ਆਜ਼ਾਦੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਤਿਆਰੀ ਵਿਚ ਜੁਟੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਵੱਡੀ ਸਾਜਿਸ਼ ਨੂੰ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਨੇ ਕੇਐੱਲਐੱਫ ਦੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਓਸੀ ਦੇ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਨੂੰ ਕੁਝ ਨੇਤਾਵਾਂ, ਪੁਲਿਸ ਅਧਿਕਾਰੀਆਂ ਤੇ ਵੱਡੇ ਵਪਾਰੀਆਂ ਦੀ ਹੱਤਿਆ ਲਈ ਸੂਚੀ ਸੌਂਪੀ ਸੀ। ਇਨ੍ਹਾਂ ਨਾਲ ਕੁਝ ਲੋਕਾਂ ਦੀ ਰੇਕੀ ਵੀ ਕਰਵਾਈ ਗਈ ਸੀ।
ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਵਿਚ ਗਗਨਦੀਪ ਸਿੰਘ ਉਰਫ ਗੁਰੀ ਵਾਸੀ ਹੰਸ ਕਲਾਂ ਜਗਰਾਓਂ (ਗੁਰਦਾਸਪੁਰ) ਆਸ਼ੀਸ਼ ਉਰਫ ਗੋਪੀ ਵਾਲੀ ਗੁਰਦਾਸਪੁਰ, ਸਾਗਰ ਮਸੀਹ ਉਰਫ ਰਾਜਾ ਰਾਜੀਵ ਮਸੀਹ ਉਰਫ ਮੋਨਾ ਵਾਸੀ ਪਿੰਡ ਕੋਟਲਾ ਗੁਜਰਾਂ ਤੇ ਸਨਮਦੀਪ ਸਿੰਘ ਚੀਮਾ ਸ਼ਾਮਲ ਹਨ। ਪੁਲਿਸ ਦੀਆਂ ਟੀਮਾਂ ਦੋ ਹਫਤਿਆਂ ਤੋਂ ਉਨ੍ਹਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ। ਟੀਮ ਨੂੰ ਸੂਚਨਾ ਮਿਲੀ ਸੀ ਕਿ ਭਾਰਤ ਵਿਰੋਧੀ ਵੱਡੀ ਸਾਜਿਸ਼ ਰਚੀ ਜਾ ਰਹੀ ਹੈ।ਇਸ ਦੇ ਬਾਅਦ ਪੁਲਿਸ ਨੇ ਖੁਫੀਆ ਜਾਣਕਾਰੀ ਇਕੱਠੀ ਕਰਕੇ ਤਕਨੀਕੀ ਜਾਂਚ ਕਰਨ ਦੇ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਨਵੇਂ ਮਾਡਿਊਲ ਸਬੰਧੀ ਉਨ੍ਹਾਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਣ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਨੇ 24 ਜੂਨ 2023 ਨੂੰ ਬਟਾਲਾ ਵਿਚ ਰਾਜੀਵ ਮਹਾਜਨ ਨੂੰ ਨਿਸ਼ਾਨਾ ਬਣਾਇਆ। ਉਹ ਸੂਬੇ ਵਿਚ ਟਾਰਗੈੱਟ ਕਿਲਿੰਗ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਜ਼ਰੀਏ ਇਸ ਵੱਖਰੇ ਮਾਡਿਊਲ ਨੂੰ ਚਲਾ ਰਹੇ ਸਨ।
ਇਹ ਵੀ ਪੜ੍ਹੋ : ਹੜ੍ਹ ਨਾਲ ਨੁਕਸਾਨ ਦੀ ਖਾਸ ਗਿਰਦਾਵਰੀ 15 ਅਗਸਤ ਤੱਕ, 19 ਜ਼ਿਲ੍ਹਿਆਂ ਦੇ 1495 ਪਿੰਡ ਪ੍ਰਭਾਵਿਤ
ਜਾਂਚ ਵਿਚ ਸਾਹਮਣੇ ਆਇਆ ਹੈ ਕਿ KLF ਦੇ ਅੱਤਵਾਦੀ ਫਰਜ਼ੀ ਨਾਂ ਰਣਜੋਧ ਸਿੰਘ ਦਾ ਇਸਤੇਮਾਲ ਕਰਕੇ ਭਾਰਤ ਵਿਚ ਨੌਜਵਾਨ ਦੀ ਪਛਾਣ ਕਰ ਰਹੇ ਹਨ ਤੇ ਜੇਲ੍ਹ ਵਿਚ ਬੰਦ ਅਪਰਾਧੀਆਂ ਜ਼ਰੀਏ ਗਿਰੋਹ ਵਿਚ ਮੈਂਬਰਾਂ ਨੂੰ ਭਰਤੀ ਕਰ ਰਹੇ ਹਨ। ਹੈਂਡਲਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਅਜਿਹੇ ਨੌਜਵਾਨਾਂ ਨੂੰ ਡਰਾਉਂਦੇ ਹਨ ਤੇ ਸੂਬੇ ਵਿਚ ਸੋਚੀ ਸਮਝੀਆਂ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਦੇ ਹਨ। ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀਆਂ ‘ਤੇ ਆਈਪੀਸੀ ਦੀ ਧਾਰਾ 153, 153 ਏ ਤੇ 120 ਬੀ, ਆਰਮਸ ਐਕਟ ਦੀ ਧਾਰਾ 25(7) ਤੇ 25 ਤੇ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਯੂਏਪੀਏ ਦੀ ਧਾਰਾ 18 ਤੇ 20 ਤਹਿਤ ਕੇਸ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: