ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਵਿਆਹ ਦੇ ਬਾਰਾਤ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਾਗਰ ਨਹਿਰ ਵਿੱਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ਮ ਦੇ ਦਰਸੀ ਇਲਾਕੇ ‘ਚ ਮੰਗਲਵਾਰ ਸਵੇਰੇ ਇਕ ਬੱਸ ਵਿਆਹ ਦਾ ਬਾਰਾਤ ਲੈ ਕੇ ਰਵਾਨਾ ਹੋਈ ਸੀ। ਇਸ ਹਾਦਸੇ ‘ਚ 30 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਪੁਲਿਸ ਮੁਤਾਬਕ ਕਰੀਬ 37 ਰਿਸ਼ਤੇਦਾਰ ਪੋਡਿਲੀ ਤੋਂ ਕਾਕੀਨਾਡਾ ਵੱਲ ਜਾ ਰਹੇ ਸਨ। ਪਹਿਲਾਂ ਸਾਰੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਫਿਰ ਰਿਸੈਪਸ਼ਨ ਵਿੱਚ ਜਾਣ ਲਈ ਓਂਗੋਲ ਡਿਪੂ ਤੋਂ ਇੱਕ ਆਰਟੀਸੀ ਬੱਸ ਕਿਰਾਏ ’ਤੇ ਲਈ।
ਪੁਲਿਸ ਮੁਤਾਬਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਲਟ ਦਿਸ਼ਾ ਤੋਂ ਇੱਕ ਹੋਰ ਬੱਸ ਆ ਗਈ। ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਬੱਸ ਡਰਾਈਵਰ ਨੇ ਸੜਕ ਕੰਢੇ ਕੰਕਰੀਟ ਦੇ ਬਲਾਕ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਕੰਟਰੋਲ ਗੁਆ ਦਿੱਤਾ। ਮ੍ਰਿਤਕਾਂ ਦੀ ਪਛਾਣ ਅਬਦੁਲ ਅਜ਼ੀਜ਼ (65), ਅਬਦੁਲ ਹਾਨੀ (60), ਸ਼ੇਖ ਰਮੀਜ਼ (48), ਮੁੱਲਾ ਨੂਰਜਹਾਂ (58), ਮੁੱਲਾ ਜਾਨੀ ਬੇਗਮ (65), ਸ਼ੇਖ ਸਬੀਨਾ (35) ਅਤੇ ਸ਼ੇਖ ਹੀਨਾ (6) ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਦਰਸੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਗੰਭੀਰ ਅਪਰਾਧ ਦੇ ਮਾਮਲੇ ‘ਚ ਸਮਝੌਤੇ ਮਗਰੋਂ ਵੀ ਰੱਦ ਨਹੀਂ ਹੋਵੇਗੀ FIR- ਹਾਈਕੋਰਟ ਦਾ ਅਹਿਮ ਫ਼ੈਸਲਾ
ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ‘ਚ ਬੱਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੀ.ਐੱਮ. ਰੈੱਡੀ ਨੇ ਅਧਿਕਾਰੀਆਂ ਨੂੰ ਬੱਸ ਹਾਦਸੇ ਵਿੱਚ ਜ਼ਖ਼ਮੀਆਂ ਨੂੰ ਬਿਹਤਰ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: