ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਪੈਰ ਫਿਸਲਣ ਕਾਰਨ ਸਤਲੁਜ ਵਿੱਚ ਰੁੜ੍ਹ ਗਿਆ। ਸੂਚਨਾ ਮਿਲਣ ’ਤੇ ਪਿੰਡ ਵਾਸੀ ਅਤੇ ਬੀਐਸਐਫ ਦੇ ਜਵਾਨ ਮੌਕੇ ’ਤੇ ਪੁੱਜੇ ਪਰ ਨੌਜਵਾਨ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਬਠਿੰਡਾ ਤੋਂ ਐਨਡੀਆਰਐਫ ਦੀ ਟੀਮ ਬੁਲਾਈ ਗਈ। ਤਲਾਸ਼ੀ ਦੌਰਾਨ ਐਨਡੀਆਰਐਫ ਦੀ ਟੀਮ ਨੇ ਸਤਲੁਜ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦਿਆਂ ਪਿੰਡ ਵਾਸੀ ਜੇਤੂ ਸਿੰਘ ਨੇ ਦੱਸਿਆ ਕਿ ਸਤਲੁਜ ਪਾਰ ਕਰਕੇ 2 ਵਿਅਕਤੀ ਮਜ਼ਦੂਰੀ ਕਰਨ ਗਏ ਸਨ। ਵਾਪਸ ਪਰਤਦੇ ਸਮੇਂ ਇੱਕ ਵਿਅਕਤੀ ਨਹਾਉਣ ਲੱਗਾ ਤਾਂ ਪਾਣੀ ਵਿੱਚ ਡੁੱਬਣ ਲੱਗਾ। ਇਸ ਦੌਰਾਨ ਉਸ ਦੇ ਸਾਥੀ 22 ਸਾਲਾਂ ਪੱਪੂ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਹਿਠਾੜ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪੱਪੂ ਸਿੰਘ ਖ਼ੁਦ ਸਤਲੁਜ ਵਿੱਚ ਰੁੜ੍ਹ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਪੈਂਚਰ ਲਵਾਉਂਦੇ ਡਰਾਈਵਰ ਦੀ ਪਿੱਠ ਪਿੱਛੇ ਚੋਰੀ, ਗੱਡੀ ‘ਚੋਂ 22 ਲੱਖ ਲੈ ਉੱਡੇ ਬਦਮਾਸ਼
ਮੌਕੇ ’ਤੇ ਪਿੰਡ ਵਾਸੀਆਂ ਅਤੇ ਬੀਐਸਐਸਐਫ ਵੱਲੋਂ ਲਾਪਤਾ ਵਿਅਕਤੀ ਪੱਪੂ ਸਿੰਘ ਦੀ ਭਾਲ ਲਈ ਯਤਨ ਕੀਤੇ ਗਏ ਪਰ ਕੁਝ ਪਤਾ ਨਹੀਂ ਲੱਗਾ। ਮੌਕੇ ‘ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਭਾਲ ਕਰ ਰਹੀ NDRF ਦੀ ਟੀਮ ਨੇ ਵੀਰਵਾਰ ਸਵੇਰੇ ਕਰੀਬ 11:30 ਵਜੇ ਉਸ ਦੀ ਲਾਸ਼ ਬਰਾਮਦ ਕਰ ਲਈ ਹੈ।
ਮ੍ਰਿਤਕ ਪੱਪੂ ਸਿੰਘ ਕੁਆਰਾ ਸੀ ਅਤੇ ਉਸ ਦੇ ਪਿਤਾ ਮੁਖਤਾਰ ਅਤੇ ਭਰਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਭੈਣ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਬਿਸ਼ਨ ਰਾਮ ਨੇ ਦੱਸਿਆ ਕਿ ਪੱਪੂ ਸਿੰਘ ਬੁੱਧਵਾਰ ਸ਼ਾਮ ਕਰੀਬ 4 ਵਜੇ ਸਤਲੁਜ ‘ਚ ਡੁੱਬ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਬਾਲ ਵਿੱਚ ਗਏ। ਸਵੇਰੇ ਕਰੀਬ 11:30 ਵਜੇ ਉਸ ਦੀ ਲਾਸ਼ ਉੱਥੇ ਹੀ ਪਾਣੀ ਦੇ ਅੰਦਰ ਮਿੱਟੀ ਹੇਠਾਂ ਦੱਬੀ ਹੋਈ ਮਿਲੀ।
ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਉਨ੍ਹਾਂ ਦੇ ਖਿਲਾਫ 174 ਸੀ.ਆਰ.ਪੀ.ਸੀ ਦੀ ਕਾਰਵਾਈ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: