ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ ਸੂਦ ਨੂੰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਵਿੱਚ ਯੰਗ ਪ੍ਰੋਫੈਸ਼ਨਲ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਉਸ ਨੂੰ ਪੱਤਰਕਾਰੀ, ਲੇਖਨ, ਇੰਟਰਵਿਊ ਅਤੇ ਜਨ ਸੰਪਰਕ ਦੇ ਖੇਤਰਾਂ ਵਿੱਚ ਮੁਹਾਰਤ ਹਾਸਲ ਹੈ, ਜਿਸ ਨੂੰ ਹੁਣ ਉਹ ਸਰਕਾਰੀ ਕਮਿਊਨੇਕਸ਼ਨ ਵਿੱਚ ਇਸਤੇਮਾਲ ਕਰੇਗੀ। ਰਿਭਾ ਜੁਲਾਈ 2023 ਦੇ ਆਖਰੀ ਹਫਤੇ ਵਿੱਚ ਮੰਤਰਾਲੇ ਵਿੱਚ ਆਪਣੀ ਨਵੀਂ ਭੂਮਿਕਾ ਸੰਭਾਲੇਗੀ।
ਰਿਭਾ ਮੂਲ ਤੌਰ ‘ਤੇ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਮੋਗਾ ਤੋਂ ਹੈ ਜੋ ਆਪਣੀ ਉਚੇਰੀ ਸਿੱਖਿਆ ਲਈ ਚੰਡੀਗੜ੍ਹ ਆਈ ਸੀ। ਇੱਕ ਰਿਪੋਰਟਰ, ਕਾਲਮਨਵੀਸ ਅਤੇ ਇੱਕ ਸੰਪਾਦਕ ਰਹਿ ਚੁੱਕੀ ਰੀਭਾ ਐਮਸੀਐਮ ਡੀਏਵੀ ਕਾਲਜ ਫ਼ਾਰ ਵੂਮੈਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸਾਬਕਾ ਵਿਦਿਆਰਥਣ ਹੈ ਇਥੇ ਉਸ ਨੇ ਪਬਲਿਕ ਐਡਮਿਸਟ੍ਰੇਸ਼ਨ, ਪੜ੍ਹਾਈ, ਸਾਹਿਤ ਤੇ ਮਾਸ ਕਮਿਊਨੀਕੇਸ਼ਨਸ ਵਿੱਚ ਡਿਗਰੀਆਂ ਲਈਆਂ ਅਤੇ ਮੀਡੀਆ ਦੇ ਖੇਤਰ ਵਿੱਚ ਕਦਮ ਰੱਖਿਆ। ਆਪਣੀ ਨਿਯੁਕਤੀ ਤੋਂ ਪਹਿਲਾਂ ਰਿਭਾ ਇਸ ਸਾਲ ਜੂਨ ਤੱਕ ਚੰਡੀਗੜ੍ਹ ਵਿੱਚ ਖੇਤਰੀ ਮਨੋਰੰਜਨ ਚੈਨਲ, ਪਿਟਾਰਾ ਟੀਵੀ, ਅਤੇ ਓਵਰ-ਦੀ-ਟੌਪ ਪਲੇਟਫਾਰਮ (OTT) ਚੌਪਾਲ ਵਿੱਚ ਜਨ ਸੰਪਰਕ ਪ੍ਰਬੰਧਕ ਦੇ ਅਹੁਦੇ ‘ਤੇ ਨਿਯੁਕਤ ਸੀ। ਰਿਭਾ ਨੇ 2018 ਵਿੱਚ ਹਿੰਦੁਸਤਾਨ ਟਾਈਮਜ਼, ਮੋਹਾਲੀ ਨਾਲ ਇੱਕ ਪੱਤਰਕਾਰ ਵਜੋਂ ਆਪਣਾ ਮੀਡੀਆ ਕਰੀਅਰ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚੇਅਰਮੈਨ, CM ਮਾਨ ਨੇ ਦਿੱਤੀ ਵਧਾਈ
ਦੱਸ ਦੇਈਏ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਯੰਗ ਪ੍ਰੋਫੈਸ਼ਨਲ ਦਾ ਵੱਕਾਰੀ ਅਹੁਦਾ ਨੌਜਵਾਨ ਮਾਹਿਰਾਂ (18-32 ਸਾਲ ਦੇ ਵਿਚਕਾਰ) ਨੂੰ ਨੀਤੀ ਨਿਰਮਾਣ ਵਿੱਚ ਪੇਸ਼ੇਵਰ ਜਾਣਕਾਰੀ ਪ੍ਰਦਾਨ ਕਰਨ ਲਈ ਦਿੱਤਾ ਜਾਂਦਾ ਹੈ। ਇਸ ਵਿੱਚ ਲਿਖਤੀ ਪ੍ਰੀਖਿਆ ਅਤੇ ਨਿੱਜੀ ਗੱਲਬਾਤ ਦੇ ਆਧਾਰ ‘ਤੇ ਮੰਤਰਾਲੇ ਦੇ ਸਮਰੱਥ ਅਥਾਰਟੀ ਵੱਲੋਂ ਪੂਰੇ ਦੇਸ਼ ਵਿੱਚੋਂ ਸਿਰਫ਼ ਕੁਝ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਪਹਿਲਾਂ ਮੰਤਰਾਲੇ ਵੱਲੋਂ 35 ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਸਨ, ਪਰ ਇਸ ਸਾਲ ਸਰਕਾਰ ਨੇ 75 ਅਹੁਦੇ ਕੱਢੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਹੁਣ ਨੌਜਵਾਨਾਂ ਨੂੰ ਮੌਕੇ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: