ਦਿੱਲੀ ਟ੍ਰੈਫਿਕ ਪੁਲਿਸ ਨੇ ਆਪਣੇ ਇਕ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨੇ ਕਥਿਤ ਤੌਰ ‘ਤੇ ਦੱਖਣ ਕੋਰੀਆਈ ਨਾਗਰਿਕ ਤੋਂ ਟ੍ਰੈਫਿਕ ਨਿਯਮਾਂ ਦੇ ਉਲੰਘਣ ਨੂੰ ਲੈ ਕੇ 5000 ਰੁਏ ਵਸੂਲੇ ਤੇ ਬਾਅਦ ਵਿਚ ਉਸ ਨੂੰ ਜੁਰਮਾਨੇ ਦੀ ਕੋਈ ਰਸੀਦ ਵੀ ਨਹੀਂ ਦਿੱਤੀ। ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਪਛਾਣ ਮਹੇਸ਼ ਚੰਦ ਵਜੋਂ ਹੋਈ ਹੈ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਕੋਰੀਆਈ ਨਾਗਰਿਕ ਤੋਂ 5000 ਰੁਪਏ ਦੀ ਰਕਮ ਜੁਰਮਾਨੇ ਵਜੋਂ ਦੇਣ ਲਈ ਕਹਿੰਦਾ ਹੈ। ਹਾਲਾਂਕਿ ਉਹ ਸ਼ਖਸ 500 ਰੁਪਏ ਦੀ ਪੇਸ਼ਕਸ਼ ਕਰਦਾ ਹੈ ਪਰ ਇਸ ‘ਤੇ ਪੁਲਿਸ ਮੁਲਾਜ਼ਮ ਕੋਰੀਆਈ ਵਿਅਕਤੀ ਨੂੰ 500 ਰੁਪਏ ਨਹੀਂ ਸਗੋਂ 5000 ਰੁਪਏ ਦੇਣ ਲਈ ਸਮਝਾਉਂਦਾ ਹੈ। ਬਾਅਦ ਵਿਚ ਕੋਰੀਆਈ ਨਾਗਰਿਕ ਤੁਰੰਤ ਪੁਲਿਸ ਵਾਲੇ ਨੂੰ ਉਸ ਦੀ ਮਨਚਾਹੀ ਰਕਮ ਸੌਂਪ ਦਿੱਤਾ ਹੈ ਤੇ ਰੁਪਏ ਲੈਣ ਦੇ ਬਾਅਦ ਦੋਵੇਂ ਹੱਥ ਮਿਲਾਉਂਦੇ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਦਿਨ ਦਿਹਾੜੇ ਵੱਡੀ ਵਾਰਦਾਤ! ਲੁਟੇਰਿਆਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ CA ਤੋਂ ਲੁੱਟੇ 23 ਲੱਖ ਰੁਪਏ
ਟਵੀਟ ਵਿਚ ਕਿਹਾ ਗਿਆ ਕਿ ਪੁਲਿਸ ਵਾਲੇ ਨੇ ਆਪਣਾ ਬਚਾਅ ਕੀਤਾ ਹੈ। ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਹ ਚਾਲਾਨ ਦੀ ਰਸੀਦ ਦੇਣ ਵਾਲਾ ਸੀ ਪਰ ਇਸ ਵਿਚ ਕਾਰ ਚਾਲਕ ਉਥੋਂ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -: