ਇੱਕ ਬੰਦੇ ਨੂੰ ਜੀਵਨ ਵਿੱਚ ਯਕੀਨੀ ਤੌਰ ‘ਤੇ ਇੱਕ ਸਾਥੀ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਦਾ ਸਾਰੀ ਉਮਰ ਸਾਥ ਦੇਵੇ, ਉਸ ਨੂੰ ਸਮਝੇ ਉਸ ਦਾ ਖਿਆਲ ਰਖਣ। ਇਹ ਕਪਲ ਇੱਕ-ਦੂਜੇ ਦੇ ਬਗੈਰ ਅਧੂਰੇ ਹਨ ਅਤੇ ਇਸ ਕਮੀ ਦਾ ਅਹਿਸਾਸ ਉਸ ਵੇਲੇ ਹੁੰਦਾ ਹੈ ਜਦੋਂ ਦੋਵਾਂ ਵਿੱਚੋਂ ਕੋਈ ਇੱਕ ਦੁਨੀਆ ਵਿੱਚੋਂ ਚਲਾ ਜਾਵੇ, ਪਰ ਕਈ ਲੋਕ ਹੁੰਦੇ ਹਨ ਜੋ ਸਮਾਂ ਦੇਖ ਕੇ ਦੂਜਾ ਵਿਆਹ ਕਰ ਲੈਂਦੇ ਹਨ ਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਦੇ ਹਨ ਪਰ ਇਸ ਦੀ ਵੀ ਉਮਰ ਹੁੰਦੀ ਹੈ। ਜੇ ਉਮਰ ਵੱਧ ਹੋ ਜਾਵੇ ਤਾਂ ਲੋਕ ਇਸ ਦੇ ਬਾਰੇ ਤਰ੍ਹਾਂ-ਤਰ੍ਹਾਂ ਦੀ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ ਹਨ।
ਅਜਿਹਾ ਹੀ ਇੱਕ ਮਾਮਲਾ ਅੱਜਕਲ੍ਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਮੀਆਂਵਾਲੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਇੱਥੇ ਮੁਹੰਮਦ ਜ਼ਕਾਰੀਆ ਨਾਂ ਦੇ ਵਿਅਕਤੀ ਨੇ 95 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਸੀ।ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੇ ਇਸ ਦੇ ਲਈ ਆਪਣੇ ਬੱਚਿਆਂ ਦੀ ਸਹਿਮਤੀ ਵੀ ਲਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੀਆਂਵਾਲੀ ਦੇ ਪਖਵਾਲ ਚੌਕ ਇਲਾਕੇ ‘ਚ ਰਹਿਣ ਵਾਲਾ ਮੁਹੰਮਦ ਜ਼ਕਰੀਆ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਕਾਫੀ ਇਕੱਲਾ ਹੋ ਗਿਆ ਸੀ।
ਸਾਲ 2011 ‘ਚ ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲਾ ਰਹਿਣ ਲੱਗਾ। ਉਸ ਨੇ ਆਪਣੇ ਬੱਚਿਆਂ ਨਾਲ ਵਿਆਹ ਕਰਵਾਉਣ ਦਾ ਵੀ ਜ਼ਿਕਰ ਕੀਤਾ ਸੀ ਪਰ ਉਸ ਸਮੇਂ ਉਸ ਦੇ ਬੱਚਿਆਂ ਨੇ ਸਮਾਜ ਦਾ ਹਵਾਲਾ ਦੇ ਕੇ ਉਸ ਦੀ ਇੱਛਾ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਬੱਚਿਆਂ ਦੇ ਇਸ ਫੈਸਲੇ ਤੋਂ ਬਾਅਦ ਉਹ ਹੋਰ ਉਦਾਸ ਹੋ ਗਿਆ। ਹਾਲ ਹੀ ਵਿੱਚ, ਕਈ ਸਾਲਾਂ ਬਾਅਦ ਉਸ ਦੇ ਸਭ ਤੋਂ ਛੋਟੇ ਪੁੱਤਰ ਨੇ ਉਸ ਦੀ ਇੱਛਾ ਪੂਰੀ ਕੀਤੀ ਅਤੇ ਉਸ ਦੇ ਲਈ ਇੱਕ ਯੋਗ ਦੁਲਹਨ ਲੱਭ ਲਈ, ਜਿਸ ਨਾਲ ਉਸਨੇ ਵਿਆਹ ਕਰ ਲਿਆ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਤੋਂ T20 ‘ਚ ਹਾਰ ਮਗਰੋਂ ਭਾਰਤ ਨੂੰ ਇੱਕ ਹੋਰ ਝਟਕਾ! ICC ਨੇ ਠੋਕਿਆ ਜੁਰਮਾਨਾ
ਮੀਡੀਆ ਰਿਪੋਰਟਾਂ ਮੁਤਾਬਕ ਮੁਹੰਮਦ ਜ਼ਕਾਰੀਆ ਦੀ ਦੂਜੀ ਪਤਨੀ ਵੀ ਵਿਧਵਾ ਹੈ ਅਤੇ ਦੋਵਾਂ ਨੇ ਮੀਆਂਵਾਲੀ ਦੇ ਇੱਕ ਹਾਲ ਵਿੱਚ ਵਿਆਹ ਕੀਤਾ ਸੀ। ਜਿੱਥੇ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਬਾਰੇ ਵੱਖ-ਵੱਖ ਤਰੀਕਿਆਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜੇਕਰ ਕਿਸੇ ਨੂੰ ਇਹ ਗੱਲ ਸਹੀ ਲੱਗੀ ਤਾਂ ਕਈ ਲੋਕਾਂ ਨੇ ਇਸ ਉਮਰ ‘ਚ ਵਿਆਹ ਦੇ ਫੈਸਲੇ ਨੂੰ ਗਲਤ ਦੱਸਿਆ।
ਵੀਡੀਓ ਲਈ ਕਲਿੱਕ ਕਰੋ -: