ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਸੋਧਿਆ ਹੋਇਆ ਸਮਾਰਟ ਪਾਰਕਿੰਗ ਦਾ ਪ੍ਰਸਤਾਵ ਪਾਸ ਹੋ ਗਿਆ। ਇਸ ਤਹਿਤ ਹੁਣ ਦੋਪਹੀਆ ਵਾਹਨ ਦੇ ਕੋਈ ਵੀ ਪੈਸੇ ਨਹੀਂ ਲੱਗਣਗੇ। ਜੇਕਰ ਪਾਰਕਿੰਗ ਵਿਚ ਕਾਰ ਨੂੰ 15 ਮਿੰਟ ਤੱਕ ਖੜ੍ਹਾ ਕਰਦੇ ਹਨ ਤਾਂ ਇਸ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ।
240 ਮਿੰਟ ਤੱਕ 15, 480 ਮਿੰਟ ਦੇ 20 ਰੁਪਏ ਕਾਰ ਪਾਰਕਿੰਗ ਲਈ ਦੇਣੇ ਹੋਣਗੇ। ਇਸ ਦੇ ਬਾਅਦ 10 ਰੁਪਏ ਪ੍ਰਤੀ ਘੰਟਾ ਦੇਣਾ ਹੋਵੇਗਾ। 12 ਘੰਟੇ ਲਈ 50 ਰੁਪਏ ਦੇ ਕੇ ਪਾਸ ਬਣਾਇਆ ਜਾ ਸਕੇਗਾ। ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਬਾਹਰ ਦੇ ਨੰਬਰਾਂ ਦੇ ਵਾਹਨਾਂ ਲਈ ਪਾਰਕਿੰਗ ਦੇ ਰੇਟ ਡਬਲ ਹੋਣਗੇ। ਇਹ ਰੇਟ ਸਮਾਰਟ ਪਾਰਕਿੰਗ ਬਣਨ ਦੇ ਬਾਅਦ ਲਾਗੂ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: