ਭਾਰਤ ਤੋਂ ਪਾਕਿਸਤਾਨ ਪਹੁੰਚੀ ਅੰਜੂ ਨੇ ਨਸਰੁੱਲਾ ਨਾਲ ਵਿਆਹ ਕਰ ਲਿਆ ਹੈ। ਅੰਜੂ ਨੇ ਈਸਾਈ ਧਰਮ ਛੱਡ ਕੇ ਇਸਲਾਮ ਧਰਮ ਅਪਨਾ ਲਿਆ ਤੇ ਨਵਾਂ ਇਸਲਾਮੀ ਨਾਂ ਫਾਤਿਮਾ ਰੱਖ ਲਿਆ। ਅੱਜ ਦੋਵਾਂ ਦੇ ਵਿਆਹ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਅੰਜੂ ਤੇ ਨਸਰੁੱਲਾ ਦਾ ਵਿਆਹ ਦੀਰ ਅਪਰ ਦੇ ਡਿਸਟ੍ਰਿਕਟ ਕੋਰਟ ਵਿਚ ਹੋਇਆ। ਵਿਆਹ ਦੇ ਬਾਅਦ ਅੰਜੂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਮੇਰੇ ਕੋਲ ਘੱਟ ਸਮਾਂ ਹੈ, ਮੈਨੂੰ ਫਿਰ ਇਥੇ ਆਉਣਾ ਚਾਹੀਦਾ।
ਅੰਜੂ ਦਾ ਜਨਮ ਉੱਤਰ ਪ੍ਰਦੇਸ਼ ਦੇ ਕੈਲੋਰ ਪਿੰਡ ਵਿਚ ਹੋਇਆ ਸੀ ਤੇ ਉਹ ਰਾਜਸਥਾਨ ਦੇ ਅਲਵਰ ਵਿਚ ਰਹਿੰਦੀ ਸੀ। ਨਸਰੁੱਲਾ ਤੇ ਅੰਜੂ ਦੀ ਦੋਸਤੀ 2019 ਵਿਚ ਫੇਸਬੁੱਕ ਜ਼ਰੀਏ ਹੋਈ ਸੀ। ਬੀਤੇ ਦਿਨ ਹੀ ਨਸਰੁੱਲਾ ਨੇ ਅੰਜੂ ਨਾਲ ਪ੍ਰੇਮ ਸਬੰਧ ਹੋਣ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਵਿਆਹ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਅੰਜੂ ਵੀਜ਼ੇ ਦੀ ਮਿਆਦ ਪੂਰੀ ਹੋਣ ‘ਤ 20 ਅਗਸਤ ਨੂੰ ਵਾਪਸ ਪਰਤ ਜਾਵੇਗੀ।
ਹੁਣ ਦੋਵਾਂ ਦੇ ਵਿਆਹ ਦੀ ਖਬਰ ਸਾਹਮਣੇ ਆਈ। ਅੰਜੂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕਬਾਇਲੀ ਜ਼ਿਲ੍ਹੇ ਉਪਰੀ ਦੀਰ ਵਿਚ ਨਸਰੁੱਲਾ ਨੂੰ ਮਿਲਣ ਗਈ ਸੀ। ਅੰਜੂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਤੇ ਉਸ ਦੇ ਦੋ ਬੱਚੇ ਵੀ ਹਨ। ਅੰਜੂ ਦੀ 15 ਸਾਲ ਦੀ ਧੀ ਤੇ 6 ਸਾਲ ਦਾ ਬੇਟਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ 29 ਜੁਲਾਈ ਤੱਕ ਬੰਦ ਰਹਿਣਗੇ ਸਕੂਲ, DC ਵੱਲੋਂ ਹੁਕਮ ਜਾਰੀ
ਅੰਜੂ ਦੇ ਪਤੀ ਅਰਵਿੰਦ ਰਾਜਸਥਾਨ ਵਿਚ ਰਹਿੰਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਸੀ ਕਿ ਅੰਜੂ ਜਲਦ ਹੀ ਵਾਪਸ ਆ ਜਾਵੇਗੀ। ਅਰਵਿੰਦ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਵੀਰਵਾਰ ਨੂੰ ਜੈਪੁਰ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੀ ਸੀ ਪਰ ਬਾਅਦ ਵਿਚ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਉਹ ਪਾਕਿਸਤਾਨ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: