ ‘ਤੇ ਐਕਸ਼ਨ ਲੈਂਦਿਆਂ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਸਾਈਬਰ ਸੈੱਲ ਦੀ ਮਦਦ ਨਾਲ ਪੁਲਿਸ ਨੇ ਕੁਬਰੀ ਪਿੰਡ ਦੇ ਖੈਰਹਵਾ ਤੋਂ ਉਸ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋਸ਼ੀ ਖਿਲਾਫ 323, 123, 294, 506 ਆਈਪੀਸੀ ਤੇ NSA ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਦਾ ਘਰ ਢਾਹੁਣ ਲਈ ਬੁਲਡੋਜ਼ਰ ਵੀ ਪਹੁੰਚ ਗਿਆ ਹੈ।
ਵਧੀਕ ਪੁਲੀਸ ਸੁਪਰਡੈਂਟ ਅੰਜੁਲਤਾ ਪਟੇਲ ਨੇ ਮੁਲਜ਼ਮ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੂੰ ਗ੍ਰਿਫ਼ਤਾਰ ਕਰਨ ਦਾ ਚਾਰਜ ਸੰਭਾਲ ਲਿਆ ਹੈ। ਬੇਟੇ ਦੀ ਹਾਲਤ ਦੇਖ ਕੇ ਥਾਣੇ ‘ਚ ਪਹਿਲਾਂ ਤੋਂ ਮੌਜੂਦ ਮਾਂ-ਪਿਉ ਰੋਣ ਲੱਗੇ। ਪੁਲਿਸ ਨੇ ਤੁਰੰਤ ਉਸ ਨੂੰ ਘਰ ਭੇਜ ਦਿੱਤਾ।
ਦੂਜੇ ਪਾਸੇ ਸਰਕਾਰੀ ਅਮਲਾ ਭਾਜਪਾ ਆਗੂ ਦਾ ਘਰ ਢਾਹੁਣ ਲਈ ਪਹੁੰਚਿਆ ਹੈ। ਮੌਕੇ ‘ਤੇ SDM ਨੀਲਾਂਬਰ ਮਿਸ਼ਰਾ, ਪਟਵਾੜੀ ਤੇ 70 ਤੋਂ ਵੱਧ ਪੁਲਿਸ ਮੁਲਾਜ਼ਮ ਮੌਜੂਦ ਹਨ। ਜੇਸੀਬੀ ਵੇਖ ਕੇ ਦੋਸ਼ੀ ਪ੍ਰਵੇਸ਼ ਦੀ ਮਾਂ ਅਤੇ ਚਾਚੀ ਬੇਹੋਸ਼ ਹੋ ਗਈਆਂ। ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਦੋਸ਼ੀ ਦੀ ਮਾਂ ਨੇ ਰੋਂਦੇ ਹੋਏ ਅਫਸਰਾਂ ਨੂੰ ਕਿਹਾ-ਜੇ ਬੇਟੇ ਨੇ ਗਲਤ ਕੀਤਾ ਹੈ ਤਾਂ ਸਜ਼ਾ ਦਿਓ ਪਰ ਘਰ ਨਾ ਢਾਓ। ਪਰ ਪ੍ਰਸ਼ਾਸਨ ਦੀ ਟੀਮ ਜੇਸੀਬੀ ਨਾਲ ਉਨ੍ਹਾਂ ਦਾ ਘਰ ਢਾਹ ਰਹੀ ਹੈ। ਸੀਹਾਵਾਲ ਦੇ ਐਸਡੀਐਮ ਆਰਪੀ ਤ੍ਰਿਪਾਠੀ ਦਾ ਕਹਿਣਾ ਹੈ ਕਿ ਮਕਾਨ ਵਿੱਚ ਕੀਤੀ ਗਈ ਉਸਾਰੀ ਦਾ ਇੱਕ ਤਿਹਾਈ ਹਿੱਸਾ ਗ਼ੈਰਕਾਨੂੰਨੀ ਹੈ, ਉਸ ਨੂੰ ਢਾਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਿਹੜੇ ਬਕਰੇ ਨੂੰ ਚੜਾਇਆ ਬਲੀ ਓਹਨੇ ਹੀ ਲੈ ਲਈ ਜਾਨ, ਜਾਣੋ ਕਿਵੇਂ ਹੋਇਆ ਹੈਰਾਨ ਕਰਨ ਵਾਲਾ ਕਾਂਡ
ਪ੍ਰਵੇਸ਼ ਦਾ ਵੀਡੀਓ ਮੰਗਲਵਾਰ ਨੂੰ ਵਾਇਰਲ ਹੋਇਆ ਸੀ। ਇਹ ਵੀਡੀਓ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਦੋਸ਼ੀ ਕੁਬਰੀ ਦਾ ਰਹਿਣ ਵਾਲਾ ਹੈ। ਉਹ ਸਿੱਧੀ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਦਾ ਪ੍ਰਤੀਨਿਧੀ ਰਹਿ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: