ਐੱਚਆਈਵੀ ਦੇ ਜਿਹੜੇ ਮਰੀਜ਼ਾਂ ਵਿਚ ਹੈਪੇਟਾਈਟਸ ਸੀ ਵੀ ਪਾਜ਼ਿਟਿਵ ਹੁੰਦਾ ਹੈ ਉਨ੍ਹਾਂ ਦਾ ਇਲਾਜ ਕਾਫੀ ਮੁਸ਼ਕਲ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਮਰੀਜ਼ਾਂ ਨੂੰ HIV ਤੇ ਹੈਪੇਟਾਈਟਸ ਤੋਂ ਬਚਾਅ ਲਈ ਜੋ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਇਕ-ਦੂਜੇ ਦੇ ਪ੍ਰਭਾਵ ਨੂੰ ਘੱਟ ਕਰਦੀਆਂ ਹਨ। ਹੁਣ ਇਨ੍ਹਾਂ ਮਰੀਜ਼ਾਂ ਇਲਾਜ ਆਸਾਨ ਹੋ ਗਿਆ ਹੈ।
ਪੀਜੀਆਈ ਹੈਪੇਟੋਲਾਜੀ ਵਿਭਾਗ ਦੇ ਮਾਹਿਰਾਂ ਨੇ ਅਜਿਹਾ ਮਰੀਜ਼ਾਂ ਦੇ ਇਲਾਜ ਵਿਚ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਲਈ ਦਵਾਈਆਂ ਵਿਚ ਬਦਲਾਅ ਕਰਕੇ ਇਲਾਜ ਨੂੰ ਹੋਰ ਬੇਹਤਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਸੋਧ ਵਿਚ ਸ਼ਾਮਲ ਮਰੀਜ਼ਾਂ ਵਿਚ ਬਦਲੀ ਗਈ ਦਵਾਈ ਨਾਲ ਬੇਹਤਰ ਨਤੀਜੇ ਸਾਹਮਣੇ ਆਉਣ ਨਾਲ ਇਲਾਜ ਵੀ ਆਸਾਨ ਹੋ ਗਿਆ ਹੈ।
ਸੋਧ ਦੇ ਮੁੱਖ ਲੇਖਕ ਹੇਪੇਟੋਲਾਜੀ ਵਿਭਾਗ ਦੇ ਪ੍ਰੋ. ਆਰਕੋ ਡੇ ਨੇ ਦੱਸਿਆ ਕਿ ਹੈਪੇਟਾਈਟਸ ਸੀ ਵਾਇਰਸ ਸੰਕਰਮਣ HIV-ਏਡਸ ਨਾਲ ਪੀੜਤ ਲੋਕਾਂ ਵਿਚ ਵਧ ਪਾਇਆ ਜਾਂਦਾ ਹੈ। ਇਹ ਖਰਾਬ ਰੋਗ ਦਾ ਸੰਕੇਤ ਦਿੰਦਾ ਹੈ। ਇਸ ਲਈ ਕੀਤੇ ਗਏ ਫਾਰਮਾਕੋਕਾਇਟੈਨਿਕ ਅਧਿਐਨ ਦੇ ਨਤੀਜੇ ਵੇਲਪਟਾਸਵਿਰ ਤੇ ਡੋਲਗਟੇਗ੍ਰੇਵਿਰ ਵਿਚ ਮਹੱਤਵਪੂਰਨ ਕਿਰਿਆ ਦੀ ਹਾਜ਼ਰੀ ਦਾ ਸੁਝਾਅ ਦਿੰਦੇ ਹਨ। ਇਸ ਨੂੰ ਹੁਣਏ ਜਿਹੇ WHO ਵੱਲੋਂ ਏਆਰਟੀ ਦੇ ਡੋਜ਼ ਦੇ ਹਿੱਸੇ ਵਜੋਂ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਇਸ ਖੋਜ ਦੌਰਾਨ ਦੋਵੇਂ ਮਰਜ਼ਾਂ ਤੋਂ ਪੀੜਤ 50 ਮਰੀਜ਼ਾਂ ਦੀ ਪਛਾਣ ਕੀਤੀ ਗਈ। ਉਨ੍ਹਾਂ ਸਾਰੇ ਮਰੀਜ਼ਾਂ ਦਾ 12 ਹਫ਼ਤਿਆਂ ਲਈ SOF ਅਤੇ VEL ਨਾਲ ਇਲਾਜ ਕੀਤਾ ਗਿਆ ਸੀ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਮਰੀਜ਼ਾਂ ਵਿੱਚ ਹੀਮੋਗ੍ਰਾਮ, ਜਿਗਰ ਅਤੇ ਗੁਰਦੇ ਦੇ ਫੰਕਸ਼ਨ ਟੈਸਟਾਂ ਦਾ ਮੁਲਾਂਕਣ ਕੀਤਾ ਗਿਆ ਸੀ। ਇਸ ਤੋਂ ਇਲਾਵਾ, 12 ਹਫ਼ਤਿਆਂ ਬਾਅਦ ਸਸਟੇਨਡ ਵਾਇਰਲੋਜੀਕਲ ਰਿਸਪਾਂਸ (SVR) ਦਾ ਵੀ ਮੁਲਾਂਕਣ ਕੀਤਾ ਗਿਆ। ਦੋਵੇਂ ਨਤੀਜੇ ਤਸੱਲੀਬਖਸ਼ ਰਹੇ। ਨਵੀਂ ਦਵਾਈ ਨਾਲ ਵਾਇਰਸ ਨੂੰ ਖਤਮ ਕਰਨ ਦੀ ਪ੍ਰਕਿਰਿਆ ਪਹਿਲਾਂ ਦਿੱਤੀ ਗਈ ਦਵਾਈ ਦੇ ਮੁਕਾਬਲੇ ਤੇਜ਼ ਪਾਈ ਗਈ। ਇਸ ਦੇ ਨਾਲ ਹੀ ਮਰੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਹੈਪੇਟਾਈਟਸ ਦੇ ਮਰੀਜ਼ਾਂ ਦਾ ਇਲਾਜ ਆਸਾਨ ਬਣਾਉਣ ਲਈ ਇਹ ਖੋਜ ਕੀਤੀ ਗਈ ਹੈ। ਇਸ ਦੇ ਨਤੀਜਿਆਂ ਦੇ ਆਧਾਰ ‘ਤੇ ਹੁਣ ਜ਼ਿਲ੍ਹਾ ਹਸਪਤਾਲਾਂ ਤੇ ਹੋਰ ਛੋਟੇ ਹਸਪਤਾਲਾਂ ਵਿਚ ਬਿਨਾਂ ਮੁਸ਼ਕਲ ਦੇ ਅਜਿਹੇ ਮਰੀਜ਼ਾਂ ਦਾ ਆਸਾਨੀ ਨਾਲ ਇਲਾਜ ਸੰਭਵ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: