ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿਚ 12 ਮਿੰਨੀ ਖੇਲੋ ਇੰਡੀਆ ਸੈਂਟਰ ਖੋਲ੍ਹਣ ਦਾ ਪ੍ਰਸਤਾਵ ਕੇਂਦਰ ਨੂੰ ਭੇਜਿਆ ਹੈ। ਕੇਂਦਰੀ ਖੇਡ ਮੰਤਰਾਲੇ ਪ੍ਰਸਤਾਵ ‘ਤੇ ਕੰਮ ਕਰ ਰਿਹਾ ਹੈ, ਜਲਦ ਹੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਜੇਕਰ ਕੇਂਦਰ ਵੱਲੋਂ ਪ੍ਰਸਤਾਵ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਸਰਕਾਰ ਨੂੰ ਹਰ ਕੇਂਦਰ ਲਈ 5 ਲੱਖ ਸਾਲਾਨਾ ਗ੍ਰਾਂਟ ਵੀ ਮਿਲੇਗੀ। ਇਸ ਨਾਲ ਸ਼ਹਿਰ ਵਿਚ ਖਿਡਾਰੀਆਂ ਨੂੰ ਕੋਚਿੰਗ ਤੇ ਬੁਨਿਆਦੀ ਢਾਂਚੇ ਵਿਚ ਬਿਹਤਰ ਸਹੂਲਤਾਂ ਮਿਲਣਗੀਆਂ। ਇਨ੍ਹਾਂ ਕੇਂਦਰਾਂ ਰਾਹੀਂ ਬੱਚਿਆਂ ਨੂੰ ਰਸਮੀ ਖੇਡਿਆਂ ਨਾਲ ਜੋੜਿਆ ਜਾਵੇਗਾ।
ਕੇਂਦਰ ਨੂੰ ਭੇਜੇ ਗਏ ਪ੍ਰਸਤਾਵ ਮੁਤਾਬਕ ਲੇਕ ਸਪੋਰਟਸ ਕੰਪਲੈਕਸ ‘ਤੇ ਤੀਰਅੰਦਾਜ਼ੀ, 56 ਸਪੋਰਟਸ ਕੰਪਲੈਕਸ ਵਿਚ ਮੁੱਕੇਬਾਜ਼ੀ, 43 ਸਪੋਰਟਸ ਕੰਪਲੈਕਸ ਵਿਚ ਗਤਕਾ, ਸੈਕਟਰ-34 ਵਿਚ ਜੂਡੋ ਸੈਂਟਰ, ਸੈਕਟਰ-42 ਸਪੋਰਟਸ ਕੰਪਲੈਕਸ ਵਿਚ ਖੋ-ਖੋ, ਕਬੱਡੀ, ਵਾਲੀਬਾਲ ਤੇ ਵੇਟ ਲਿਫਟਿੰਗ, ਸੈਕਟਰ-7 ਸਪੋਰਟਸ ਕੰਪਲੈਕਸ ਵਿਚ ਮੱਲੰਬ, ਸੈਕਟਰ-43 ਵਿਚ ਸਕਵੈਸ਼, ਸੈਕਟਰ-23 ਵਿਚ ਤੈਰਾਕੀ ਤੇ ਮਨੀਮਾਜਰਾ ਸਪੋਰਟਸ ਕੰਪਲੈਕਸ ਵਿਚ ਕੁਸ਼ਤੀ ਲਈ ਮਿੰਨੀ ਖੇਲੋ ਇੰਡੀਆ ਸੈਂਟਰ ਖੋਲ੍ਹੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦਾ ਸਮਾਂ ਬਦਲਿਆ, ਹੁਣ 27 ਜੁਲਾਈ ਦੀ ਬਜਾਏ ਇਸ ਦਿਨ ਹੋਵੇਗੀ ਮੀਟਿੰਗ
ਚੰਡੀਗੜ੍ਹ ਸਪੋਰਟਸ ਕੌਂਸਲ ਨੇ 8 ਕੋਚ ਭਰਤੀ ਲਈ ਜਾਣ ਲਈ ਅਰਜ਼ੀਆਂ ਮੰਗੀਆਂ ਹਨ। ਕੌਂਸਲ ਨੇ ਬੈਡਮਿੰਟਨ ਤੇ ਤੈਰਾਕੀ ਲਈ 2-2 ਕੋਚ, ਕ੍ਰਿਕਟ, ਕਬੱਡੀ, ਸਾਫਟਬਾਲ ਤੇ ਵਾਲੀਬਾਲ ਲਈ ਇਕ-ਇਕ ਕੋਚ ਲਈ ਨਿਯੁਕਤੀ ਨੰ ਮਨਜੂਰੀ ਦਿੱਤੀ ਹੈ। ਸ਼ਹਿਰ ਵਿਚ ਸਾਫਟਬਾਲ ਦਾ ਕੋਈ ਕੋਚ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: