ਚੀਨ ਦੇ ਉੱਤਰ-ਪੂਰਬੀ ਰਾਜ ਵਿੱਚ ਇੱਕ ਜਿਮਨੇਜ਼ੀਅਮ ਸਕੂਲ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਬੱਚਿਆਂ ਸਮੇਤ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਹਨ। ਉਹ ਮਿਡਲ ਸਕੂਲ ਵਾਲੀਬਾਲ ਟੀਮ ਦਾ ਹਿੱਸਾ ਸਨ। ਚਸ਼ਮਦੀਦਾਂ ਨੇ ਘਟਨਾ ਦੀ ਜਾਣਕਾਰੀ ਸਥਾਨਕ ਮੀਡੀਆ ਨੂੰ ਦਿੱਤੀ। ਚੀਨ ਨੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੀੜਤ ਪਰਿਵਾਰ ਹਸਪਤਾਲ ਤੋਂ ਹਸਪਤਾਲ ਭਟਕ ਰਹੇ ਹਨ। ਹਾਦਸੇ ਦੇ ਸਮੇਂ ਜਿੰਮ ‘ਚ ਬੱਚਿਆਂ ਸਮੇਤ 19 ਲੋਕ ਮੌਜੂਦ ਸਨ। ਅੱਠ ਲੋਕਾਂ ਦੀ ਜਾਨ ਬਚ ਗਈ। ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਸਕੂਲ ਦੀ ਛੱਤ ‘ਤੇ ਪਾਣੀ ਨੂੰ ਜਜ਼ਬ ਕਰਨ ਲਈ ਪੇਰਲਾਈਟ ਨੂੰ ਗੈਰ-ਕਾਨੂੰਨੀ ਢੰਗ ਨਾਲ ਜਮ੍ਹਾ ਕੀਤਾ ਗਿਆ ਸੀ। ਇਹ ਘਟਨਾ ਸਥਾਨਕ ਸਮੇਂ ਮੁਤਾਬਕ 3 ਵਜੇ (7 ਵਜੇ GMT) ਦੀ ਹੈ। ਮੌਕੇ ‘ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਟੀਮ ਦਾ ਕੋਚ ਬੱਚਿਆਂ ਦੇ ਨਾਂ ਦੱਸ ਰਿਹਾ ਹੈ। ਉਹ ਬਚਾਅ ਟੀਮ ਨੂੰ ਦੱਸ ਰਹੇ ਹਨ ਕਿ ਕਿਹੜੇ ਬੱਚੇ ਅੰਦਰ ਫਸੇ ਹੋਏ ਹਨ। ਘਟਨਾ ਚੀਨ ਦੇ ਉੱਤਰ-ਪੂਰਬ ‘ਚ ਕਿਕੀਹਾਰ ਸ਼ਹਿਰ ਦੀ ਹੈ, ਜਿੱਥੇ ਐਤਵਾਰ ਨੂੰ ਬੱਚੇ ਜਿਮ ‘ਚ ਫਿਜ਼ੀਕਲ ਟ੍ਰੇਨਿੰਗ ਲਈ ਆਏ ਸਨ।
ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਬਚਾਅ ਟੀਮ ਸਹੀ ਢੰਗ ਨਾਲ ਸੰਪਰਕ ਨਹੀਂ ਕਰ ਰਹੀ ਹੈ, ਜਿਸ ਨਾਲ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਹ ਨਹੀਂ ਦੱਸ ਰਹੇ। ਬਚਾਅ ਕਾਰਜ ਸੋਮਵਾਰ ਸਵੇਰ ਤੱਕ ਜਾਰੀ ਹੈ। ਇੱਕ ਪੀੜਤ ਪਰਿਵਾਰ ਨੇ ਦੱਸਿਆ ਕਿ ਬਚਾਅ ਕਾਰਜ ਟੀਮ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਚਲੀ ਗਈ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਦਸੇ ਤੋਂ ਬਾਅਦ ਆਪਣੀ ਧੀ ਨੂੰ ਨਹੀਂ ਦੇਖਿਆ ਹੈ। ਜਿਨ੍ਹਾਂ ਬੱਚਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਉਨ੍ਹਾਂ ਦੇ ਚਿਹਰੇ ਚਿੱਕੜ ਅਤੇ ਖ਼ੂਨ ਨਾਲ ਲੱਥਪੱਥ ਸਨ।
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ! ਚੂਹੇ ਨੇ ਕੁਤਰ ਦਿੱਤੇ ਮਰੀਜ਼ ਦੇ ਅੰਗ, ਸੌਂਦਾ ਰਿਹਾ ICU ਸਟਾਫ, ਜਾਂਚ ਦੇ ਹੁਕਮ
ਚੀਨ ਵਿੱਚ ਨਿਰਮਾਣ ਕਾਰਜਾਂ ਦੌਰਾਨ ਘਟਨਾਵਾਂ ਆਮ ਹਨ। ਇਲਜ਼ਾਮ ਲੱਗੇ ਹਨ ਕਿ ਉਸਾਰੀ ਕੰਮਾਂ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਠੋਸ ਕਾਰਵਾਈ ਨਿਯਮਾਂ ਦੀ ਘਾਟ ਹੈ। ਪਿਛਲੇ ਮਹੀਨੇ ਚੀਨ ਦੇ ਉੱਤਰੀ-ਪੱਛਮੀ ਸੂਬੇ ‘ਚ ਇਕ ਰੈਸਟੋਰੈਂਟ ‘ਚ ਵੱਡਾ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ 31 ਲੋਕਾਂ ਦੀ ਮੌਤ ਹੋ ਗਈ ਸੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਦੋਂ ਧਮਾਕਾ ਹੋਇਆ ਤਾਂ ਰੈਸਟੋਰੈਂਟ ਦਾ ਇਕ ਕਰਮਚਾਰੀ ਗੈਸ ਟੈਂਕ ‘ਚ ਵਾਲਵ ਬਦਲ ਰਿਹਾ ਸੀ। ਅਪ੍ਰੈਲ ਵਿੱਚ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 29 ਲੋਕਾਂ ਦੀ ਜਾਨ ਚਲੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: