ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਪਹਿਲਾਂ ਖਬਰਾਂ ਆਈਆਂ ਸਨ ਕਿ ਫਿਲਮ ‘ਓਪਨਹਾਈਮਰ’ 100 ਮਿਲੀਅਨ ਡਾਲਰ ਦੇ ਬਜਟ ‘ਚ ਬਣੀ ਹੈ। ਭਾਰਤੀ ਰੁਪਏ ਦੇ ਹਿਸਾਬ ਨਾਲ ਇਹ ਰਕਮ ਕਰੀਬ 820 ਕਰੋੜ ਬਣਦੀ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਸੀ ਕਿ ਕ੍ਰਿਸਟੋਫਰ ਨੋਲਨ ਦੀ ਇਹ ਚੌਥੀ ਸਭ ਤੋਂ ਮਹਿੰਗੀ ਫਿਲਮ ਹੈ। ਪਰ ਨੋਲਨ ਨੇ ਖੁਦ ਫਿਲਮ ਦੇ ਬਜਟ ਦਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਨੋਲਨ ਨੇ ‘ਓਪਨਹਾਈਮਰ’ ਦੇ ਲੰਡਨ ਪ੍ਰੀਮੀਅਰ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਦਾ ਪ੍ਰੋਡਕਸ਼ਨ ਬਜਟ 100 ਮਿਲੀਅਨ ਡਾਲਰ ਤੋਂ ਪਾਰ ਹੋ ਗਿਆ ਹੈ। ਨੋਲਨ ਨੇ ਕਿਹਾ ਕਿ ਉਨ੍ਹਾਂ ਨੇ 180 ਮਿਲੀਅਨ ਡਾਲਰ ਯਾਨੀ ਕਰੀਬ 1475 ਕਰੋੜ ਰੁਪਏ ਦੇ ਬਜਟ ‘ਚ ‘ਓਪਨਹਾਈਮਰ’ ਬਣਾਈ ਹੈ। ਇਸ ਹਿਸਾਬ ਨਾਲ ਇਹ ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ‘ਆਦਿਪੁਰਸ਼’ ਤੋਂ ਦੁੱਗਣੇ ਬਜਟ ‘ਚ ਬਣੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਕਿ ਕ੍ਰਿਸਟੋਫਰ ਨੋਲਨ ਦੀ ਫਿਲਮ ਦਾ ਬਜਟ ਇੰਨਾ ਵੱਡਾ ਹੋਇਆ ਹੈ। ਇਸ ਤੋਂ ਪਹਿਲਾਂ ਉਹ ਫਿਲਮ ‘ਦਿ ਡਾਰਕ ਨਾਈਟ ਰਾਈਜ਼’ ਬਣਾਉਣ ‘ਤੇ 250 ਮਿਲੀਅਨ ਡਾਲਰ ਯਾਨੀ ਕਰੀਬ 2049 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਇਹ ਨੋਲਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ।