ਅੱਜ ਦੇ ਡਿਜੀਟਲ ਯੁੱਗ ਵਿੱਚ ਹਰ ਵਿਅਕਤੀ ਪੇਟੀਐਮ ਜਾਂ ਕਿਸੇ ਹੋਰ ਡਿਜੀਟਲ ਐਪ ਰਾਹੀਂ ਬਾਜ਼ਾਰ ਵਿੱਚ ਪੈਸਿਆਂ ਦਾ ਲੈਣ-ਦੇਣ ਕਰ ਰਿਹਾ ਹੈ। ਚਾਹ ਦੀ ਦੁਕਾਨ ‘ਤੇ ਵੀ ਡਿਜੀਟਲ ਐਪ ਦੀ ਵਰਤੋਂ ਸ਼ੁਰੂ ਹੋ ਗਈ ਹੈ। ਪਰ ਜੇ ਤੁਸੀਂ ਵੀ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹੋ ਜਾਂ ਇਨ੍ਹਾਂ ਰਾਹੀਂ ਪੈਸਿਆਂ ਦਾ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਚੌਕਸ ਕਰਨ ਵਾਲੀ ਹੈ।
ਮਾਮਲਾ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਹੈ, ਜਿੱਥੇ ਇੱਕ ਦੁਕਾਨਦਾਰ ਨਾਲ 76,000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੇਟੀਐਮ ਐਪ ਦੀ ਵਰਤੋਂ ਕਰਨ ਵਾਲੇ ਸੰਨੀ ਖੇੜਾ ਦੇ ਪੇਟੀਐਮ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ ਹਨ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਾ। ਨਾ ਉਸ ਨੂੰ ਓਟੀਪੀ ਦਾ ਮੈਸੇਜ ਆਇਆ, ਨਾ ਕੋਈ ਮੋਬਾਈਲ ਦਾ ਮੈਸੇਜ। ਉਸ ਦੀ ਈਮੇਲ ਹੈਕ ਕਰ ਲਈ ਗਈ ਤੇ ਪੇਟੀਐੱਮ ਖਾਤੇ ਤੋਂ ਪੈਸੇ ਉਡਾ ਲਏ ਗਏ। ਆਪਣੇ ਨਾਲ ਹੋਈ ਇਸ ਧੋਖਾਧੜੀ ਸਬੰਧੀ ਪੀੜਤ ਸੰਨੀ ਖੇੜਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੀੜਤ ਸੰਨੀ ਖੇੜਾ ਨੇ ਦੱਸਿਆ ਕਿ ਉਸ ਨੇ ਆਪਣੇ ਪੇਟੀਐਮ ਵਾਲੇਟ ਵਿੱਚ ਰੱਖੇ ਪੇਮੈਂਟ ਨਾਲ ਕ੍ਰੈਡਿਟ ਕਾਰਡ ਦਾ ਬਿੱਲ ਭਰਨਾ ਸੀ। ਪਰ ਜਦੋਂ ਉਸਨੇ ਬਿੱਲ ਦਾ ਭੁਗਤਾਨ ਕਰਨਾ ਸ਼ੁਰੂ ਕੀਤਾ ਤਾਂ ਉਸ ਨੇ ਦੇਖਿਆ ਕਿ ਉਸਦੇ ਪੇਟੀਐਮ ਖਾਤੇ ਤੋਂ ਸਾਰੇ ਭੁਗਤਾਨ ਡੈਬਿਟ ਹੋ ਗਏ ਹਨ। ਸੰਨੀ ਨੇ ਦੱਸਿਆ ਕਿ ਉਸ ਨੂੰ ਕੋਈ ਓਟੀਪੀ ਨਹੀਂ ਆਇਆ ਅਤੇ ਨਾ ਹੀ ਉਸ ਨੂੰ ਕੋਈ ਫਰਾਡ ਕਾਲ ਆਈ ਹੈ।ਉਸ ਦੇ ਫੋਨ ‘ਤੇ ਮੈਸੇਜ ਕਿਸੇ ਹੋਰ ਨੰਬਰ ‘ਤੇ ਜਾ ਰਹੇ ਸਨ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਉਸ ਦੇ ਸਾਹਮਣੇ ਆਈ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਦਾ ਫੈਸਲਾ, ਦਿੱਲੀ ‘ਚ 4 ਦਿਨ ਰਹੇਗਾ ਡ੍ਰਾਈ ਡੇ, ਇਨ੍ਹਾਂ ਦਿਨਾਂ ‘ਤੇ ਨਹੀਂ ਮਿਲੇਗੀ ਸ਼ਰਾਬ
ਸੰਨੀ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ ਸਬੰਧੀ ਪੁਲਿਸ ਦੇ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੰਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਲੋਕਾਂ ਨੂੰ ਇਸ ਤਰ੍ਹਾਂ ਦੀ ਧੋਖਾਧੜੀ ਅਤੇ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਚਿਤਾਵਨੀ ਦਿੰਦਾ ਰਹਿੰਦਾ ਹੈ ਪਰ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਨਾਲ ਅਜਿਹੀ ਧੋਖਾਧੜੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: