ਪਹਾੜੀ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਘੱਗਰ ਨਦੀ ਵਿਚ ਆਇਆ ਤੂਫਾਨ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਕਈ ਖੇਤਰ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਅਜਿਹੀ ਮੁਸ਼ਕਲ ਘੜੀ ਵਿਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਹੜ੍ਹ ਵਿਚ ਫਸੇ ਲੋਕਾਂ ਵੱਲੋਂ ਮਦਦ ਦਾ ਹੱਥ ਵਧਾਇਆ ਹੈ। ਹੜ੍ਹ ਵਿਚ ਘਿਰੇ ਲੋਕਾਂ ਲਈ 24 ਘੰਟੇ ਲੰਗਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਸੜਕ ‘ਤੇ ਟੈਂਟ ਲਗਾ ਕੇ ਹਰ੍ਹ ਪੀੜਤਾਂ ਲਈ ਮੁਫਤ ਖਾਣਾ ‘ਫੂਡ ਸਰਵਿਸ ਸੈਂਟਰ’ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਬਾਅਦ ਪੀੜਤਾਂ ਨੂੰ ਹਰ ਸਮੇਂ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਫਤਿਆਬਾਦ ਤੇ ਅੰਬਾਲਾ ਦੇ ਪ੍ਰਭਾਵਿਤ ਖੇਤਰਾਂ ਵਿਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੀੜਤ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : BBMB ਨੂੰ ਪੰਜਾਬ ਸਰਕਾਰ ਦੀ ਚਿੱਠੀ, ਹਰਿਆਣਾ-ਰਾਜਸਥਾਨ ਵੱਲੋਂ ਨਾਂਹ ਕਰਨ ‘ਤੇ ਵਾਧੂ ਪਾਣੀ ਛੱਡਣਾ ਪੈ ਰਿਹੈ ਪਾਕਿਸਤਾਨ
ਇਸ ਸੇਵਾ ਦੇ ਕੰਮ ਵਿਚ ਗੋਬਿੰਦਗੜ੍ਹ ਜੇਜੀਆਂ, ਧਰਮਗੜ੍ਹ, ਸੁਨਾਮ, ਲਹਿਰਾਗਾਗਾ ਦੇ ਪਿੰਡਾਂ ਦੇ ਦੀ ਸਾਧ-ਸੰਗਤ ਭਾਰੀ ਮਾਤਰਾ ਵਿਚ ਸੇਵਾ ਵਿਚ ਲੱਗੀ ਹੋਈ ਹੈ। ਉੁਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਟੀਮ ਸਿਵਲ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਹੀ ਹੈ। ਅੱਜ ਤੋਂ ਨਹੀਂ ਪਿਛਲੇ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦਾ ਸਬੰਧ ਸਿਰਫ ਮਨੁੱਖਤਾ ਦੀ ਸੇਵਾ ਦੇ ਨਾਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: